ਅਦਾਕਾਰਾ ਕੰਗਨਾ ਰਣੌਤ ਪਹੁੰਚੀ ਅਯੁੱਧਿਆ ਦੇ ਰਾਮ ਮੰਦਰ, ਕੀਤੀ ਪੂਜਾ (ਤਸਵੀਰਾਂ)

Friday, Oct 27, 2023 - 10:21 AM (IST)

ਅਦਾਕਾਰਾ ਕੰਗਨਾ ਰਣੌਤ ਪਹੁੰਚੀ ਅਯੁੱਧਿਆ ਦੇ ਰਾਮ ਮੰਦਰ, ਕੀਤੀ ਪੂਜਾ (ਤਸਵੀਰਾਂ)

ਮੁੰਬਈ (ਬਿਊਰੋ) - ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ ਅੱਜ ਸ਼ੁੱਕਰਵਾਰ ਵੱਡੇ ਪਰਦੇ ’ਤੇ ਰਿਲੀਜ਼ ਹੋ ਗਈ ਹੈ। ਉਥੇ ਹੀ ਬੀਤੇ ਦਿਨੀਂ ਕੰਗਨਾ ਅਯੁੱਧਿਆ ਦੇ ਰਾਮ ਮੰਦਰ ਪਹੁੰਚੀ ਅਤੇ ਭਗਵਾਨ ਜੀ ਦਾ ਆਸ਼ੀਰਵਾਦ ਲਿਆ। 

PunjabKesari

ਹਾਲ ਹੀ 'ਚ ਕੰਗਨਾ ਰਣੌਤ ਨੇ ਮੰਦਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, ''ਆਓ ਮੇਰੇ ਰਾਮ। ਵਾਹ!

PunjabKesari

ਮੈਂ ਸ਼੍ਰੀ ਹਰੀ ਵਿਸ਼ਨੂੰ ਦੀ ਭਗਤ ਹਾਂ ਤੇ ਅੱਜ ਮੇਰੇ ’ਤੇ ਉਨ੍ਹਾਂ ਦੀ ਇੰਨੀ ਕ੍ਰਿਪਾ ਹੋਈ ਕਿ ਮੈਨੂੰ ਸ਼੍ਰੀ ਹਰੀ ਵਿਸ਼ਨੂੰ ਅਵਤਾਰ, ਪਰਮ ਪੂਜਨੀਕ, ਮਹਾਨ ਯੋਧਾ, ਤਪੱਸਵੀ ਰਾਜਾ, ਮਰਿਯਾਦਾਪੁਰੁਸ਼ੋਤਮ ਸ਼੍ਰੀ ਰਾਮ ਦੀ ਜਨਮ ਸਥਾਨ ਦੇ ਦਰਸ਼ਨ ਕਰਨ ਨੂੰ ਮਿਲੇ।''

PunjabKesari

ਇਸ ਦੇ ਨਾਲ ਹੀ ਕੰਗਨਾ ਨੇ ਆਪਣੀ ਫ਼ਿਲਮ 'ਤੇਜਸ' ਦੀ ਸਫ਼ਲਤਾ ਦੀ ਅਰਦਾਸ ਕੀਤੀ। ਉਸ ਨੇ ਲਿਖਿਆ, ''ਮੇਰੀ ਫ਼ਿਲਮ ਤੇਜਸ 'ਚ ਰਾਮ ਜਨਮ ਭੂਮੀ ਦੀ ਵਿਸ਼ੇਸ਼ ਭੂਮਿਕਾ ਹੈ, ਤਾਂ ਅਜਿਹਾ ਮਨ ਹੋਇਆ ਕੀ ਰਾਮ ਲੱਲਾ ਦੇ ਦਰਸ਼ਨ ਕਰਾਂ, ਧੰਨ ਭਾਗ ਮੇਰੇ ਰਾਮ, ਮੇਰੇ ਰਾਮ, ਮੇਰੇ ਰਾਮ।''

PunjabKesari

PunjabKesari

PunjabKesari

PunjabKesari

PunjabKesari
 


author

sunita

Content Editor

Related News