ਹਰ ਸਟਾਈਲ ਦੀ ''ਕੁਈਨ'' ਹੈ ਕੰਗਨਾ ਰਾਨੌਤ (Watch Pics)
Thursday, Mar 03, 2016 - 01:33 PM (IST)

ਮੁੰਬਈ- ਰੈੱਡ ਕਾਰਪੇਟ ''ਤੇ ਬਹੁਤ ਸਾਰੇ ਸਿਤਾਰੇ ਬ੍ਰਾਂਡੈਡ ਆਉਟਫਿਟ ਪਹਿਣ ਕੇ ਸਟਾਈਲਿਸ਼ ਅਤੇ ਵਧੀਆ ਤੋਂ ਵਧੀਆ ਡਰੈੱਸ ਦੀ ਸੂਚੀ ਨੂੰ ਟੌਪ ''ਤੇ ਰੱਖਦੇ ਹਨ ਪਰ ਅਸਲ ''ਚ ਫੈਸ਼ਨ ਉਹ ਹੈ ਜੋ ਕਿਸੇ ਲੇਬਲ ਨਾਲ ਨਹੀਂ ਸਗੋਂ ਆਪਣੇ ਪਰਸਨਲ ਚੋਣ ਨਾਲ ਆਪਣਾ ਸਟਾਈਲ ਬਣਾਉਂਦੇ ਹਨ। ਕੰਗਨਾ ਰਾਨੌਤ ਇਸ ਦੀ ਵੱਡੀ ਮਿਸਾਲ ਹੈ, ਜੋ ਬਾਲੀਵੁੱਡ ''ਸਟ੍ਰੀਟ ਸਟਾਈਲ'' ਦੀ ਅਸਲੀ ਕੁਈਨ ਹੈ।
ਆਨਸਕ੍ਰੀਨ ਕੰਗਨਾ ਨੂੰ ਮਸ਼ਹੂਰ ਸੈਲੇਬ ਸਟਾਈਲਿਸਟ ਐਮੀ ਪਟੇਲ ਸਟਾਈਲ ਦਿੰਦੀ ਹੈ ਅਤੇ ਉਹ ''Dior'' ਜਿਹੇ ਇੰਟਰਨੈਸ਼ਨਲ ਸ਼ੋਅ ''ਚ ਵੀ ਜਾਂਦੀ ਹੈ ਪਰ ਕੰਗਨਾ ਆਫਸਕ੍ਰੀਨ ਉਹ ਕਿਸੇ ਲੇਬਲ ਨੂੰ ਫਾਲੋ ਕਰਨ ਦੀ ਬਜਾਏ ਆਪਣਾ ਸਟਾਈਲ ਟਰੈਂਡ ਖੁਦ ਬਣਾਉਂਦੀ ਹੈ। ਵੱਖ-ਵੱਖ ਹੇਅਰਸਟਾਈਲ, ਡਰੈਸਿੰਗ ਉਨ੍ਹਾਂ ਦੀ ਸਟ੍ਰੀਟ ਸਟਾਈਲ ''ਚ ਸ਼ਾਮਲ ਹੈ। ਤਸਵੀਰਾਂ ''ਚ ਦੇਖੋ ਕੰਗਨਾ ਦੇ ਕੁਝ ਅਜਿਹੇ ਲੁਕ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਬਣ ਸਕਦੇ ਹੋ ਸਟਾਈਲਿਸ਼।