ਕੰਗਨਾ ਨੂੰ ਯਾਦ ਆਇਆ ਆਪਣਾ ਸੰਘਰਸ਼, ਕਿਹਾ-ਪਿਤਾ ਨੇ ਵੀ ਨਹੀਂ ਦਿੱਤਾ ਸਾਥ
Tuesday, Feb 16, 2021 - 12:22 PM (IST)
ਮੁੰਬਈ: ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਲਗਾਤਾਰ ਸਰਗਰਮ ਹੈ। ਕੰਗਨਾ ਕਿਸੇ ਨਾ ਕਿਸੇ ਮੁੱਦੇ ’ਤੇ ਆਪਣੀ ਰਾਏ ਰੱਖਦੀ ਹੈ ਜਿਸ ਕਾਰਨ ਉਹ ਕਈ ਵਾਰ ਟਰੋਲ ਵੀ ਹੋਈ । ਹੁਣ ਉਸ ਨੇ ਟਵੀਟ ਕਰਕੇ ਆਪਣੇ ਸੰਘਰਸ਼ ਦੀ ਕਹਾਣੀ ਦੱਸੀ ਹੈ।
ਕੰਗਨਾ ਨੇ ਟਵੀਟ ਕਰਕੇ ਕਿਹਾ ਕਿ ਮੈਂ 15 ਸਾਲ ਦੀ ਉਮਰ ’ਚ ਆਪਣਾ ਘਰ ਛੱਡ ਦਿੱਤਾ ਸੀ ਅਤੇ ਮੇਰੇ ਪਿਤਾ ਨੇ ਮੇਰੇ ਸੰਘਰਸ਼ ’ਚ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ। ਮੈਂ ਖ਼ੁਦ ’ਤੇ ਨਿਰਭਰ ਸੀ, ਮੈਨੂੰ 16 ਸਾਲ ਦੀ ਉਮਰ ’ਚ ਅੰਡਰਵਰਲ਼ਡ ਮਾਫ਼ੀਆ ਨੇ ਫੜ ਲਿਆ, 21 ਸਾਲ ਦੀ ਉਮਰ ’ਚ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦੁਸ਼ਮਣਾਂ ਨੂੰ ਕੁਚਲ ਦਿੱਤਾ। ਕੰਗਨਾ ਨੇ ਕਿਹਾ ਕਿ ਮੈਂ ਨੈਸ਼ਨਲ ਐਵਾਰਡ ਜਿੱਤ ਕੇ ਇਕ ਸਫ਼ਲ ਅਦਾਕਾਰਾ ਅਤੇ ਮੁੰਬਈ ਦੇ ਪਾਸ਼ ਬਾਂਦਰਾ ਇਲਾਕੇ ’ਚ ਆਪਣੇ ਪਹਿਲੇ ਘਰ ਦੀ ਮਾਲਕ ਬਣ ਚੁੱਕੀ ਸੀ। ਕੰਗਨਾ ਦਾ ਇਹ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸ਼ਕ ਇਸ ਟਵੀਟ ਨੂੰ ਖ਼ੂਬ ਪਸੰਦ ਕਰ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਕੰਗਨਾ ਬਹੁਤ ਜ਼ਲਦ ਫ਼ਿਲਮ ‘ਥਲਾਇਵੀ’ ’ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਅਦਾਕਾਰਾ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ’ਚ ਰੁੱਝੀ ਹੈ। ਇਸ ਫ਼ਿਲਮ ’ਚ ਕੰਗਨਾ ਇਕ ਸੀਕ੍ਰੇਟ ਸਰਵਿਸ ਏਜੰਟ ਦੇ ਕਿਰਦਾਰ ’ਚ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਫ਼ਿਲਮ ‘ਤੇਜ਼ਸ’ ਦੀ ਸ਼ੂਟਿੰਗ ਵੀ ਸ਼ੁਰੂ ਹੋਣ ਵਾਲੀ ਹੈ। ਜਿਸ ’ਚ ਉਹ ਭਾਰਤੀ ਨੌਜਵਾਨ ਸੈਨਾ ਦੇ ਫਾਈਟਰ ਪਾਇਲਟ ਦੇ ਕਿਰਦਾਰ ’ਚ ਨਜ਼ਰ ਆਉਣ ਵਾਲੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।