ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਨੇ ਆਪਣੇ ਆਪ ਨਾਲ ਕਰਵਾਇਆ ਵਿਆਹ, ਕਿਹਾ- ‘ਮੈਨੂੰ ਆਦਮੀ ਦੀ ਲੋੜ ਨਹੀਂ’

Saturday, Aug 20, 2022 - 01:12 PM (IST)

ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਨੇ ਆਪਣੇ ਆਪ ਨਾਲ ਕਰਵਾਇਆ ਵਿਆਹ, ਕਿਹਾ- ‘ਮੈਨੂੰ ਆਦਮੀ ਦੀ ਲੋੜ ਨਹੀਂ’

ਬਾਲੀਵੁੱਡ ਡੈਸਕ- ‘ਦੀਆ ਔਰ ਬਾਤੀ ਹਮ’ ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਨਹੀਂ ਸਗੋਂ ਨਿੱਜੀ ਜ਼ਿੰਦਗੀ ਲਈ ਸੁਰਖੀਆਂ ’ਚ ਬਣੀ ਹੋਈ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਵਿਆਹ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤੀ ਨੇ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਲਿਆ ਫ਼ੈਸਲਾ, ਹੁਣ ‘ਸਾਰੇਗਾਮਾਪਾ ਲਿਟਲ ਚੈਂਪਸ 9’ ’ਚ ਆਵੇਗੀ ਨਜ਼ਰ

ਇਸ ਪੋਸਟ ’ਚ ਉਨ੍ਹਾਂ ਨੇ ਦੱਸਿਆ ਹੈ ਕਿ ਕੁਝ ਲੋਕ ਮੇਰੇ ਫ਼ੈਸਲੇ ’ਤੇ ਸਵਾਲ ਉਠਾ ਰਹੇ ਹਨ। ਮੈਨੂੰ ਭਾਰਤੀ ਸੰਸਕ੍ਰਿਤੀ ’ਚ ਪੂਰਾ ਵਿਸ਼ਵਾਸ ਹੈ।ਕਨਿਸ਼ਕਾ ਸੋਨੀ ਨੇ ਆਪਣੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

PunjabKesari

ਤਸਵੀਰਾਂ ’ਚ ਉਸ ਨੇ ਕੈਜ਼ੂਅਲ ਕੱਪੜੇ, ਮੱਥੇ ’ਤੇ ਸਿੰਦੂਰ ਅਤੇ ਗਲੇ ’ਚ ਮੰਗਲਸੂਤਰ ਪਾਇਆ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਇਕ ਕੈਪਸ਼ਨ ’ਚ ਇਕ ਨੋਟ ਲਿਖਿਆ ਹੈ। ਜਿਸ ’ਚ ਅਦਾਕਾਰਾ ਨੇ ਲਿਖਿਆ ਹੈ ਕਿ ਉਹ ਭਾਰਤੀ ਸੰਸਕ੍ਰਿਤੀ ’ਚ ਵਿਸ਼ਵਾਸ ਰੱਖਦੀ ਹਾਂ।’

ਇਹ ਵੀ ਪੜ੍ਹੋ : ਖੁਸ਼ੀ ਕਪੂਰ ਨੇ ਹੌਟ ਅੰਦਾਜ਼ ਨਾਲ ਇੰਟਰਨੈੱਟ ’ਤੇ ਲਾਈ ਮਹਿਫ਼ਲ, ਦੇਖੋ ਫ਼ੋਟੋਸ਼ੂਟ ਦੀਆਂ ਤਸਵੀਰਾਂ

ਕਨਿਸ਼ਕ ਸੋਨੀ ਨੇ ਅੱਗੇ ਲਿਖਿਆ ਕਿ ‘ਮੈਂ ਖੁਦ ਨਾਲ ਵਿਆਹ ਇਸ ਲਈ ਕੀਤਾ ਹੈ ਕਿਉਂਕਿ ਮੈਂ ਆਪਣੇ ਸਾਰੇ ਸੁਫ਼ਨਿਆ ਨੂੰ ਪੂਰਾ ਕੀਤਾ ਹੈ ਅਤੇ ਇਕਮਾਤਰ ਵਿਅਕਤੀ ਜਿਸਨੂੰ ਮੈਂ ਪਿਆਰ ਕਰਦਾ ਹਾਂ ਉਹ ਮੈਂ ਖੁਦ ਹਾਂ। ਮੈਨੂੰ ਕਦੇ ਕਿਸੇ ਆਦਮੀ ਦੀ ਲੋੜ ਨਹੀਂ ਪਈ। ਮੈਂ ਹਮੇਸ਼ਾ ਇਕੱਲੀ ਅਤੇ ਖੁਸ਼ ਹਾਂ, ਮਜ਼ਬੂਤ ​​​​ਅਤੇ ਸ਼ਕਤੀਸ਼ਾਲੀ ਹਾਂ, ਸ਼ਿਵ ਅਤੇ ਸ਼ਕਤੀ ਸਭ ਕੁਝ ਮੇਰੇ ਅੰਦਰ ਹੈ, ਧੰਨਵਾਦ।’


author

Shivani Bassan

Content Editor

Related News