ਬਾਕਸ ਆਫ਼ਿਸ ’ਤੋਂ ਡਿੱਗੀ ਕੰਗਨਾ ਦੀ ਫ਼ਿਲਮ ‘ਧਾੜਕ’, ਹੁਣ ਓਟੀਟੀ ’ਤੇ ਵੀ ਨਹੀਂ ਮਿਲ ਰਿਹਾ ਕੋਈ ਖ਼ਰੀਦਦਾਰ

Friday, May 27, 2022 - 06:23 PM (IST)

ਬਾਕਸ ਆਫ਼ਿਸ ’ਤੋਂ ਡਿੱਗੀ ਕੰਗਨਾ ਦੀ ਫ਼ਿਲਮ ‘ਧਾੜਕ’, ਹੁਣ ਓਟੀਟੀ ’ਤੇ ਵੀ ਨਹੀਂ ਮਿਲ ਰਿਹਾ ਕੋਈ ਖ਼ਰੀਦਦਾਰ

ਬਾਲੀਵੁੱਡ ਡੈਸਕ: ਅਦਾਕਾਰਾ ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਆਪਣੀ ਅਦਾਕਾਰੀ ਨੂੰ ਲੈ ਕੇ ਚਰਚਾ 'ਚ ਹੈ। ਹਾਲਾਂਕਿ ਅਦਾਕਾਰਾ ਦੀ ਇਹ ਫ਼ਿਲਮ ਪਰਦੇ ’ਤੇ ਲੋਕਾਂ ਦਾ ਦਿਲ ਨਹੀਂ ਜਿੱਤ ਸਕੀ ਅਤੇ ਬਾਕਸ ਆਫ਼ਿਸ 'ਤੇ ਫ਼ਲੈਟ ਡਿੱਗਦੀ ਨਜ਼ਰ ਆਈ। ਹੁਣ ਕੰਗਨਾ ਦੀ ਧਾੜਕ OTT ਪਲੇਟਫ਼ਾਰਮ 'ਤੇ ਵੀ ਧੱਕਾ ਲਗਾ ਹੈ।

PunjabKesari

ਇਹ ਵੀ ਪੜ੍ਹੋ: ਪਤੀ ਵਿਵੇਕ ਦੇ ਨਾਲ ਥਾਈਲੈਂਡ ਪਹੁੰਚੀ ਦਿਵਯੰਕਾ ਤ੍ਰਿਪਾਠੀ, ਸਮੁੰਦਰ ਕਿਨਾਰੇ ਤੇ ਮਸਤੀ ਕਰਦੀ ਦਿਖਾਈ ਦਿੱਤੀ ਅਦਾਕਾਰਾ

ਮੀਡੀਆ ਰਿਪੋਰਟਾਂ ਮੁਤਾਬਕ ਕੰਗਨਾ ਦੀ ਫ਼ਿਲਮ ਦੇ ਓਟੀਟੀ ਰਾਈਟਸ ਅਜੇ ਤੱਕ ਨਹੀਂ ਵਿਕੇ ਹਨ। ਆਮਤੌਰ ’ਤੇ ਫ਼ਿਲਮਾਂ ਦੇ ਰਾਈਟਸ ਉਨ੍ਹਾਂ ਦੀ ਰਿਲੀਜ਼ ਤੋਂ ਪਹਿਲਾਂ ਹੀ ਵੇਚ ਦਿੱਤੇ ਜਾਂਦੇ ਹਨ ਪਰ ਧਾਕੜ ਮਾਮਲੇ ’ਚ ਅਜਿਹਾ ਨਹੀਂ ਹੋਇਆ। ਨਿਰਮਾਤਾਵਾਂ ਨੇ ਇਸ ਦੇ ਰਿਲੀਜ਼ ਤੋਂ ਪਹਿਲਾਂ ਰਾਈਟਸ ਨਹੀਂ ਵੇਚੇ ਤਾਂ ਜੋ ਰਿਲੀਜ਼ ਤੋਂ ਬਾਅਦ ਇਸ ਨੂੰ ਚੰਗਾ ਡੀਲ ਮਿਲ ਸਕੇ ਪਰ ਅਜਿਹਾ ਨਹੀਂ ਹੋਇਆ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਮੇਕਰਸ ਹੈਰਾਨ ਰਹਿ ਗਏ।

PunjabKesari

‘ਧਾਕੜ’ 100 ਕਰੋੜ ਦੇ ਬਜਟ ’ਚ ਬਣੀ ਫ਼ਿਲਮ ਨੂੰ ਲੈ ਕੇ ਨਿਰਮਾਤਵਾਂ ਨੂੰ ਉਮੀਦ ਸੀ ਕਿ ਕੰਗਨਾ ਦਾ ਨਵਾਂ ਅਵਤਾਰ ਲੋਕਾਂ ਨੂੰ ਪਸੰਦ ਆਵੇਗਾ। ਹਾਲਾਂਕਿ ਲੋਕਾਂ ਉਨ੍ਹਾਂ ਦੀ ਉਮੀਦ ’ਤੇ ਪਾਣੀ ਪਾ ਦਿੱਤਾ ਹੈ। ਦਰਸ਼ਕਾਂ ਨੇ ਕੰਗਨਾ ਦੇ ਅਵਤਾਰ ’ਚ ਕੋਈ ਦਿਲਚਸਪੀ ਨਹੀਂ ਦਿਖਾਈ।

ਇਹ ਵੀ ਪੜ੍ਹੋ: ਰਾਖੀ ਸਾਵੰਤ ਦੇ ਬੁਆਏਫ੍ਰੈਂਡ ਆਦਿਲ ਨੇ 'ਡਰਾਮਾ ਕੁਈਨ' ਲਈ ਦੁਬਈ ’ਚ ਲਿਆ ਘਰ

PunjabKesari

'ਧਾਕੜ' ਦੀ ਗੱਲ ਕਰੀਏ ਤਾਂ ਇਸ ਫ਼ਿਲਮ ’ਚ ਕੰਗਨਾ ਰਣੌਤ ਦੇ ਨਾਲ ਅਰਜੁਨ ਰਾਮਪਾਲ ਅਤੇ ਦਿਵਿਆ ਦੱਤਾ ਅਹਿਮ ਭੂਮਿਕਾਵਾਂ ’ਚ ਨਜ਼ਰ ਆਏ ਹਨ। 100 ਕਰੋੜ ਦੇ ਬਜਟ ’ਚ ਬਣੀ ਇਹ ਫ਼ਿਲਮ ਬਾਕਸ ਆਫ਼ਿਸ ’ਤੇ 3 ਕਰੋੜ ਦਾ ਵੀ ਕਾਰੋਬਾਰ ਨਹੀਂ ਕਰ ਸਕੀ ਹੈ।


author

Anuradha

Content Editor

Related News