‘ਘਰ ’ਚ ਦਾਖਲ ਹੋ ਕੇ ਮਾਰਿਆ ਸੀ ਨਾ’, ਕੰਗਨਾ ਰਣੌਤ ਨੇ ਕੀਤਾ ਕਰਨ ਜੌਹਰ ’ਤੇ ਜਵਾਬੀ ਹਮਲਾ
Friday, Jul 08, 2022 - 01:58 PM (IST)

ਮੁੰਬਈ (ਬਿਊਰੋ)– ‘ਕੌਫੀ ਵਿਦ ਕਰਨ 7’ ਦੀ ਸ਼ੁਰੂਆਤ ਹੋ ਚੁੱਕੀ ਹੈ। ਕਰਨ ਜੌਹਰ ਦੇ ਸ਼ੋਅ ਦੀ ਸ਼ੁਰੂਆਤ ਉਨ੍ਹਾਂ ਦੇ ਚਹੇਤੇ ਰਣਵੀਰ ਸਿੰਘ ਤੇ ਆਲੀਆ ਭੱਟ ਨਾਲ ਹੋਈ। ਸੋਸ਼ਲ ਮੀਡੀਆ ’ਤੇ ਇਸ ਸ਼ੋਅ ਦੀ ਕਾਫੀ ਤਾਰੀਫ਼ ਹੋ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕੰਗਨਾ ਰਣੌਤ ਨੇ ਕਰਨ ਜੌਹਰ ’ਤੇ ਹਮਲਾ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਗਾਇਕ ਮਨਕੀਰਤ ਔਲਖ ਦੇ ਗੰਨਮੈਨ ਸਮੇਤ 2 ਪੁਲਸ ਕਰਮਚਾਰੀ ਗ੍ਰਿਫ਼ਤਾਰ
ਕਰਨ ਜੌਹਰ ਜਿਸ ਨੂੰ ਕੰਗਨਾ ਪਿਆਰ ਨਾਲ ਪਾਪਾ ਜੋ ਕਹਿੰਦੀ ਹੈ, ਉਸ ਨੂੰ ਆਪਣੇ ‘ਕੌਫੀ ਵਿਦ ਕਰਨ’ ਐਪੀਸੋਡ ਦੀ ਯਾਦ ਦਿਵਾਈ। ਕੰਗਨਾ ਮੁਤਾਬਕ ਉਸ ਨੇ ਕਰਨ ਜੌਹਰ ਦੇ ਸ਼ੋਅ ’ਚ ਸਰਜੀਕਲ ਸਟ੍ਰਾਈਕ ਕੀਤੀ ਸੀ। ਘਰ ’ਚ ਦਾਖਲ ਹੋ ਕੇ ਕਰਨ ਜੌਹਰ ਨੂੰ ਮਾਰਿਆ ਸੀ।
ਕੰਗਨਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਉਸ ਐਪੀਸੋਡ ਤੋਂ ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਪਾਪਾ ਜੋ ਓ. ਟੀ. ਟੀ. ’ਤੇ ‘ਕੌਫੀ ਵਿਦ ਕਰਨ’ ਦੇ ਪ੍ਰੀਮੀਅਰ ਤੋਂ ਪਹਿਲਾਂ ਮਸ਼ਹੂਰ ਐਪੀਸੋਡਸ ਨੂੰ ਪ੍ਰਮੋਟ ਕਰ ਰਹੇ ਹਨ। ਪਾਪਾ ਜੋ ਨੂੰ ਗੁੱਡ ਲੱਕ।’’
ਕੰਗਨਾ ਨੇ ਅੱਗੇ ਲਿਖਿਆ, ‘‘ਪਰ ਇਸ ਐਪੀਸੋਡ ਬਾਰੇ ਕੀ? ਓਹ ਸੌਰੀ... ਸਰਜੀਕਲ ਸਟ੍ਰਾਈਕ, ਘਰ ’ਚ ਦਾਖਲ ਹੋ ਕੇ ਮਾਰਿਆ ਸੀ ਨਾ। ਮੇਰਾ ਐਪੀਸੋਡ ਕਰਨ ਜੌਹਰ ਦਾ ਸਭ ਤੋਂ ਮਸ਼ਹੂਰ ਐਪੀਸੋਡ ਹੈ ਤੇ ਇਸ ਤੋਂ ਬਾਅਦ ਕਰਨ ਟੀ. ਵੀ. ਤੋਂ ਬੈਨ ਹੋ ਗਏ, ਫ਼ਿਲਮਫੇਅਰ ਐਵਾਰਡਸ ਵਾਂਗ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।