ਵਿਆਹ ਦੇ ਬੰਧਨ ’ਚ ਬੱਝੀ ਗਾਇਕਾ ਕਨਿਕਾ ਕਪੂਰ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

Saturday, May 21, 2022 - 10:17 AM (IST)

ਵਿਆਹ ਦੇ ਬੰਧਨ ’ਚ ਬੱਝੀ ਗਾਇਕਾ ਕਨਿਕਾ ਕਪੂਰ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਬੇਬੀ ਡੌਲ ਉਰਫ ਗਾਇਕਾ ਕਨਿਕਾ ਕਪੂਰ ਵਿਆਹ ਦੇ ਬੰਧਨ ’ਚ ਬੱਝ ਗਈ ਹੈ। ਕਨਿਕਾ ਨੇ ਬਿਜ਼ਨੈੱਸਮੈਨ ਗੌਤਮ ਨਾਲ ਸ਼ੁੱਕਰਵਾਰ ਨੂੰ ਲੰਡਨ ’ਚ ਸੱਤ ਫੇਰੇ ਲਏ। ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਪੂਰਾ ਕਰ ਲਿਆ ਗਿਆ ਹੈ ਤੇ ਹੁਣ ਕਨਿਕਾ ਤੇ ਗੌਤਮ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ।

PunjabKesari

ਪਿਛਲੇ ਕਈ ਦਿਨਾਂ ਤੋਂ ਕਨਿਕਾ ਕਪੂਰ ਲੰਡਨ ’ਚ ਹੈ। ਇਥੇ ਉਸ ਦੇ ਵਿਆਹ ਤੋਂ ਪਹਿਲਾਂ ਮਹਿੰਦੀ ਤੇ ਬਾਕੀ ਦੇ ਪ੍ਰੀ-ਵੈਡਿੰਗ ਸਮਾਗਮ ਹੋਏ। ਗਾਇਕਾ ਦੀ ਮਹਿੰਦੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ।

PunjabKesari

ਕਨਿਕਾ ਤੇ ਗੌਤਮ ਦੀਆਂ ਕਿੱਸ ਕਰਦਿਆਂ ਤੇ ਨੱਚਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਆਪਣੇ ਵਿਆਹ ’ਤੇ ਵੀ ਕਨਿਕਾ ਕਪੂਰ ਦਾ ਲੁੱਕ ਦੇਖਣ ਵਾਲਾ ਸੀ। ਉਸ ਨੇ ਬੇਹੱਦ ਖ਼ੂਬਸੂਰਤ ਪਿੰਕ ਬ੍ਰਾਈਡਲ ਲਹਿੰਗਾ ਪਹਿਨਿਆ ਸੀ। ਇਸ ਦੇ ਨਾਲ ਉਸ ਨੇ ਰੈੱਡ ਸਟੋਨ ਵਾਲੇ ਹਾਰ ਤੇ ਚੋਕਰ ਪਹਿਨੇ ਸਨ। ਪਿੰਕ ਚੂੜੀਆਂ ਤੇ ਦੁਪੱਟਾ ਵੀ ਉਸ ਨੇ ਕੈਰੀ ਕੀਤਾ ਸੀ।

PunjabKesari

ਇਸ ਵਿਆਹ ’ਚ ਕਨਿਕਾ ਤੇ ਗੌਤਮ ਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ ਸਨ। ਵਿਆਹ ਤੋਂ ਬਾਅਦ ਕੱਪਲ ਨੇ ਲੋਕਾਂ ਨਾਲ ਢੇਰ ਸਾਰੇ ਪੋਜ਼ ਦਿੱਤੇ। ਇਹ ਸਾਰੇ ਲੋਕ ਕਨਿਕਾ ਤੇ ਗੌਤਮ ਨੂੰ ਦੁਆਵਾਂ ਦੇਣ ਆਏ ਸਨ।

PunjabKesari

ਦੱਸ ਦੇਈਏ ਕਿ 43 ਸਾਲਾ ਕਨਿਕਾ ਕਪੂਰ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਸ ਨੇ 18 ਸਾਲ ਦੀ ਉਮਰ ’ਚ ਵਿਆਹ ਕਰਵਾਇਆ ਸੀ ਤੇ ਲੰਡਨ ਚਲੀ ਗਈ ਸੀ। ਹਾਲਾਂਕਿ ਕੁਝ ਸਾਲਾਂ ਬਾਅਦ ਉਹ ਰਿਸ਼ਤਾ ਖ਼ਤਮ ਹੋ ਗਿਆ। ਇਸ ਵਿਆਹ ਤੋਂ ਕਨਿਕਾ ਦੇ ਤਿੰਨ ਬੱਚੇ ਆਯਾਨ, ਸਮਾਰਾ ਤੇ ਯੁਵਰਾਜ ਹਨ। ਤਲਾਕ ਤੋਂ ਬਾਅਦ ਕਨਿਕਾ ਕਪੂਰ ਨੇ ਆਪਣੇ ਬੱਚਿਆਂ ਨੂੰ ਇਕੱਲੇ ਪਾਲਿਆ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News