ਕੰਗਨਾ ਰਣੌਤ ਨੇ ਖਰੀਦੀ ਮਰਸਿਡੀਜ਼ ਦੀ ਮਹਿੰਗੀ ਕਾਰ, ਕੀਮਤ ਜਾਣ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

05/20/2022 11:29:43 AM

ਮੁੰਬਈ (ਬਿਊਰੋ)– ਕੰਗਨਾ ਰਣੌਤ ਬਾਲੀਵੁੱਡ ਇੰਡਸਟਰੀ ਦੀਆਂ ਟੌਪ ਅਦਾਕਾਰਾਂ ’ਚੋਂ ਇਕ ਹੈ। ਉਹ ਅਦਾਕਾਰੀ ਤੋਂ ਲੈ ਕੇ ਡਾਇਰੈਕਸ਼ਨ ਤਕ ਦਾ ਕੰਮ ਕਰ ਰਹੀ ਹੈ ਤੇ ਹੁਣ ਤਾਂ ਕੰਗਨਾ ਫ਼ਿਲਮ ਪ੍ਰੋਡਕਸ਼ਨ ’ਚ ਵੀ ਉਤਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ ‘ਧਾਕੜ’ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਇਸ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਰਣੌਤ ਨੇ ਨਵੀਂ ਕਾਰ ਖਰੀਦੀ ਹੈ, ਜਿਸ ਦੀ ਇਕ ਵੀਡੀਓ ਸਾਹਮਣੇ ਆਈ ਹੈ।

ਇਹ ਖ਼ਬਰ ਵੀ ਪੜ੍ਹੋ : ਕਾਨਸ 2022 ’ਚ ਹਿਨਾ ਖ਼ਾਨ ਨੂੰ ਕੀਤਾ ਨਜ਼ਰਅੰਦਾਜ਼, ਇਸ ਗੱਲੋਂ ਪ੍ਰਗਟਾਈ ਨਾਰਾਜ਼ਗੀ

ਸੈਲੇਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਕੰਗਨਾ ਰਣੌਤ ਆਪਣੀ ਨਵੀਂ ਕਾਲੇ ਰੰਗ ਦੀ ਮਰਸਿਡੀਜ਼ ਮੇਬੈਕ ਐੱਸ. 680 ਨਾਲ ਨਜ਼ਰ ਆ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ ਕਾਰ ਨਾਲ ਪੋਜ਼ ਦੇ ਰਹੀ ਹੈ। ਇਸ ਮੌਕੇ ਕੰਗਨਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ।

PunjabKesari

ਇਸ ਕਾਰ ਦੀ ਕੀਮਤ ਕਰੋੜਾਂ ’ਚ ਹੈ। ਮੀਡੀਆ ਰਿਪੋਰਟ ਮੁਤਾਬਕ ਕੰਗਨਾ ਰਣੌਤ ਨੇ ਇਸ ਨਵੀਂ ਲਗਜ਼ਰੀ ਕਾਰ ਲਈ ਲਗਭਗ 5 ਕਰੋੜ ਰੁਪਏ ਦਿੱਤੇ ਹਨ। ਹਾਲਾਂਕਿ ਕੰਗਨਾ ਕੋਲ ਪਹਿਲਾਂ ਤੋਂ ਹੀ ਕਈ ਕਾਰਾਂ ਹਨ। ਹੁਣ ਉਸ ਦੀ ਕਾਰ ਕਲੈਕਸ਼ਨ ’ਚ ਮਰਸਿਡੀਜ਼ ਦੀ ਇਹ ਕਾਰ ਵੀ ਸ਼ਾਮਲ ਹੋ ਗਈ ਹੈ।

ਦੱਸ ਦੇਈਏ ਕਿ ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਅੱਜ ਯਾਨੀ 20 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਸਮੀਖਿਅਕਾਂ ਵਲੋਂ ਚੰਗੇ ਰੀਵਿਊਜ਼ ਮਿਲ ਰਹੇ ਹਨ। ਇਸ ਫ਼ਿਲਮ ’ਚ ਕੰਗਨਾ ਰਣੌਤ ਨੇ ਏਜੰਟ ਅਗਨੀ ਦਾ ਕਿਰਦਾਰ ਨਿਭਾਇਆ ਹੈ ਤੇ ਖ਼ਾਸ ਗੱਲ ਇਹ ਹੈ ਕਿ ਉਹ ਪਹਿਲੀ ਵਾਰ ਪਰਦੇ ’ਤੇ ਖ਼ਤਰਨਾਕ ਐਕਸ਼ਨ ਤੇ ਸਟੰਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News