ਕੀ ਕੰਗਨਾ ਰਣੌਤ ਤੇ ਕਰਨ ਜੌਹਰ ਵਿਚਲੀ ਤਕਰਾਰ ਹੋ ਰਹੀ ਹੈ ਖ਼ਤਮ? ਜਾਣੋ ਪੂਰਾ ਮਾਮਲਾ
Friday, Aug 25, 2023 - 03:32 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਅਤੇ ਅਦਾਕਾਰਾ ਕੰਗਨਾ ਰਣੌਤ ਵਿਚਲੀ ਕਹਾ-ਸੁਣੀ ਨੂੰ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਕੰਟਰੋਵਰਸੀ ਕਿਹਾ ਜਾਵੇ ਤਾਂ ਸ਼ਾਇਦ ਗ਼ਲਤ ਨਹੀਂ ਹੋਵੇਗਾ ਪਰ ਹਾਲ ਹੀ 'ਚ ਕਰਨ ਜੌਹਰ ਦੇ ਇਕ ਬਿਆਨ ਨਾਲ ਇਹ ਲੜਾਈ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ। ਇਹ ਪੂਰਾ ਵਿਵਾਦ 6 ਸਾਲ ਪੁਰਾਣਾ ਹੈ, ਜਦੋਂ ਕੰਗਨਾ ਆਪਣੀ ਫ਼ਿਲਮ 'ਰੰਗੂਨ' ਦਾ ਪ੍ਰਮੋਸ਼ਨ ਲਈ ਕਰਨ ਜੌਹਰ ਦੇ ਚੈਟ ਸ਼ੋਅ 'ਕੌਫ਼ੀ ਵਿਦ ਕਰਨ' 'ਚ ਗਈ ਸੀ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਕਰਨ ਜੌਹਰ ਨੇ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਕੁਝ ਅਜਿਹਾ ਕਿਹਾ ਕਿ ਲੋਕ ਉਨ੍ਹਾਂ ਵਿਚਲੀ ਤਕਰਾਰ ਨੂੰ ਦੋਸਤੀ 'ਚ ਬਦਲਣ ਦੀ ਉਮੀਦ ਕਰਨ ਲੱਗੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਮੀਕਾ ਸਿੰਘ ਦੀ ਮੁੜ ਵਿਗੜੀ ਸਿਹਤ, ਆਪਣੀਆਂ ਗਲਤੀਆਂ ਕਾਰਨ ਭੁਗਤਣਾ ਪਿਆ 15 ਕਰੋੜ ਦਾ ਨੁਕਸਾਨ
ਕੰਗਨਾ ਨਾਲ ਸੁਲਾਹ ਦੇ ਮੂਡ 'ਚ ਕਰਨ ਜੌਹਰ !
ਕਰਨ ਜੌਹਰ ਦੇ ਬਿਆਨ ਤੋਂ ਬਾਅਦ ਫੈਨਜ਼ ਇਹੀ ਮੰਨ ਰਹੇ ਹਨ ਕਿ ਉਨ੍ਹਾਂ ਵਿਚਲੀ ਤਕਰਾਰ ਹੁਣ ਖ਼ਤਮ ਹੋ ਜਾਵੇਗੀ। ਦਰਅਸਲ ਇਕ ਇੰਟਰਵਿਊ 'ਚ ਜਦੋਂ ਕਰਨ ਤੋਂ ਰਾਜਨੀਤਿਕ ਕਹਾਣੀ 'ਤੇ ਬਣੀਆਂ ਫ਼ਿਲਮਾਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਦਾ ਨਾਂ ਲਿਆ। ਕਰਨ ਤੋਂ ਪੁੱਛਿਆ ਗਿਆ ਕੀ ਕਦੇ ਉਹ ਵੀ ਰਾਜਨੀਤਿਕ ਘਟਨਾ 'ਤੇ ਆਧਾਰਿਤ ਫ਼ਿਲਮ ਬਣਾਉਣਗੇ ? ਤਾਂ ਇਸ 'ਤੇ ਕਰਨ ਨੇ ਕਿਹਾ- 'ਇਕ ਫ਼ਿਲਮ ਹਾਲੇ ਬਣ ਰਹੀ ਹੈ 'ਐਮਰਜੈਂਸੀ' ਮੈਂ ਤਾਂ ਉਸ ਨੂੰ ਦੇਖਣ ਲਈ ਬਹੁਤ ਉਤਸਾਹਿਤ ਹਾਂ।'
ਇਹ ਖ਼ਬਰ ਵੀ ਪੜ੍ਹੋ : ਰਜਨੀਕਾਂਤ ਦੀ 'ਜੇਲਰ' ਇਸ ਮਹੀਨੇ ਹੋਵੇਗੀ OTT 'ਤੇ ਰਿਲੀਜ਼, ਨੈੱਟਫਲਿਕਸ ਨੇ ਵੱਡੀ ਕੀਮਤ 'ਤੇ ਖਰੀਦੇ ਅਧਿਕਾਰ
6 ਸਾਲ ਪੁਰਾਣਾ ਹੈ ਝਗੜਾ
ਕਰਨ ਜੌਹਰ ਦਾ ਇਹ ਬਿਆਨ ਲਗਭਗ 6 ਸਾਲ ਬਾਅਦ ਆਇਆ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੰਗਨਾ ਆਪਣੀ ਫ਼ਿਲਮ 'ਰੰਗੂਨ' ਦਾ ਪ੍ਰਮੋਸ਼ਨ ਕਰਨ ਚੈਟ ਸ਼ੋਅ 'ਕੌਫ਼ੀ ਵਿਦ ਕਰਨ' 'ਤੇ ਗਈ ਸੀ। ਸ਼ੋਅ ਦੌਰਾਨ ਕੰਗਨਾ ਨੇ ਕਰਨ ਜੌਹਰ ਨੂੰ 'ਮੂਵੀ ਮਾਫ਼ੀਆ' ਕਿਹਾ ਸੀ ਅਤੇ ਉਸ 'ਤੇ ਨੇਪੋਟਿਜ਼ਮ ਫੈਲਾਉਣ ਦਾ ਵੀ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਤਾਂ ਸੋਸ਼ਲ ਮੀਡੀਆ 'ਤੇ ਜਿਵੇਂ ਜੰਗ ਹੀ ਛਿੜ ਗਈ ਸੀ। ਦੋਵਾਂ ਨੂੰ ਕਈ ਵਾਰ ਇਕ-ਦੂਜੇ 'ਤੇ ਦੋਸ਼ ਲਾਉਂਦੇ ਹੋਏ ਦੇਖਿਆ ਗਿਆ। ਹਾਲ ਹੀ 'ਚ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ' ਦੇ ਰਿਲੀਜ਼ਿੰਗ ਸਮੇਂ ਵੀ ਕੰਗਨਾ ਨੇ ਕਰਨ ਜੌਹਰ 'ਤੇ ਬਾਕਸ ਆਫਿਸ ਖਰੀਦਣ ਤੱਕ ਦਾ ਦੋਸ਼ ਲਗਾ ਦਿੱਤਾ ਸੀ, ਉਸ ਨੇ ਕਰਨ ਜੌਹਰ ਨੂੰ ਰਿਟਾਇਰ ਹੋਣ ਦੀ ਵੀ ਮੰਗ ਕੀਤੀ ਸੀ। ਉਹ ਕਰਨ ਜੌਹਰ 'ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਜ਼ਿੰਮੇਦਾਰ ਹੋਣ ਦਾ ਦੋਸ਼ ਵੀ ਲਾ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ : ਹੁਣ ਅਕਸ਼ੈ ਕੁਮਾਰ ਦੀ ਫ਼ਿਲਮ 'OMG 2' ਵੀ OTT 'ਤੇ ਹੋਵੇਗੀ ਰਿਲੀਜ਼, ਉਹ ਵੀ ਬਿਨਾਂ ਕਿਸੇ ਕੱਟ ਦੇ
ਗੱਲ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਦੀ ਕਰੀਏ ਤਾਂ ਇਹ ਫ਼ਿਲਮ 24 ਨਵੰਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਕੰਗਨਾ ਦੀ ਹੋਮ ਪ੍ਰੋਡਕਸ਼ਨ ਫ਼ਿਲਮ ਹੈ। ਉਸ ਨਾਲ ਭੂਮਿਕਾ ਚਾਵਲਾ, ਸਤੀਸ਼ ਕੌਸ਼ਿਕ, ਮਿਲਿੰਦ ਸੋਮਨ, ਮਹਿਮਾ ਚੌਧਰੀ, ਸ਼੍ਰੇਅਸ ਤਲਪੜੇ ਅਹਿਮ ਭੂਮਿਕਾਵਾਂ 'ਚ ਹੋਣਗੇ। ਇਸ ਫ਼ਿਲਮ ਦੀ ਕਹਾਣੀ ਇੰਦਰਾ ਗਾਂਧੀ ਦੀ ਸਰਕਾਰ ਦੌਰਾਨ 1983 'ਚ ਲਾਈ ਗਈ 'ਐਮਰਜੈਂਸੀ' 'ਤੇ ਆਧਾਰਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8