ਫਿਰ ਵਿਵਾਦਾਂ 'ਚ ਕੰਗਣਾ ਰਣੌਤ, ਗਾਂਧੀ ਜਯੰਤੀ 'ਤੇ ਪਾਈ ਵਿਵਾਦਿਤ ਪੋਸਟ
Wednesday, Oct 02, 2024 - 03:45 PM (IST)
ਹਿਮਾਚਲ ਪ੍ਰਦੇਸ਼- ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਗਾਂਧੀ ਜਯੰਤੀ ਦੇ ਮੌਕੇ 'ਤੇ ਕੰਗਨਾ ਨੇ ਇਕ ਪੋਸਟ ਪਾ ਕੇ ਕਿਹਾ ਹੈ ਕਿ "ਦੇਸ਼ ਦੇ ਪਿਤਾ ਨਹੀਂ, ਦੇਸ਼ ਦੇ ਤਾਂ ਲਾਲ ਹੁੰਦੇ ਹਨ। ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।" ਇਸ ਦੇ ਨਾਲ ਹੀ ਕੰਗਨਾ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਤਸਵੀਰ ਵੀ ਪੋਸਟ ਕੀਤੀ ਹੈ। ਕੰਗਨਾ ਦੇ ਇਸ ਪੋਸਟ 'ਤੇ ਕਾਂਗਰਸ ਨੇਤਾ ਨੇ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇਤਾ ਰਾਜ ਕੁਮਾਰ ਵਰਮਾ ਨੇ ਕਿਹਾ ਹੈ ਕਿ ਕੰਗਨਾ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਵੀਡੀਓ ਕੀਤਾ ਜਾਰੀ
ਇਸ ਦੇ ਨਾਲ ਹੀ ਕੰਗਨਾ ਨੇ ਐਕਸ ‘ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਵੀਡੀਓ ਸੰਦੇਸ਼ ‘ਚ ਕੰਗਨਾ ਨੇ ਕਿਹਾ ਕਿ ਸਫ਼ਾਈ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਆਜ਼ਾਦੀ। ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਜਾ ਰਹੇ ਹਨ। ਇਸ ਗਾਂਧੀ ਜਯੰਤੀ ‘ਤੇ ਸਵੱਛਤਾ ਮੁਹਿੰਮ ਦਾ ਥੀਮ ਕੁਦਰਤ ਦੁਆਰਾ ਸਵੱਛਤਾ ਹੈ। ਇਹ ਸਾਡੇ ਭਾਰਤ ਦੀ ਅਸਲ ਦੌਲਤ ਅਤੇ ਵਿਰਾਸਤ ਹੈ।
ਸਾਡਾ ਦੇਸ਼ ਸਿਰਫ਼ ਰੱਖਿਆ ਅਤੇ ਆਰਥਿਕਤਾ ਵਿੱਚ ਹੀ ਨਹੀਂ ਸਗੋਂ ਸੱਭਿਆਚਾਰ ਅਤੇ ਕੁਦਰਤ ਵਿੱਚ ਵੀ ਸਰਵੋਤਮ ਹੋਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਆਉਣ ਵਾਲੀ ਪੀੜ੍ਹੀ ਬਜ਼ੁਰਗਾਂ, ਬੱਚਿਆਂ, ਔਰਤਾਂ ਅਤੇ ਸਵੈ-ਮਾਣ ਪ੍ਰਤੀ ਸੰਵੇਦਨਸ਼ੀਲ ਹੋ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।