‘ਧਾਕੜ’ ਦੇ ਫ਼ਲਾਪ ਹੋਣ ’ਤੇ ਟ੍ਰੋਲਸ ਨੂੰ ਕੰਗਨਾ ਦਾ ਜਵਾਬ, ਕਿਹਾ- ‘ਮੈਂ ਹਾਂ ਭਾਰਤ ਦੀ ਬਾਕਸ ਆਫ਼ਿਸ ਕਵੀਨ’

Monday, Jun 06, 2022 - 01:17 PM (IST)

‘ਧਾਕੜ’ ਦੇ ਫ਼ਲਾਪ ਹੋਣ ’ਤੇ ਟ੍ਰੋਲਸ ਨੂੰ ਕੰਗਨਾ ਦਾ ਜਵਾਬ, ਕਿਹਾ- ‘ਮੈਂ ਹਾਂ ਭਾਰਤ ਦੀ ਬਾਕਸ ਆਫ਼ਿਸ ਕਵੀਨ’

ਮੁੰਬਈ: ਅਦਾਕਾਰਾ ਕੰਗਨਾ ਰਨੌਤ ਦੀ ਫ਼ਿਲਮ ‘ਧਾਕੜ’ 20 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਕੰਗਨਾ ਦੀ ਇਹ ਫ਼ਿਲਮ ਬਾਕਸ ਆਫ਼ਿਸ ’ਤੇ ਬੁਰੀ ਤਰ੍ਹਾਂ ਫ਼ਲਾਪ ਹੋਈ ਸੀ। ਫ਼ਿਲਮ ਦੇ ਫ਼ਲਾਪ ਹੋਣ ਤੋਂ ਬਾਅਦ ਲੋਕਾਂ ਨੇ ਅਦਾਕਾਰਾ ਨੂੰ ਸੋਸ਼ਲ ਮੀਡੀਆ ’ਤੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਹਾਲ ਹੀ ਕੰਗਨਾ ਨੇ ਇੰਸਟਾ ਸਟੋਰੀ ’ਚ ਪੋਸਟ ਸਾਂਝੀ ਕਰਕੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ: ‘ਦਿ ਆਰਚੀਜ਼’ ਦੀ ਸ਼ੂਟਿੰਗ ਲਈ ਊਟੀ ਪਹੁੰਚੀ ਖੁਸ਼ੀ ਕਪੂਰ, ਦੋਸਤਾਂ ਨਾਲ ਮਸਤੀ ਕਰਦੇ ਹੋਏ ਸਾਂਝੀਆਂ ਕੀਤੀਆਂ ਤਸਵੀਰਾਂ

ਕੰਗਨਾ ਨੇ ਲਿਖਿਆ ‘2019 ’ਚ ਮੈਂ ਸੁਪਰਹਿੱਟ ਫ਼ਿਲਮ ਮਣੀਕਰਨਿਕਾ ਦਿੱਤੀ ਜਿਸ ਨੇ 160 ਕਰੋੜ ਦੀ ਕਮਾਈ ਕੀਤੀ। ਸਾਲ 2020 ’ਚ ਕੋਵਿਡ ਸੀ ਜਦ ਕਿ 2021 ’ਚ ਮੈਂ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿ਼ਲਮ ਥਲਾਈਵੀ ਦਿੱਤੀ ਸੀ ਜੋ OTT ’ਤੇ ਆਈ ਸੀ ਅਤੇ ਬਹੁਤ ਕਾਮਯਾਬ ਵੀ ਰਹੀ ਸੀ। 

PunjabKesari

ਮੈਨੂੰ ਬਹੁਤ ਸਾਰੀਆਂ ਨੇਗੇਟਿਵੀਟੀ ਦਿਖਾਈ ਦੇ ਰਹੀ ਹੈ  ਪਰ 2022 ਬਲਾਕਬਸਟਰ ਅੱਪ ਹੋਸਟਿੰਗ ਦਾ ਸਾਲ ਹੈ ਅਤੇ ਇਹ ਅਜੇ ਖ਼ਤਮ ਨਹੀਂ ਹੋਇਆ ਹੈ। ਮੈਨੂੰ ਇਸ ਤੋਂ ਬਹੁਤ ਉਮੀਦਾਂ ਹਨ ਕਿ ਸੁਪਰਸਟਾਰ ਕੰਗਨਾ ਰਣੌਤ ਭਾਰਤ ਦੀ ਬਾਕਸ ਆਫ਼ਿਸ ਕਵੀਨ ਹੈ। ਕੰਗਨਾ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ: ਕੈਟਰੀਨਾ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ, ਇਸ ਕਾਰਨ ਆਈਫਾ 2022 ਦਾ ਹਿੱਸਾ ਨਹੀਂ ਬਣ ਸਕੀ ਅਦਾਕਾਰਾ

ਦੱਸ ਦੇਈਏ ਕਿ ਕੰਗਨਾ ਰਣੌਤ ਦੀ ‘ਧਾਕੜ’ ਅਤੇ ਕਾਰਤਿਕ ਆਰੀਅਨ ‘ਭੂਲ ਭੁਲਾਇਆ 2’ ਇਕੱਠੇ ਰਿਲੀਜ਼ ਹੋਈ ਸੀ। ਜਿੱਥੇ ‘ਭੂਲ ਭੁਲਾਇਆ 2’ ਨੇ ਬਾਕਸ ਆਫ਼ਿਸ ’ਤੇ ਧਮਾਲ ਮਚਾ ਰਹੀ ਹੈ । ਉਥੇ ਹੀ ਕੰਗਨਾ ਦੀ ‘ਧਾਕੜ’ ਰਿਲੀਜ਼ ਹੋਣ ਤੋਂ ਬਾਅਦ ਹੀ ਪੂਰੀ ਤਰ੍ਹਾਂ ਫ਼ਲਾਪ ਹੁੰਦੀ ਦਿਖਾਈ ਦਿੱਤੀ ਹੈ।


author

Anuradha

Content Editor

Related News