ਪੀ. ਐੱਮ. ਮੋਦੀ ਦੇ ਹੰਝੂਆਂ ਦਾ ਮਜ਼ਾਕ ਉਡਾਉਣ ਵਾਲਿਆਂ ’ਤੇ ਵਰ੍ਹੀ ਕੰਗਨਾ ਰਣੌਤ, ਲੰਮੀ-ਚੌੜੀ ਪੋਸਟ ਕੀਤੀ ਸਾਂਝੀ
Monday, May 24, 2021 - 12:33 PM (IST)
ਮੁੰਬਈ (ਬਿਊਰੋ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੇ ਸੰਸਦੀ ਇਲਾਕੇ ਵਾਰਾਣਸੀ ’ਚ ਫਰੰਟਲਾਈਨ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨਾਲ ਕੋਰੋਨਾ ’ਤੇ ਚਰਚਾ ਕਰਦਿਆਂ ਭਾਵੁਕ ਹੋ ਗਏ ਸਨ। ਇਸ ’ਤੇ ਕਈ ਲੋਕਾਂ ਨੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਤੇ ਨਿੰਦਿਆ ਕੀਤੀ, ਜਿਸ ’ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨੇ ਮੁੜ ਦਿਖਾਈਆਂ ਹੋਟ ਅਦਾਵਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਲੰਮਾ ਨੋਟ ਲਿਖਿਆ ਹੈ। ਉਸ ਨੇ ਲਿਖਿਆ, ‘ਹੰਝੂ ਭਾਵੇਂ ਅਸਲੀ ਸਨ ਜਾਂ ਨਕਲੀ, ਤੁਸੀਂ ਚਾਹੋ ਤਾਂ ਉਸ ਦਾ ਟੀਅਰ ਡਿਟੈਕਟਰ ਟੈਸਟ ਕਰਵਾ ਲਓ ਜਾਂ ਉਸ ਭਾਵੁਕ ਇੰਟੈਲੀਜੈਂਸ ਨੂੰ ਕਬੂਲ ਕਰ ਲਓ। ਕਿਸੇ ਹੋਰ ਦੇ ਦੁੱਖਾਂ ਜਾਂ ਚਿੰਤਾ ਤੋਂ ਸਟੈਮੀਨਾ ਲੈਣ ਵਾਲਾ ਸ਼ਖ਼ਸ ਜਾਣਦਾ ਹੈ ਕਿ ਦਰਦ ਬਰਦਾਸ਼ਤ ਕਰਨ ਲਾਇਕ ਨਹੀਂ ਹੁੰਦਾ ਹੈ। ਜੇਕਰ ਕੋਈ ਦਰਦ ਸਾਂਝਾ ਕਰਦਾ ਹੈ ਤਾਂ ਉਹ ਇਸ ਤੋਂ ਛੁਟਕਾਰਾ ਚਾਹੁੰਦਾ ਹੈ।’
ਕੰਗਨਾ ਨੇ ਅੱਗੇ ਲਿਖਿਆ, ‘ਇਹ ਹੰਝੂ ਅਣਜਾਣੀ ਘਟਨਾ ਲਈ ਜਾਂ ਸੋਚੀ ਸਮਝੀ ਕੋਸ਼ਿਸ਼ ਸੀ, ਇਹ ਕਿਵੇਂ ਮਾਇਨੇ ਰੱਖਦਾ ਹੈ? ਕੀ ਇਹ ਮਾਇਨੇ ਰੱਖਣਾ ਚਾਹੀਦਾ ਹੈ? ਕੁਝ ਲੋਕਾਂ ਨੂੰ ਹਰ ਸਮਾਧਾਨ ਲਈ ਸਮੱਸਿਆ ਲੱਗਦੀ ਹੈ, ਪ੍ਰਧਾਨ ਮੰਤਰੀ ਮੈਂ ਤੁਹਾਡੇ ਹੰਝੂਆਂ ਨੂੰ ਸਵੀਕਾਰ ਕਰਦੀ ਹਾਂ। ਜੈ ਹਿੰਦ।’ ਇਸ ਦੇ ਨਾਲ ਹੀ ਉਸ ਨੇ ਭਾਰਤੀਆਂ ਨੂੰ ਨਸੀਹਤ ਵੀ ਦਿੱਤੀ ਹੈ।
ਕੰਗਨਾ ਰਣੌਤ ਨੇ ਅੱਗੇ ਲਿਖਿਆ, ‘ਪਿਆਰੇ ਭਾਰਤੀਓ ਹਰ ਆਸ਼ੀਰਵਾਦ ਨੂੰ ਸਮੱਸਿਆ ਨਾ ਬਣਾਓ। ਆਪਣਾ ਵਿਵਹਾਰ ਤੇ ਵਿਚਾਰ ਖ਼ੁਦ ਤੈਅ ਕਰੋ।’ ਦੱਸਣਯੋਗ ਹੈ ਕਿ ਪੀ. ਐੱਮ. ਮੋਦੀ ਬੀਤੇ ਵੀਰਵਾਰ ਨੂੰ ਉਨ੍ਹਾਂ ਲੋਕਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ, ਜਿਨ੍ਹਾਂ ਦੀ ਕੋਰੋਨਾ ਮਹਾਮਾਰੀ ਨੇ ਦੁਨੀਆ ਉਜਾੜ ਕੇ ਰੱਖ ਦਿੱਤੀ। ਭਾਵੁਕ ਹੁੰਦਿਆਂ ਪੀ. ਐੱਮ. ਮੋਦੀ ਨੇ ਕਿਹਾ ਕਿ ਇਸ ਵਾਇਰਸ ਨੇ ਸਾਡੇ ਕਈ ਆਪਣਿਆਂ ਨੂੰ ਸਾਡੇ ਕੋਲੋਂ ਖੋਹ ਲਿਆ ਹੈ। ਮੈਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਆਪਣੀ ਸ਼ਰਧਾਂਜਲੀ ਦਿੰਦਾ ਹਾਂ।
ਨੋਟ– ਕੰਗਨਾ ਦੇ ਇਸ ਬਿਆਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।