ਬਰਫ਼ ਨਾਲ ਢੱਕਿਆ ਕੰਗਨਾ ਰਣੌਤ ਦਾ ਮਨਾਲੀ ਵਾਲਾ ਘਰ, ਵੇਖੋ ਤਸਵੀਰਾਂ
01/16/2023 5:07:32 PM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਫ਼ਿਲਮ ਇੰਡਸਟਰੀ 'ਚ ਕੰਮ ਕਰਕੇ ਕੰਗਨਾ ਰਣੌਤ ਮੁੰਬਈ 'ਚ ਰਹਿੰਦੀ ਹੈ। ਹਾਲਾਂਕਿ, ਜਦੋਂ ਵੀ ਉਸ ਨੂੰ ਸਮਾਂ ਮਿਲਦਾ ਹੈ, ਉਹ ਆਪਣੇ ਘਰ ਯਾਨੀਕਿ ਹਿਮਾਚਲ ਪ੍ਰਦੇਸ਼ ਜ਼ਰੂਰ ਜਾਂਦੀ ਹੈ ਅਤੇ ਉੱਥੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੂਬ ਮਸਤੀ ਮਾਣਦੀ ਹੈ। ਜਿੱਥੇ ਉਹ ਪਹਾੜਾਂ ਦੇ ਰੰਗਾਂ 'ਚ ਰੰਗੀ ਨਜ਼ਰ ਆਉਂਦੀ ਹੈ। ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਘਰ ਨੂੰ ਬਹੁਤ ਯਾਦ ਕਰ ਰਹੀ ਹੈ।
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੰਗਨਾ ਰਣੌਤ ਨੇ ਦੱਸਿਆ ਹੈ ਕਿ ਉਹ ਘਰ ਨੂੰ ਬਹੁਤ ਮਿਸ ਕਰ ਰਹੀ ਹੈ। ਸ਼ੇਅਰ ਕੀਤੀਆਂ ਤਸਵੀਰਾਂ 'ਚ ਕੰਗਨਾ ਦਾ ਘਰ ਬਰਫ ਨਾਲ ਢੱਕਿਆ ਹੋਇਆ ਨਜ਼ਰ ਆ ਰਿਹਾ ਹੈ, ਜੋ ਉਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ। ਤਸਵੀਰਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉੱਥੇ ਕਿੰਨੀ ਠੰਡ ਪੈ ਰਹੀ ਹੈ।
ਇਨ੍ਹਾਂ ਤਸਵੀਰਾਂ ਨਾਲ ਕੰਗਨਾ ਨੇ ਕਈ ਕੈਪਸ਼ਨ ਵੀ ਦਿੱਤੇ ਹਨ। ਆਪਣੇ ਖ਼ੂਬਸੂਰਤ ਘਰ ਦੀ ਤਸਵੀਰ ਸਾਂਝੀ ਕਰਦਿਆਂ ਉਸ ਨੇ ਦੱਸਿਆ ਹੈ ਕਿ ਉਸ ਨੂੰ ਆਪਣੀ ਮਾਂ ਦੇ ਹੱਥੀਂ ਬਣੇ ਤਿਲ ਦੇ ਲੱਡੂ ਯਾਦ ਆ ਰਹੇ ਹਨ।
ਤਸਵੀਰ ਨਾਲ ਉਨ੍ਹਾਂ ਨੇ ਲਿਖਿਆ, ''ਇਹ ਸਰਦੀਆਂ ਦਾ ਮੌਸਮ ਵੀ ਮਾਂ ਦੇ ਹੱਥਾਂ ਦੇ ਬਣਾਏ ਤਿਲ-ਹਲਦੀ ਦੇ ਲੱਡੂ ਖਾਏ ਬਿਨਾਂ ਹੀ ਲੰਘ ਜਾਵੇਗੀ।'' ਇੱਕ ਹੋਰ ਤਸਵੀਰ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ 'ਚ ਲਿਖਿਆ ਕਿ ਉਹ ਆਪਣੇ ਪਿਤਾ ਦੇ ਹੱਥਾਂ ਨਾਲ ਬਣੇ ਪਹਾੜੀ ਮੀਟ ਨੂੰ ਯਾਦ ਕਰ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਮੌਸਮੀ ਸਕੀਇੰਗ ਨੂੰ ਵੀ ਮਿਸ ਕਰ ਰਹੀ ਹੈ।
ਦੱਸ ਦੇਈਏ ਕਿ ਕੰਗਨਾ ਨੇ ਸਾਲ 2019 'ਚ ਆਪਣੇ ਮਨਾਲੀ ਘਰ ਦਾ ਨਵੀਨੀਕਰਨ ਕਰਵਾਇਆ ਸੀ। ਉਦੋਂ ਤੋਂ ਜਦੋਂ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਇੱਥੇ ਆਪਣਾ ਖ਼ਾਸ ਸਮਾਂ ਜ਼ਰੂਰ ਬਿਤਾਉਂਦੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਇਸ ਸਮੇਂ ਆਪਣੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਚਰਚਾ 'ਚ ਹੈ। ਇਸ ਫ਼ਿਲਮ 'ਚ ਅਦਾਕਾਰੀ ਦੇ ਨਾਲ-ਨਾਲ ਉਹ ਇਸ ਦਾ ਨਿਰਦੇਸ਼ਨ ਵੀ ਕਰ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।