ਕੰਗਨਾ ਨੇ ਕਰੋੜਾਂ ਦੇ ਘਾਟੇ 'ਚ ਵੇਚਿਆ ਮੁੰਬਈ ਵਾਲਾ ਬੰਗਲਾ
Tuesday, Sep 10, 2024 - 10:48 AM (IST)
ਮੁੰਬਈ- ਕੰਗਨਾ ਰਣੌਤ ਨੇ ਕਥਿਤ ਤੌਰ 'ਤੇ 'ਐਮਰਜੈਂਸੀ' ਦੇ ਪ੍ਰਮੋਸ਼ਨ ਦੇ ਦੌਰਾਨ ਪਾਲੀ ਹਿੱਲ, ਮੁੰਬਈ 'ਚ ਆਪਣਾ ਬੰਗਲਾ ਵੇਚ ਦਿੱਤਾ ਹੈ। ਰਿਪੋਰਟ ਮੁਤਾਬਕ ਕੰਗਨਾ ਨੇ ਹਾਲ ਹੀ 'ਚ ਇਹ ਜਾਇਦਾਦ 32 ਕਰੋੜ ਰੁਪਏ 'ਚ ਵੇਚੀ ਹੈ। ਹੈਦਰਾਬਾਦ ਦੀ ਇੱਕ ਕੰਪਨੀ ਨੇ ਇਹ ਬੰਗਲਾ ਖਰੀਦਿਆ ਹੈ। ਕੰਗਨਾ ਨੇ ਇਹ ਜਾਇਦਾਦ ਸਤੰਬਰ 2017 'ਚ 20.7 ਕਰੋੜ ਰੁਪਏ 'ਚ ਖਰੀਦੀ ਸੀ। ਉਸਨੇ ਦਸੰਬਰ 2022 'ਚ ਜਾਇਦਾਦ ਦੇ ਬਦਲੇ ICICI ਬੈਂਕ ਤੋਂ 27 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਸੀ। ਕੰਗਨਾ ਇਸ ਬੰਗਲੇ ਨੂੰ ਆਪਣੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਜ਼ ਦੇ ਦਫਤਰ ਵਜੋਂ ਵਰਤ ਰਹੀ ਸੀ।ਪਿਛਲੇ ਮਹੀਨੇ, ਕੋਡ ਅਸਟੇਟ ਨਾਮ ਦੇ ਇੱਕ ਯੂਟਿਊਬ ਪੇਜ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਸੀ ਜਿਸ 'ਚ ਇਹ ਖੁਲਾਸਾ ਕੀਤਾ ਗਿਆ ਸੀ ਕਿ ਇੱਕ ਪ੍ਰੋਡਕਸ਼ਨ ਹਾਊਸ ਦਾ ਦਫਤਰ ਵਿਕਰੀ ਲਈ ਤਿਆਰ ਹੈ। ਹਾਲਾਂਕਿ ਪ੍ਰੋਡਕਸ਼ਨ ਹਾਊਸ ਅਤੇ ਮਾਲਕ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਪਰ ਵੀਡੀਓ 'ਚ ਵਰਤੀਆਂ ਗਈਆਂ ਤਸਵੀਰਾਂ ਅਤੇ ਵਿਜ਼ੂਅਲ ਤੋਂ ਪਤਾ ਚੱਲਦਾ ਹੈ ਕਿ ਇਹ ਕੰਗਨਾ ਦਾ ਦਫ਼ਤਰ ਸੀ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟ ਸੈਕਸ਼ਨ 'ਚ ਇਹ ਵੀ ਅੰਦਾਜ਼ਾ ਲਗਾਇਆ ਕਿ ਕੰਗਨਾ ਦਾ ਦਫਤਰ ਹੈ।
ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ ਨੂੰ ਪੁਲਸ ਨੇ ਕੀਤਾ ਏਅਰਪੋਰਟ ਤੋਂ ਗ੍ਰਿਫਤਾਰ, ਜਾਣੋ ਮਾਮਲਾ
ਵੀਡੀਓ 'ਚ ਸਾਹਮਣੇ ਆਇਆ ਹੈ ਕਿ ਕੰਗਨਾ ਰਣੌਤ ਦਾ ਬੰਗਲਾ ਅਤੇ ਬਾਹਰੀ ਖੇਤਰ 285 ਵਰਗ ਮੀਟਰ ਹੈ। ਇਸ 'ਚ 3042 ਵਰਗ ਫੁੱਟ ਦਾ ਬੰਗਲਾ ਹੈ, ਜਦੋਂ ਕਿ 500 ਵਰਗ ਫੁੱਟ ਦਾ ਵਾਧੂ ਪਾਰਕਿੰਗ ਖੇਤਰ ਹੈ। ਬੰਗਲੇ ਦੀਆਂ ਦੋ ਮੰਜ਼ਿਲਾਂ ਹਨ ਅਤੇ ਇਸ ਦੀ ਕੀਮਤ 40 ਕਰੋੜ ਰੁਪਏ ਹੈ। ਯਾਨੀ ਪਹਿਲਾਂ ਇਸ ਬੰਗਲੇ ਦੀ ਕੀਮਤ 40 ਕਰੋੜ ਰੁਪਏ ਦੱਸੀ ਜਾ ਰਹੀ ਸੀ ਅਤੇ ਇਹ 32 ਕਰੋੜ ਰੁਪਏ 'ਚ ਵੇਚਿਆ ਗਿਆ ਸੀ। ਕੰਗਨਾ ਨੂੰ ਸਿੱਧੇ ਤੌਰ 'ਤੇ 8 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ -'ਜਿਗਰਾ' ਦੇ ਟ੍ਰੇਲਰ 'ਚ ਵੇਦਾਂਗ ਰੈਨਾ ਨੇ ਨਾ ਸਿਰਫ ਪ੍ਰਦਰਸ਼ਨ ਸਗੋਂ ਗਾਇਕੀ ਨਾਲ ਵੀ ਪ੍ਰਭਾਵਿਤ ਕੀਤਾ
ਦੱਸ ਦਈਏ ਕਿ ਸਾਲ 2020 'ਚ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਯਾਨੀ BMC ਨੇ ਗੈਰ-ਕਾਨੂੰਨੀ ਨਿਰਮਾਣ ਦਾ ਹਵਾਲਾ ਦਿੰਦੇ ਹੋਏ ਕੰਗਨਾ ਰਣੌਤ ਦੇ ਦਫਤਰ ਦੇ ਕੁਝ ਹਿੱਸੇ ਨੂੰ ਢਾਹ ਦਿੱਤਾ ਸੀ। 9 ਸਤੰਬਰ ਨੂੰ ਬੰਬੇ ਹਾਈ ਕੋਰਟ ਦੇ ਸਟੇਅ ਆਰਡਰ ਕਾਰਨ ਮਕਾਨ ਢਾਹੁਣ ਦਾ ਕੰਮ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਕੰਗਨਾ ਨੇ ਬੀਐਮਸੀ ਖ਼ਿਲਾਫ਼ ਕੇਸ ਦਰਜ ਕਰਾਇਆ ਅਤੇ ਮੁਆਵਜ਼ੇ ਵਜੋਂ 2 ਕਰੋੜ ਰੁਪਏ ਦੀ ਮੰਗ ਕੀਤੀ। ਹਾਲਾਂਕਿ, ਮਈ 2023 ਵਿੱਚ, ਉਸਨੇ ਆਪਣੀ ਮੁਆਵਜ਼ੇ ਦੀ ਪਟੀਸ਼ਨ ਵਾਪਸ ਲੈ ਲਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।