ਗੁਹਾਟੀ ਪਹੁੰਚ ਕੰਗਨਾ ਰਣੌਤ ਨੇ ਕੀਤੇ ''ਕਾਮਾਖਿਆ ਸ਼ਕਤੀਪੀਠ'' ਦੇ ਦਰਸ਼ਨ, ਵੇਖੋ ਤਸਵੀਰਾਂ

Thursday, Jun 29, 2023 - 11:01 AM (IST)

ਗੁਹਾਟੀ ਪਹੁੰਚ ਕੰਗਨਾ ਰਣੌਤ ਨੇ ਕੀਤੇ ''ਕਾਮਾਖਿਆ ਸ਼ਕਤੀਪੀਠ'' ਦੇ ਦਰਸ਼ਨ, ਵੇਖੋ ਤਸਵੀਰਾਂ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਪਿਛਲੇ ਕੁਝ ਦਿਨਾਂ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਹੈ। ਪਿਛਲੇ ਮਹੀਨੇ ਉਹ ਮਾਂ ਗੰਗਾ ਦਾ ਆਸ਼ੀਰਵਾਦ ਲੈਣ ਕੇਦਾਰਨਾਥ ਬਾਬਾ ਤੇ ਹਰਿਦੁਆਰ ਪਹੁੰਚੀ ਸੀ। ਬੀਤੇ ਦਿਨੀਂ ਕੰਗਨਾ ਰਣੌਤ ਨੇ ਆਪਣੀ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਗੁਹਾਟੀ 'ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਕੰਗਨਾ ਨੇ 'ਕਾਮਾਖਿਆ ਸ਼ਕਤੀ ਪੀਠ' ਦੇ ਦਰਸ਼ਨ ਕੀਤੇ।

PunjabKesari

ਦੱਸ ਦੇਈਏ ਕਿ ਕੰਗਨਾ ਰਣੌਤ ਬੀਤੇ ਦਿਨੀਂ ਗੁਹਾਟੀ ਪਹੁੰਚੀ ਤੇ ਬੁੱਧਵਾਰ ਸਵੇਰੇ ਉਨ੍ਹਾਂ ਨੇ ਮੰਦਿਰ 'ਚ ਵਿਸ਼ੇਸ਼ ਪੂਜਾ ਕੀਤੀ। ਇਸ ਦੌਰਾਨ ਅਦਾਕਾਰਾ ਜਾਮਨੀ ਰੰਗ ਦੇ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ। ਮੱਥੇ 'ਤੇ ਟਿੱਕਾ ਤੇ ਗਲੇ 'ਚ ਫੁੱਲਾਂ ਦੀ ਮਾਲਾ ਪਹਿਨੇ, ਅਦਾਕਾਰਾ ਮਾਂ ਦੀ ਸ਼ਰਧਾ 'ਚ ਨਜ਼ਰ ਆ ਰਹੀ ਹੈ।

PunjabKesari

ਕੰਗਨਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਜ਼ਾਹਰ ਕਰਨ ਤੋਂ ਪਿੱਛੇ ਨਹੀਂ ਹਟਦੀ। ਕੰਗਨਾ ਜਲਦ ਹੀ ਫ਼ਿਲਮ 'ਐਮਰਜੈਂਸੀ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ।

PunjabKesari

ਹਾਲ ਹੀ 'ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਖੁਦ ਕੰਗਨਾ ਨੇ ਕੀਤਾ ਹੈ। ਟੀਜ਼ਰ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

PunjabKesari

ਫ਼ਿਲਮ 'ਐਮਰਜੈਂਸੀ' 24 ਨਵੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ 'ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ ਵੀ ਨਜ਼ਰ ਆਉਣਗੇ, ਜੋ ਜੈਪ੍ਰਕਾਸ਼ ਨਾਰਾਇਣ ਦਾ ਕਿਰਦਾਰ ਨਿਭਾ ਰਹੇ ਹਨ।

PunjabKesari

PunjabKesari

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News