ਕੰਗਨਾ ਰਣੌਤ ਨੂੰ ਬਾਰਿਸ਼ ’ਚ ਹੋਇਆ ਪਿਆਰ ਦਾ ਅਹਿਸਾਸ, ਲੋਕਾਂ ਨੇ ਕਰ ਦਿੱਤਾ ਟਰੋਲ

Thursday, Jun 10, 2021 - 01:35 PM (IST)

ਕੰਗਨਾ ਰਣੌਤ ਨੂੰ ਬਾਰਿਸ਼ ’ਚ ਹੋਇਆ ਪਿਆਰ ਦਾ ਅਹਿਸਾਸ, ਲੋਕਾਂ ਨੇ ਕਰ ਦਿੱਤਾ ਟਰੋਲ

ਮੁੰਬਈ (ਬਿਊਰੋ)– ਇਥੇ ਹੋਈ ਪਹਿਲੀ ਬਾਰਿਸ਼ ਜਿਥੇ ਲੋਕਾਂ ਲਈ ਮੁਸੀਬਤ ਬਣ ਗਈ ਹੈ, ਉਥੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਸ ਮੌਸਮ ’ਚ ਰੋਮਾਂਟਿਕ ਲੱਗ ਰਹੀ ਹੈ। ਪਹਿਲੀ ਬਾਰਿਸ਼ ਤੋਂ ਬਾਅਦ ਉਹ ਆਪਣੇ ਖ਼ਾਸ ਸ਼ਖ਼ਸ ਨੂੰ ਯਾਦ ਕਰ ਰਹੀ ਹੈ। ਕੋਈ ਨਹੀਂ ਜਾਣਦਾ ਕਿ ਇਹ ‘ਖ਼ਾਸ ਸ਼ਖ਼ਸ’ ਕੌਣ ਹੈ ਪਰ ਬਦਲਦੇ ਮੌਸਮ ’ਚ ਉਹ ਉਸ ਖ਼ਾਸ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਸਾਫ ਕਿਹਾ ਹੈ, ‘ਸਾਹਮਣੇ ਆਓ ਜੋ ਮੇਰੇ ਲਈ ਖ਼ਾਸ ਹੈ।’

ਕੰਗਨਾ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ, ਜਿਸ ਲਈ ਉਸ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ। ਦਰਅਸਲ ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ ’ਚ ਇਕ ਖੂਬਸੂਰਤ ਤਸਵੀਰ ਨਾਲ ਪੋਸਟ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਸਾੜ੍ਹੀ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਤਸਵੀਰ ਦੇ ਨਾਲ ਉਸ ਨੇ ਲਿਖਿਆ, ‘ਮੁੰਬਈ ਬਾਰਿਸ਼ ਨਾਲੋਂ ਰੋਮਾਂਟਿਕ ਕੁਝ ਨਹੀਂ ਪਰ ਇਕੱਲੇ ਲੋਕ ਸਿਰਫ ਦਿਨ ਦੇ ਸਮੇਂ ਸੁਪਨੇ ਦੇਖ ਸਕਦੇ ਹਨ। ਜੋ ਕੁਝ ਮੇਰੇ ਲਈ ਬਣਾਇਆ ਗਿਆ ਹੈ, ਉਹ ਜਲਦ ਹੀ ਮੇਰੇ ਸਾਹਮਣੇ ਨਹੀਂ ਆਉਣਾ ਚਾਹੀਦਾ।’ ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਲਾਲ ਦਿਲ ਦੀ ਇਮੋਜੀ ਬਣਾਈ ਹੈ। ਕੰਗਨਾ ਰਣੌਤ ਦੀ ਇਹ ਇੰਸਟਾ ਸਟੋਰੀ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਉਹ ਟਰੋਲ ਹੋ ਗਈ।

PunjabKesari

ਇਕ ਯੂਜ਼ਰ ਨੇ ਲਿਖਿਆ, ‘ਕੇ. ਆਰ. ਕੇ. ਨਾਲ ਵਿਆਹ ਕਰੋ, ਦੋਵੇਂ ਖੁਸ਼ ਰਹੋਗੇ।’ ਦੂਜੇ ਨੇ ਲਿਖਿਆ, ‘ਸਾਧਾਰਨ ਸੋਚ ਵਾਲੇ ਲੋਕ ਭਾਗੀਦਾਰ ਬਣਦੇ ਹਨ, ਸਾਈਕੋ ਨਹੀਂ ਮਿਲਦੇ।’ ਕੰਗਨਾ ਹਾਲ ਹੀ ’ਚ ਹਿਮਾਚਲ ਤੋਂ ਮੁੰਬਈ ਵਾਪਸ ਆਈ ਹੈ।

PunjabKesari

ਇਨ੍ਹੀਂ ਦਿਨੀਂ ਉਹ ਆਪਣੀ ਇਕ ਪੋਸਟ ਕਾਰਨ ਚਰਚਾ ’ਚ ਰਹੀ ਹੈ, ਜਿਸ ’ਚ ਉਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਕੰਮ ਦੀ ਘਾਟ ਕਾਰਨ ਆਪਣਾ ਟੈਕਸ ਨਹੀਂ ਦੇ ਸਕੀ ਹੈ। ਉਸ ਨੇ ਕਿਹਾ ਸੀ, ‘ਭਾਵੇਂ ਮੈਂ ਸਭ ਤੋਂ ਵੱਧ ਟੈਕਸ ਸਲੈਬ ਦੇ ਅਧੀਨ ਆਉਂਦੀ ਹਾਂ ਤੇ ਆਪਣੀ ਆਮਦਨੀ ਦਾ ਲਗਭਗ 45 ਫੀਸਦੀ ਟੈਕਸ ਦੇ ਤੌਰ ’ਤੇ ਦਿੰਦੀ ਹਾਂ, ਹਾਲਾਂਕਿ ਮੈਂ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀ ਅਦਾਕਾਰਾ ਹਾਂ, ਕੰਮ ਦੀ ਘਾਟ ਕਾਰਨ ਮੈਂ ਆਪਣੇ ਪਿਛਲੇ ਸਾਲ ਦੇ ਅੱਧੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ। ਮੇਰੀ ਜ਼ਿੰਦਗੀ ’ਚ ਪਹਿਲੀ ਵਾਰ ਟੈਕਸ ਭਰਨ ’ਚ ਦੇਰੀ ਹੋ ਰਹੀ ਹੈ ਪਰ ਸਰਕਾਰ ਇਸ ਬਕਾਇਆ ਟੈਕਸ ਰਕਮ ’ਤੇ ਵਿਆਜ ਵਸੂਲ ਰਹੀ ਹੈ, ਫਿਰ ਵੀ ਮੈਂ ਇਸ ਕਦਮ ਦਾ ਸਵਾਗਤ ਕਰਦੀ ਹਾਂ। ਸਮਾਂ ਸਾਡੇ ਲਈ ਵਿਅਕਤੀਗਤ ਤੌਰ ’ਤੇ ਸਖ਼ਤ ਹੋ ਸਕਦਾ ਹੈ ਪਰ ਇਕੱਠੇ ਮਿਲ ਕੇ ਅਸੀਂ ਸਮੇਂ ਦੇ ਨਾਲ ਮਜ਼ਬੂਤ ਬਣ ਸਕਦੇ ਹਾਂ।’

PunjabKesari

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News