ਕਰਨ ਜੌਹਰ ਦੀ ‘ਕੰਮ ਨਾ ਦੇਣ’ ਵਾਲੀ ਵੀਡੀਓ ’ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ, ‘‘ਚਾਚਾ ਚੌਧਰੀ ਜਦੋਂ ਮੈਂ...’’

Saturday, Apr 15, 2023 - 02:16 PM (IST)

ਕਰਨ ਜੌਹਰ ਦੀ ‘ਕੰਮ ਨਾ ਦੇਣ’ ਵਾਲੀ ਵੀਡੀਓ ’ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ, ‘‘ਚਾਚਾ ਚੌਧਰੀ ਜਦੋਂ ਮੈਂ...’’

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਤੇ ਫ਼ਿਲਮਕਾਰ ਕਰਨ ਜੌਹਰ ਦੀ ਲੜਾਈ ਪੁਰਾਣੀ ਹੈ, ਜੋ ਕਦੇ ਸ਼ਾਂਤ ਹੋਣ ਦਾ ਨਾਂ ਨਹੀਂ ਲੈਂਦੀ। ਹੁਣ ਇਕ ਵਾਰ ਫਿਰ ਕੰਗਨਾ ਰਣੌਤ ਨੇ ਧਰਮਾ ਪ੍ਰੋਡਕਸ਼ਨ ਦੇ ਕਰਨ ਜੌਹਰ ਦੀ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਨਿਰਦੇਸ਼ਕ ਕੰਗਨਾ ਵਲੋਂ ਲਏ ਗਏ ‘ਫ਼ਿਲਮ ਮਾਫੀਆ’ ’ਤੇ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਇਸ ਵੀਡੀਓ ਨੂੰ ਸਾਂਝਾ ਕਰਦਿਆਂ ‘ਕੁਈਨ’ ਅਦਾਕਾਰਾ ਨੇ ਉਨ੍ਹਾਂ ਨੂੰ ‘ਚਾਚਾ ਚੌਧਰੀ’ ਕਿਹਾ ਹੈ। ਦੱਸ ਦੇਈਏ ਕਿ ਕੰਗਨਾ ਨੇ ਹੁਣ ਕਿਸ ਬਿਆਨ ਨਾਲ ਖਲਬਲੀ ਮਚਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇੰਸਟਾਗ੍ਰਾਮ ’ਤੇ ਹੋਏ 1 ਮਿਲੀਅਨ ਫਾਲੋਅਰਜ਼

ਕਰਨ ਜੌਹਰ ਦੀ ਇਹ ਵੀਡੀਓ ਸਾਲ 2017 ਦੀ ਹੈ। ‘ਲੰਡਨ ਸਕੂਲ ਆਫ ਇਕਨਾਮਿਕਸ’ ਦੇ ਇਵੈਂਟ ’ਚ ਕਰਨ ਜੌਹਰ ਨੂੰ ਕੰਗਨਾ ਰਣੌਤ ਬਾਰੇ ਸਵਾਲ ਕੀਤਾ ਗਿਆ ਸੀ। ਫਿਰ ਉਸ ਨੇ ਕਿਹਾ ਸੀ ਕਿ ਜਦੋਂ ਉਹ ਫ਼ਿਲਮ ਮਾਫੀਆ ਕਹਿੰਦੀ ਹੈ ਤਾਂ ਇਸ ਦਾ ਕੀ ਮਤਲਬ ਹੈ? ਜੇਕਰ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਤਾਂ ਅਸੀਂ ਮਾਫੀਆ ਬਣ ਗਏ ਹਾਂ। ਨਹੀਂ, ਅਸੀਂ ਇਸ ਨੂੰ ਆਪਣੀ ਮਰਜ਼ੀ ਨਾਲ ਕਰਦੇ ਹਾਂ। ਮੈਂ ਉਨ੍ਹਾਂ ਨਾਲ ਕੰਮ ਨਹੀਂ ਕਰਦਾ ਕਿਉਂਕਿ ਮੈਨੂੰ ਉਨ੍ਹਾਂ ਨਾਲ ਕੰਮ ਕਰਨਾ ਪਸੰਦ ਨਹੀਂ ਹੈ।

ਹੁਣ ਇਸ ਵੀਡੀਓ ਨੂੰ ਸਾਂਝੀ ਕਰਦਿਆਂ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ’ਤੇ ਲਿਖਿਆ, ‘‘ਧੰਨਵਾਦ ਚਾਚਾ ਚੌਧਰੀ। ਤੁਹਾਡੇ ਇਨ੍ਹਾਂ ਸ਼ਬਦਾਂ ਲਈ। ਮੈਂ ਇਕ ਫ਼ਿਲਮ ਨਿਰਮਾਤਾ ਤੇ ਨਿਰਮਾਤਾ ਵਜੋਂ ਆਪਣੇ ਆਪ ਨੂੰ ਸਾਬਿਤ ਕੀਤਾ ਹੈ। ਜੋ ਮੈਂ ਕਿਹਾ, ਮੈਂ ਤੇਰੇ ਮੂੰਹ ’ਤੇ ਕਿਹਾ।’’ ਦਰਅਸਲ, ਜਦੋਂ ਕੰਗਨਾ ਰਣੌਤ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫੀ ਵਿਦ ਕਰਨ’ ’ਤੇ ਆਈ ਤਾਂ ਕੰਗਨਾ ਰਣੌਤ ਨੇ ਉਨ੍ਹਾਂ ਨੂੰ ਭਾਈ-ਭਤੀਜਾਵਾਦ ਤੇ ਫ਼ਿਲਮ ਮਾਫੀਆ ਦਾ ਕਰਤਾ ਧਰਤਾ ਕਿਹਾ।

PunjabKesari

ਕੰਗਨਾ ਰਣੌਤ ਪਹਿਲਾਂ ਹੀ ਇਸ ਵੀਡੀਓ ’ਤੇ ਪ੍ਰਤੀਕਿਰਿਆ ਦੇ ਚੁੱਕੀ ਹੈ। ਜਦੋਂ ਉਹ ‘ਇੰਡੀਆ ਟੁਡੇ’ ਦੇ ਸਮਾਗਮ ’ਚ ਪਹੁੰਚੀ ਤਾਂ ਉਸ ਨੇ ਕਿਹਾ, ‘‘ਉਹ ਕਹਿ ਰਿਹਾ ਹੈ ਕਿ ਮੈਂ ਬੇਰੁਜ਼ਗਾਰ ਹਾਂ ਤੇ ਉਸ ਤੋਂ ਕੰਮ ਮੰਗ ਰਿਹਾ ਹਾਂ ਪਰ ਅਜਿਹਾ ਕੁਝ ਵੀ ਨਹੀਂ ਹੈ। ਮੇਰਾ ਮਤਲਬ ਹੈ ਕਿ ਮੇਰੀ ਪ੍ਰਤਿਭਾ ਦੇਖੋ ਤੇ ਮੇਰੀਆਂ ਫ਼ਿਲਮਾਂ ਨੂੰ ਦੇਖੋ। ਮੇਰੀ ਗੱਲ ਬਹੁਤ ਸਪੱਸ਼ਟ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News