ਕੰਗਨਾ ਰਣੌਤ ਨੇ ਦੱਸੀ ਵਿਆਹ ਨਾ ਹੋਣ ਦੀ ਵਜ੍ਹਾ, ਕਿਹਾ– ‘ਲੋਕ ਮੇਰੇ ਬਾਰੇ...’

05/12/2022 1:44:19 PM

ਮੁੰਬਈ (ਬਿਊਰੋ)– ਕੰਗਨਾ ਰਣੌਤ ਬਾਲੀਵੁੱਡ ਦੀ ਸਭ ਤੋਂ ਧਾਕੜ ਅਦਾਕਾਰਾ ਦੇ ਤੌਰ ’ਤੇ ਜਾਣੀ ਜਾਂਧੀ ਹੈ। ਅਦਾਕਾਰਾ ਆਪਣੇ ਤਿੱਖੇ ਜਵਾਬਾਂ ਨਾਲ ਹਰ ਕਿਸੇ ਦਾ ਮੂੰਹ ਬੰਦ ਕਰਵਾ ਦਿੱਤੀ ਹੈ। ਕੰਗਨਾ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਈ ਵਾਰ ਸੁਰਖ਼ੀਆਂ ’ਚ ਰਹਿ ਚੁੱਕੀ ਹੈ।

ਕੰਗਨਾ ਰਣੌਤ ਦੀ ਵੱਡੀ ਫੈਨ ਫਾਲੋਇੰਗ ਹੈ ਪਰ ਫਿਰ ਵੀ ਅਦਾਕਾਰਾ ਨੂੰ ਲੱਗਦਾ ਹੈ ਕਿ ਉਸ ਦਾ ਵਿਆਹ ਨਹੀਂ ਹੋਵੇਗਾ। ਹੁਣ ਇਸ ਦੀ ਕੀ ਵਜ੍ਹਾ ਹੈ, ਅਦਾਕਾਰਾ ਨੇ ਇਸ ਦਾ ਵੀ ਖ਼ੁਲਾਸਾ ਕੀਤਾ ਹੈ।

ਕੰਗਨਾ ਰਣੌਤ ਨੇ ਆਪਣੇ ਇਕ ਇੰਟਰਵਿਊ ’ਚ ਕਿਹਾ ਕਿ ਉਹ ਵਿਆਹ ਨਹੀਂ ਕਰ ਪਾ ਰਹੀ ਹੈ ਕਿਉਂਕਿ ਲੋਕ ਉਸ ਬਾਰੇ ਅਜਿਹੀਆਂ ਅਫਵਾਹਾਂ ਫੈਲਾਉਂਦੇ ਰਹਿੰਦੇ ਹਨ ਕਿ ਉਹ ਬਹੁਤ ਲੜਾਕੂ ਹੈ ਤੇ ਲੋਕਾਂ ਨਾਲ ਜ਼ਬਰਦਸਤੀ ਲੜਦੀ ਹੈ। ਕੰਗਨਾ ਨੇ ਇੰਟਰਵਿਊ ’ਚ ਮਜ਼ਾਕੀਆ ਅੰਦਾਜ਼ ’ਚ ਕਿਹਾ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਨੇ ਉਸ ਬਾਰੇ ਇਕ ਸੋਚ ਕਾਇਮ ਕਰ ਦਿੱਤੀ ਹੈ, ਜਿਸ ਕਾਰਨ ਉਸ ਨੂੰ ਪਰਫੈਕਟ ਮੈਚ ਨਹੀਂ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਸੌਂਕਣ ਸੌਂਕਣੇ’

ਕੰਗਨਾ ਦੀ ਐਕਸ਼ਨ-ਥ੍ਰਿਲਰ ਫ਼ਿਲਮ ‘ਧਾਕੜ’ ਜਲਦ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ’ਚ ਅਦਾਕਾਰਾ ਐਕਸ਼ਨ ਕਰਦੀ ਵੀ ਨਜ਼ਰ ਆਵੇਗੀ। ਅਜਿਹੇ ’ਚ ਸਿਧਾਰਥ ਕਨਨ ਨਾਲ ਇੰਟਰਵਿਊ ’ਚ ਕੰਗਨਾ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਅਸਲ ਜ਼ਿੰਦਗੀ ’ਚ ਆਪਣੀ ਫ਼ਿਲਮ ਦੇ ਕਿਰਦਾਰ ਜਿੰਨੀ ਧਾਕੜ ਹੈ? ਇਸ ’ਤੇ ਅਦਾਕਾਰਾ ਨੇ ਹੱਸਦਿਆਂ ਕਿਹਾ, ‘ਅਜਿਹਾ ਵੀ ਨਹੀਂ ਹੈ। ਅਸਲ ਜ਼ਿੰਦਗੀ ’ਚ ਮੈਂ ਕਿਸ ਨੂੰ ਮਾਰਾਂਗੀ। ਮੈਂ ਵਿਆਹ ਨਹੀਂ ਕਰ ਪਾ ਰਹੀ ਹਾਂ ਕਿਉਂਕਿ ਤੁਸੀਂ ਲੋਕ ਮੇਰੇ ਬਾਰੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਰਹੇ ਹੋ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News