ਕੰਗਨਾ ਰਣੌਤ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕੀਤਾ ਸਮਰਥਨ, ਕਾਲ ਗਰਲ ਕਹਿਣ ਵਾਲਿਆਂ ਨੂੰ ਲਗਾਈ ਫਟਕਾਰ
Tuesday, Jul 23, 2024 - 12:51 PM (IST)
ਨਵੀਂ ਦਿੱਲੀ- ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਅਦਾਕਾਰਾ ਅਤੇ ਸੰਸਦ ਮੈਂਬਰ ਨੂੰ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰਦੇ ਦੇਖਿਆ ਗਿਆ। ਦਰਅਸਲ ਇਹ ਸਾਰਾ ਮਾਮਲਾ ਅਮਰੀਕੀ ਚੋਣਾਂ ਨਾਲ ਜੁੜਿਆ ਹੋਇਆ ਹੈ।ਹਾਲ ਹੀ 'ਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਆਪਣੇ ਥਾਂ 'ਤੇ ਕਮਲਾ ਹੈਰਿਸ ਨੂੰ ਚੋਣਾਂ 'ਤੇ ਖੜ੍ਹਾ ਕੀਤਾ ਸੀ। ਉਦੋਂ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕਈ ਮੀਮਜ਼ ਵਾਇਰਲ ਹੋ ਰਹੇ ਹਨ। ਕਮਲਾ ਹੈਰਿਸ ਦੀ ਆਲੋਚਨਾ ਕਰਦੇ ਹੋਏ ਲੋਕਾਂ ਨੇ ਉਸ 'ਤੇ ਭੱਦੇ ਕੁਮੈਂਟਸ ਕੀਤੇ। ਅਮਰੀਕੀ ਸੋਸ਼ਲ ਮੀਡੀਆ ਯੂਜ਼ਰਸ ਦੇ ਕੁਮੈਂਟਾਂ ਨੂੰ ਦੇਖ ਕੇ ਕੰਗਨਾ ਨੂੰ ਉਨ੍ਹਾਂ 'ਤੇ ਗੁੱਸੇ 'ਚ ਆ ਗਿਆ। ਹੈਰਿਸ ਦੇ ਖਿਲਾਫ ਵਾਇਰਲ ਹੋ ਰਹੇ ਮੀਮਜ਼ 'ਚ ਹੈਰਿਸ ਦੀ ਸਾਬਕਾ ਸੈਨ ਫਰਾਂਸਿਸਕੋ ਮੇਅਰ ਵਿਲੀ ਬ੍ਰਾਊਨ ਦੇ ਨਾਲ ਇੱਕ ਫੋਟੋ ਹੈ, ਜਿਸ 'ਚ ਉਸ ਨੂੰ 1990 ਦੇ ਦਹਾਕੇ ਦੀ ਇੱਕ "ਉੱਚ-ਅੰਤ ਦੀ ਕਾਲ ਗਰਲ" ਵਜੋਂ ਲੇਬਲ ਕੀਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਵਿਲੀ ਬ੍ਰਾਊਨ ਕਮਲਾ ਹੈਰਿਸ ਦੇ ਸਾਬਕਾ ਪ੍ਰੇਮੀ ਹਨ। ਕਮਲਾ ਹੈਰਿਸ ਉਸ ਨੂੰ 1990 ਦੇ ਦਹਾਕੇ 'ਚ ਡੇਟ ਕਰ ਰਹੀ ਸੀ। ਹੁਣ ਕੰਗਨਾ ਨੇ ਇਨ੍ਹਾਂ ਵਾਇਰਲ ਮੀਮਜ਼ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।ਇੰਸਟਾ ਸਟੋਰੀ 'ਤੇ ਉਸ ਤਸਵੀਰ ਦੇ ਨਾਲ ਕੰਗਨਾ ਨੇ ਇਕ ਲੰਮਾ ਸੰਦੇਸ਼ ਲਿਖਿਆ ਅਤੇ ਕਿਹਾ ਕਿ ਜਦੋਂ ਤੋਂ ਜੋਅ ਬਿਡੇਨ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਕਮਲਾ ਹੈਰਿਸ ਦਾ ਸਮਰਥਨ ਕੀਤਾ ਹੈ ਉਦੋਂ ਤੋਂ ਹੀ ਸੋਸ਼ਲ ਮੀਡੀਆ ਅਜਿਹੇ ਮੀਮਜ਼ ਨਾਲ ਭਰਿਆ ਹੋਇਆ ਹੈ। ਮੈਂ ਡੈਮੋਕਰੇਟਸ ਦੀ ਹਮਾਇਤ ਨਹੀਂ ਕਰਦੀ ਪਰ ਹੈਰਾਨੀ ਦੀ ਗੱਲ ਹੈ ਕਿ ਅਮਰੀਕਾ 'ਚ ਵੀ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹਿ ਚੁੱਕੀ ਬਜ਼ੁਰਗ ਮਹਿਲਾ ਸਿਆਸਤਦਾਨ ਨੂੰ ਇਸ ਹੱਦ ਤੱਕ ਲਿੰਗਵਾਦ ਦਾ ਸਾਹਮਣਾ ਪੈ ਰਿਹਾ ਹੈ।