ਕੰਗਨਾ ਰਣੌਤ ਨੇ ਡੈਣ ਕਹਿਣ ਵਾਲਿਆਂ ਦੀ ਲਗਾਈ ਕਲਾਸ, ਇਸ ਅਫ਼ਵਾਹ ’ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

Monday, Oct 17, 2022 - 01:44 PM (IST)

ਕੰਗਨਾ ਰਣੌਤ ਨੇ ਡੈਣ ਕਹਿਣ ਵਾਲਿਆਂ ਦੀ ਲਗਾਈ ਕਲਾਸ, ਇਸ ਅਫ਼ਵਾਹ ’ਤੇ ਦਿੱਤੀ ਤਿੱਖੀ ਪ੍ਰਤੀਕਿਰਿਆ

ਬਾਲੀਵੁੱਡ ਡੈਸਕ- ਅਦਾਕਾਰਾ ਕੰਗਨਾ ਰਣੌਤ ਆਪਣੀਆਂ ਗੱਲਾਂ ਨੂੰ ਰੱਖਣ ਲਈ ਬੇਬਾਕ ਬੋਲਦੀ ਹੈ। ਅਦਾਕਾਰਾ ਨੂੰ ਹਰ ਮੁੱਦੇ ’ਤੇ ਆਵਾਜ਼ ਉਠਾਉਂਦਿਆਂ ਦੇਖਿਆ ਜਾਂਦਾ ਹੈ। ਹਾਲ ਹੀ ’ਚ ਆਪਣੀ ਇੰਸਟਾ ਸਟੋਰੀ  ’ਤੇ ਅਦਾਕਾਰਾ ਨੇ ਆਪਣੇ ਅਤੀਤ ਨਾਲ ਜੁੜੀਆਂ ਕੁਝ ਕੌੜੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਕੰਗਨਾ ਨੇ ਸਾਧਗੁਰੂ ਦੀ ਇਕ ਵੀਡੀਓ ਸਾਂਝੀ ਕੀਤੀ ਅਤੇ ਲਿਖਿਆ ਕਿ ‘ਮੈਨੂੰ ਉਹ ਦਿਨ ਯਾਦ ਹਨ ਜਦੋਂ ਇਕ ਸੰਪਾਦਕ ਨੇ ਮੇਰੇ ’ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਸੀ।’

PunjabKesari

ਇਹ ਵੀ ਪੜ੍ਹੋ : ਆਯੁਸ਼ਮਾਨ ਖੁਰਾਨਾ ਦੀ ਦੀਵਾਲੀ ਪਾਰਟੀ ’ਚ ਕਾਰਤਿਕ ਆਰੀਅਨ ਨੇ ਸਾਰਾ ਨੂੰ ਕੀਤਾ ਯਾਦ, ਮੂੰਹੋਂ ਨਿਕਲੀ ਇਹ ਗੱਲ

ਕੰਗਨਾ ਰਣੌਤ ਨੇ ਆਪਣੇ ਵੀਡੀਓ ਦੇ ਨਾਲ ਕੈਪਸ਼ਨ ’ਚ ਲਿਖਿਆ ਕਿ ‘200 ਸਾਲ ਪਹਿਲਾਂ ਜੇਕਰ ਤੁਹਾਡੇ ਕੋਲ ਸੁਪਰ ਪਾਵਰ ਹੁੰਦੀ ਤਾਂ ਤੁਹਾਨੂੰ ਡੈਣ ਕਹਿ ਕੇ ਜ਼ਿੰਦਾ ਸਾੜ ਦਿੱਤਾ ਜਾਂਦਾ। ਮੈਨੂੰ ਡੈਣ ਵੀ ਕਿਹਾ ਜਾਂਦਾ ਸੀ ਪਰ ਮੈਂ ਆਪਣੇ ਆਪ ਨੂੰ ਸੜਨ ਨਹੀਂ ਦਿੱਤਾ।’

PunjabKesari

ਇਸ ਤੋਂ ਬਾਅਦ ਕੰਗਨਾ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ’ਚ ਉਸ ਨੇ ਲਿਖਿਆ ਕਿ ‘ਸਾਲ 2016 ’ਚ ਇਕ ਅਖ਼ਬਾਰ ਐਡੀਟਰ ਨੇ ਲਿਖਿਆ ਸੀ ਕਿ ਮੈਂ ਸਫ਼ਲਤਾ ਹਾਸਲ ਕਰਨ ਲਈ ਕਾਲੇ ਜਾਦੂ ਦਾ ਸਹਾਰਾ ਲਿਆ ਅਤੇ ਮੈਂ ਲੱਡੂ ’ਚ ਆਪਣਾ ਪੀਰੀਅਡ ਖੂਨ ਮਿਲਾ ਕੇ ਦੀਵਾਲੀ ਦੇ ਤੋਹਫ਼ੇ ਵਜੋਂ ਵੰਡਿਆ। ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਸੰਸਥਾ ਅਜਿਹੀ ਔਰਤ ਨੂੰ ਸਿਖ਼ਰ ’ਤੇ ਕਿਵੇਂ ਰੱਖ ਸਕਦੀ ਹੈ?

ਇਹ ਵੀ ਪੜ੍ਹੋ : ਫ਼ਿਲਮ ਦੇ ਕੰਮ ’ਚ ਰੁੱਝੀ ਮਾਨੁਸ਼ੀ ਛਿੱਲਰ, 15 ਰਾਤਾਂ ਦੀ ਨੀਂਦ ਛੱਡ ਕੇ ਕਰ ਰਹੀ ‘ਤਹਿਰਾਨ’ ਦੀ ਸ਼ੂਟਿੰਗ

PunjabKesari

ਕੰਗਨਾ ਅੱਗੇ  ਲਿਖਿਆ ਕਿ ‘ਲੋਕਾਂ ਨੇ ਮੇਰੀ ਸਫ਼ਲਤਾ ਨੂੰ ਕਾਲੇ ਜਾਦੂ ਦਾ ਨਾਂ ਦਿੱਤਾ ਹੈ। ਉਹ ਇਹ ਹਜ਼ਮ ਨਹੀਂ ਕਰ ਸਕਿਆ ਕਿ ਕੋਈ ਫ਼ਿਲਮੀ ਪਿਛੋਕੜ, ਕੋਈ ਏਜੰਸੀ, ਕੋਈ ਬੁਆਏਫ੍ਰੈਂਡ ਨਾ ਹੋਣ ਦੇ ਬਾਵਜੂਦ ਇਕ ਕੁੜੀ ਕਿਵੇਂ ਸਿਖ਼ਰ ’ਤੇ ਹੈ। ਇਸ ਲਈ ਸਾਰਿਆਂ ਨੇ ਮਿਲ ਕੇ ਇਸ ਨੂੰ ‘ਕਾਲਾ ਜਾਦੂ’ ਦਾ ਨਾਂ ਦਿੱਤਾ। ਤੁਹਾਨੂੰ ਯਾਦ ਕਰਾਓ ਕਿ ਸ਼ੇਖਰ ਸੁਮਨ ਦੇ ਬੇਟੇ ਅਤੇ ਅਭਿਨੇਤਾ ਅਧਿਆਣ ਸੁਮਨ ਨੇ ਵੀ ਕੰਗਨਾ 'ਤੇ ਕਈ ਗੰਭੀਰ ਦੋਸ਼ ਲਗਾਏ ਸਨ।


author

Shivani Bassan

Content Editor

Related News