ਕੰਗਨਾ ਰਣੌਤ ਨੇ ਰਣਬੀਰ ਕਪੂਰ ਤੇ ਰਿਤਿਕ ਰੌਸ਼ਨ ''ਤੇ ਵਿੰਨ੍ਹਿਆ ਨਿਸ਼ਾਨਾ! ਲਾਏ ਗੰਭੀਰ ਦੋਸ਼

Sunday, Jul 30, 2023 - 05:19 PM (IST)

ਕੰਗਨਾ ਰਣੌਤ ਨੇ ਰਣਬੀਰ ਕਪੂਰ ਤੇ ਰਿਤਿਕ ਰੌਸ਼ਨ ''ਤੇ ਵਿੰਨ੍ਹਿਆ ਨਿਸ਼ਾਨਾ! ਲਾਏ ਗੰਭੀਰ ਦੋਸ਼

ਮੁੰਬਈ (ਬਿਊਰੋ) : ਬਾਲੀਵੁੱਡ ਦੀ ਬੇਬਾਕ ਤੇ ਨਿਡਰ ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਤੇ ਇੰਡਸਟਰੀ ਦੇ ਕੁਝ ਸਿਤਾਰਿਆਂ ਨੂੰ ਟਿੱਪਣੀ ਕਰਦੀ ਰਹਿੰਦੀ ਹੈ। ਕੰਗਨਾ ਨੂੰ ਅਕਸਰ ਕੁਝ ਸਿਤਾਰਿਆਂ ਦਾ ਨਾਂ ਲਏ ਬਿਨਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਦੇਖਿਆ ਗਿਆ ਹੈ। ਇਸ ਦੌਰਾਨ ਐਤਵਾਰ ਨੂੰ ਵੀ ਕੰਗਨਾ ਰਣੌਤ ਨੇ ਬਾਲੀਵੁੱਡ ਦੇ ਦੋ ਸੁਪਰਸਟਾਰਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਬਹੁਤ ਕੁਝ ਪੋਸਟ ਕੀਤਾ ਹੈ ਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਕ ਘੁਟਾਲਾ ਚੱਲ ਰਿਹਾ ਹੈ, ਜਿਸ 'ਚ ਲੋਕ ਉਸ ਦਾ ਅਕਾਊਂਟ ਹੈਕ ਕਰਨ ਲਈ ਉਸ ਦਾ ਨਾਂ ਵਰਤ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ

ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਚ ਕੁਝ ਲੋਕਾਂ ਦੇ ਸਕ੍ਰੀਨਸ਼ਾਟਸ ਵੀ ਪੋਸਟ ਕੀਤੇ ਹਨ, ਜਿਨ੍ਹਾਂ 'ਚ ਘਪਲੇ ਨਾਲ ਜੁੜੀਆਂ ਗੱਲਾਂ ਲਿਖੀਆਂ ਗਈਆਂ ਹਨ। ਕੰਗਨਾ ਰਣੌਤ ਨੇ ਇਕ ਵਾਰ ਫਿਰ ਰਿਤਿਕ ਰੌਸ਼ਨ ਨਾਲ ਆਪਣੇ ਕਥਿਤ ਅਫੇਅਰ ਦਾ ਖ਼ੁਲਾਸਾ ਕੀਤਾ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਕਈ ਪੋਸਟਾਂ ਸਾਂਝੀਆਂ ਕੀਤੀਆਂ, ਜਦੋਂ ਕਿਸੇ ਨੇ ਉਸ ਨੂੰ ਦੱਸਿਆ ਕਿ ਇਕ ਵਿਅਕਤੀ ਉਸ ਦਾ ਪ੍ਰਤੀਨਿਧੀ ਹੋਣ ਦਾ ਬਹਾਨਾ ਲਗਾ ਕੇ ਤੇ ਉਸ ਦਾ ਅਕਾਊਂਟ ਹੈਕ ਕਰਕੇ ਦੂਜਿਆਂ ਨੂੰ ਧੋਖਾ ਦੇ ਰਿਹਾ ਹੈ।

ਇਸ ਘੁਟਾਲੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਕੰਗਨਾ ਨੇ ਕਿਹਾ, ''ਅੱਜ ਸਵੇਰੇ ਮੇਰੇ ਧਿਆਨ 'ਚ ਆਇਆ ਹੈ ਕਿ ਫ਼ਿਲਮ ਮਾਫ਼ੀਆ ਇਕ ਰੈਕੇਟ ਚਲਾ ਰਿਹਾ ਹੈ, ਜੋ ਮੇਰੇ ਨਾਂ 'ਤੇ ਅਕਾਊਂਟ ਹੈਕ ਕਰ ਰਿਹਾ ਹੈ।'' ਕੰਗਨਾ ਨੇ ਇਕ ਫ਼ਿਲਮ ਦਾ ਨਾਂ ਲਏ ਬਿਨਾਂ ਉਸ 'ਤੇ ਮਜ਼ਾਕ ਉਡਾਉਂਦਿਆਂ ਕਿਹਾ, ''ਮੇਰਾ ਇਸ ਵਿਅਕਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਨਾ ਹੀ ਅਜਿਹਾ ਕੋਈ ਆਨਲਾਈਨ ਮੈਨੇਜਰ ਹੈ, ਇਹ ਗੈਂਗ ਹੈ ਚੰਗੂ ਮੰਗੂ... ਜਿਸ ਦੀ ਫ਼ਿਲਮ ਛੁੱਟੀਆਂ 'ਤੇ ਵੀ 'ਮਣੀਕਰਨਿਕਾ' (18 ਕਰੋੜ ਰੁਪਏ) ਦੇ ਪਹਿਲੇ ਦਿਨ ਤੱਕ ਨਹੀਂ ਪਹੁੰਚ ਸਕੀ। ਜਿਸ ਨੂੰ ਉਨ੍ਹਾਂ ਸਾਰਿਆਂ ਵਲੋਂ ਫਲਾਪ ਐਲਾਨ ਕੀਤਾ ਗਿਆ ਸੀ। ਲੋਕ ਇਨ੍ਹਾਂ ਦੇ ਜਾਲ 'ਚ ਫਸਣ ਵਾਲੇ ਨਹੀਂ ਹਨ।''

PunjabKesari

ਕੰਗਨਾ ਰਣੌਤ ਨੇ ਆਪਣੀ ਪੋਸਟ 'ਚ ਕਈ ਦਾਅਵੇ ਕੀਤੇ ਹਨ। ਅਦਾਕਾਰਾ ਨੇ ਲਿਖਿਆ ਕਿ ਮੈਂ ਜਿਸ ਸੁਪਰਸਟਾਰ ਨੂੰ ਡੇਟ ਕੀਤਾ ਸੀ। ਉਸ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਵੱਖ-ਵੱਖ ਨੰਬਰਾਂ ਤੇ ਅਕਾਊਂਟਸ ਦੀ ਵਰਤੋਂ ਕੀਤੀ। ਉਸ ਨੇ ਮੇਰੇ ਅਕਾਊਂਟ ਵੀ ਹੈਕ ਕਰ ਲਏ। ਮੈਂ ਸੋਚਿਆ ਕਿ ਉਹ ਤਲਾਕ ਤੋਂ ਗੁਜ਼ਰ ਰਿਹਾ ਹੈ ਪਰ ਬਾਅਦ 'ਚ ਮੈਨੂੰ ਪਤਾ ਲੱਗਾ ਕਿ ਉਸ ਦੇ ਅਜੀਬ ਵਿਵਹਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਤੋਂ ਬਾਅਦ ਵੀ ਕੰਗਨਾ ਨੇ ਕਾਫੀ ਕੁਝ ਲਿਖਿਆ।

ਕੰਗਨਾ ਨੇ ਕਿਸੇ ਦਾ ਨਾਂ ਲਏ ਬਿਨਾਂ ਅੱਗੇ ਲਿਖਿਆ, ''ਇਕ ਵੂਮੇਨਾਈਜ਼ਰ ਸੁਪਰਸਟਾਰ ਮੇਰੇ ਘਰ ਆਇਆ, ਉਸ ਨੇ ਮੈਨੂੰ ਉਸ ਨੂੰ ਡੇਟ ਕਰਨ ਦੀ ਬੇਨਤੀ ਕੀਤੀ ਤੇ ਮੈਨੂੰ ਖ਼ੁਸ਼ ਕੀਤਾ ਪਰ ਉਹ ਮੈਨੂੰ ਲੁਕ-ਛਿਪ ਕੇ ਮਿਲਦੇ ਰਹੇ, ਜਦੋਂ ਮੈਂ ਇਸ ਸ਼ਰਮਨਾਕ ਵਿਵਹਾਰ 'ਤੇ ਇਤਰਾਜ਼ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਟ੍ਰਾਈਲੌਜੀ ਹਾਸਲ ਕਰਨ ਲਈ ਇਕ ਪਾਪਾ ਦੀ ਪਰੀ ਨੂੰ ਡੇਟ ਕਰ ਰਿਹਾ ਸੀ, ਜਿਸ ਨੂੰ ਉਹ ਪਿਆਰ ਨਹੀਂ ਕਰਦਾ ਸੀ। ਇਹ ਮੈਨੂੰ ਮਨਜ਼ੂਰ ਨਹੀਂ ਸੀ ਤੇ ਮੈਂ ਅਜਿਹੀ ਸਥਿਤੀ ਲਈ ਇਨਕਾਰ ਕਰ ਦਿੱਤਾ।'' ਯੂਜ਼ਰਸ ਮੁਤਾਬਕ ਕੰਗਨਾ ਦੀ ਇਹ ਪੋਸਟ ਰਣਬੀਰ ਕਪੂਰ ਵੱਲ ਇਸ਼ਾਰਾ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News