ਕੋਈ ਨਹੀਂ ਬਣਾ ਸਕਦਾ ਇੰਦਰਾ ਗਾਂਧੀ ''ਤੇ ਫਿਲਮ : ਕੰਗਨਾ ਰਣੌਤ

Wednesday, Jan 08, 2025 - 05:46 PM (IST)

ਕੋਈ ਨਹੀਂ ਬਣਾ ਸਕਦਾ ਇੰਦਰਾ ਗਾਂਧੀ ''ਤੇ ਫਿਲਮ : ਕੰਗਨਾ ਰਣੌਤ

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਕੰਗਨਾ ਦੀ ਫਿਲਮ 'ਐਮਰਜੈਂਸੀ' 17 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਵੇਲੇ ਕੰਗਨਾ ਆਪਣੀ ਟੀਮ ਨਾਲ ਫਿਲਮ ਦਾ ਪ੍ਰਮੋਸ਼ਨ 'ਚ ਰੁੱਝੀ ਹੋਈ  ਹੈ।

ਇਹ ਵੀ ਪੜ੍ਹੋ- ਆਪਣੇ ਨਵੇਂ ਘਰ 'ਚ ਸ਼ਿਫਟ ਹੋਵੇਗਾ ਬਾਲੀਵੁੱਡ ਦਾ ਇਹ ਮਸ਼ਹੂਰ ਜੋੜਾ, ਬਣੇਗਾ ਸ਼ਾਹਰੁਖ ਦਾ ਗੁਆਂਢੀ

ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ
ਕੰਗਨਾ ਨੇ ਕਈ ਮੁੱਦਿਆਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ, ਜਿਨ੍ਹਾਂ ‘ਚ ਫਿਲਮ ਬਣਾਉਣ ‘ਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਕੁਝ ਕਿੱਸੇ ਵੀ ਸ਼ਾਮਲ ਹਨ। ਫਿਲਮ ਦੀ ਪ੍ਰਮੋਸ਼ਨ ਦੌਰਾਨ ਅਦਾਕਾਰਾ ਨੇ ਮੰਨਿਆ ਕਿ ਫਿਲਮ ਬਣਾਉਣ ਸਮੇਂ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਕੰਗਨਾ ਨੇ ਇਸ ਨੂੰ ਸੰਘਰਸ਼ ਵਜੋਂ ਲਿਆ। ਏ.ਐੱਨ.ਆਈ. ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕੰਗਨਾ ਨੇ ਕਿਹਾ, ‘ਦੇਖੋ, ਅੱਜ ਤੱਕ ਕਿਸੇ ਨੇ ਇੰਦਰਾ ਗਾਂਧੀ ‘ਤੇ ਫਿਲਮ ਨਹੀਂ ਬਣਾਈ, ਹਾਂ ਕੁਝ ਫਿਲਮਾਂ ਬਣਾਈਆਂ ਗਈਆਂ ਅਤੇ ਨਾਮ ਬਦਲ ਕੇ ਦਿਖਾਈਆਂ ਗਈਆਂ, ਪਰ ਸੱਚੀ ਫਿਲਮ ਬਣਾਉਣਾ ਕਿਸੇ ਲਈ ਆਸਾਨ ਨਹੀਂ ਸੀ।’ਫਿਲਮ ‘ਕਿੱਸਾ ਕੁਰਸੀ ਕਾ’ ਦਾ ਜ਼ਿਕਰ ਕਰਦਿਆਂ ਕੰਗਨਾ ਨੇ ਦੱਸਿਆ ਕਿ ਇਸ ਫਿਲਮ ਦੇ ਨਿਰਦੇਸ਼ਕ ਅੰਮ੍ਰਿਤ ਨਾਹਟਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਬਿਗ ਬੌਸ 18 ਫਾਈਨਲ ਤੋਂ ਪਹਿਲਾਂ ਲੀਕ ਹੋਇਆ ਜੇਤੂ ਦਾ ਨਾਂ ! ਜਾਣੋ ਕਿਸ ਨੂੰ ਮਿਲੇਗੀ ਟਰਾਫੀ
ਕੰਗਨਾ ਦਾ ਮੰਨਣਾ ਹੈ ਕਿ ਅੰਮ੍ਰਿਤ ਨਾਹਟਾ ਦੀ ਫਿਲਮ ਤੋਂ ਬਾਅਦ ਖਤਰਨਾਕ ਮਾਹੌਲ ਪੈਦਾ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਕੰਗਨਾ ਮੁਤਾਬਕ ਇਸ ਫਿਲਮ ਦੇ ਮੇਕਿੰਗ ਦੌਰਾਨ ਅਜਿਹੇ ਹਾਲਾਤ ਬਣ ਗਏ ਜੋ ਨਾਹਟਾ ਲਈ ਅਸਹਿ ਹੋ ਗਏ। ਹਾਲਾਂਕਿ ਵਿਕੀਪੀਡੀਆ ਦੇ ਅਨੁਸਾਰ, ਅੰਮ੍ਰਿਤ ਨਾਹਟਾ ਦੀ ਸਰਜਰੀ ਦੇ ਆਪ੍ਰੇਸ਼ਨ ਦੌਰਾਨ ਮੌਤ ਹੋਈ ਸੀ, ਕੰਗਨਾ ਨੇ ਦਾਅਵਾ ਕੀਤਾ ਕਿ ਇਸ ਮਾਹੌਲ ਵਿੱਚ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਸੀ। ਕੰਗਨਾ ਨੇ ਅੱਗੇ ਕਿਹਾ, ‘ਅੱਜ ਬੋਲਣ ਦੀ ਆਜ਼ਾਦੀ ਹੈ ਅਤੇ ਸਾਨੂੰ ਇਹ ਫਿਲਮ ਬਣਾਉਣ ਦੀ ਹਿੰਮਤ ਮਿਲੀ ਹੈ।

ਇਹ ਵੀ ਪੜ੍ਹੋ- ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਕ ਤਸਵੀਰਾਂ
ਅਸੀਂ ਬਹੁਤ ਸਾਰੇ ਭਾਈਚਾਰਿਆਂ ਨੂੰ ਫਿਲਮ ਦਿਖਾਈ ਅਤੇ ਸਾਨੂੰ ਹਰ ਚੀਜ਼ ਲਈ ਸਬੂਤ ਪ੍ਰਦਾਨ ਕਰਨਾ ਪਿਆ। ਸਾਡੀ ਪੂਰੀ ਉਮੀਦ ਸਾਡੇ ਦੇਸ਼, ਸੰਵਿਧਾਨ ਅਤੇ ਸੈਂਸਰ ਬੋਰਡ ‘ਤੇ ਸੀ। ਅਸੀਂ ਇਸ ਫਿਲਮ ਨੂੰ ਦੁਨੀਆ ਭਰ ਵਿੱਚ ਦਿਖਾਉਣ ਲਈ ਬਹੁਤ ਉਤਸੁਕ ਹਾਂ।’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News