ਨਹੀਂ ਸੁਧਰੀ ਕੰਗਨਾ ਰਣੌਤ, ਹੁਣ ਸੋਨਮ, ਕਰਨ ਤੇ ਸ਼ਿਵ ਸੈਨਾ ਸਮੇਤ ਉਡਾਇਆ ਕਈਆਂ ਦਾ ਮਜ਼ਾਕ

12/30/2020 7:59:14 PM

ਮੁੰਬਈ (ਬਿਊਰੋ)– ਅਦਾਕਾਰਾ ਕੰਗਨਾ ਰਣੌਤ ਨਿੱਤ ਦਿਨ ਸੋਸ਼ਲ ਮੀਡੀਆ ’ਤੇ ਕਿਸੇ ਨਾ ਕਿਸੇ ਮਸਲੇ ’ਤੇ ਬੋਲਦੀ ਰਹਿੰਦੀ ਹੈ। ਉਹ ਅਕਸਰ ਬਾਲੀਵੁੱਡ ਸਿਤਾਰਿਆਂ ’ਤੇ ਭੜਕ ਉਠਦੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਦਿਲਜੀਤ ਦੋਸਾਂਝ, ਜਸਬੀਰ ਜੱਸੀ, ਪ੍ਰਿਯੰਕਾ ਚੋਪੜਾ ਤੇ ਹਿਮਾਂਸ਼ੀ ਖੁਰਾਣਾ ਨਾਲ ਵਿਵਾਦ ਖੜ੍ਹਾ ਕੀਤਾ ਸੀ। ਹੁਣ ਕੰਗਨਾ ਨੇ ਸੋਨਮ ਕਪੂਰ, ਕਰਨ ਜੌਹਰ, ਸ਼ਿਵ ਸੈਨਾ, ਬਾਲੀਵੁੱਡ, ਸਲੋਨੀ ਗੌੜ ਤੇ ਤਾਪਸੀ ਪਨੂੰ ਨੂੰ ਨਿਸ਼ਾਨਾ ਬਣਾਇਆ ਹੈ।

ਇਸ ਵਾਰ ਕੰਗਨਾ ਨੇ ਅਸਿੱਧੇ ਤੌਰ ’ਤੇ ਆਪਣੇ ਤੀਰ ਚਲਾਏ ਹਨ। ਦਰਅਸਲ ਇਕ ਟਵਿਟਰ ਯੂਜ਼ਰ ਨੇ ਵੀਡੀਓ ਸਾਂਝੀ ਕੀਤੀ। ਇਸ ’ਚ ਤਾਪਸੀ, ਸੋਨਮ ਤੇ ਕਰਨ ਜੌਹਰ ਦਾ ਮਜ਼ਾਕ ਉਡਾਇਆ ਗਿਆ। ਕੰਗਨਾ ਨੇ ਇਸ ਵੀਡੀਓ ਨੂੰ ਰੀ-ਟਵੀਟ ਕੀਤਾ ਤੇ ਲਿਖਿਆ, ‘ਹਾ ਹਾ ਹਾ’। ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜਿਥੇ ਕੰਗਨਾ ਦੇ ਪ੍ਰਸ਼ੰਸਕ ਉਸ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਕੰਗਨਾ ਦੇ ਖਿਲਾਫ ਵੀ ਲੋਕ ਬੋਲ ਰਹੇ ਹਨ।

ਕੰਗਨਾ ਰਣੌਤ ਦੇ ਕੰਮਕਾਜ ਦੀ ਗੱਲ ਕਰੀਏ ਤਾਂ ਉਸ ਨੇ ਹਾਲ ਹੀ ’ਚ ਆਪਣੀ ਫ਼ਿਲਮ ‘ਥਲਾਈਵੀ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਫ਼ਿਲਮ ‘ਧਾਕੜ’ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਉਹ ਆਪਣੀ ਸਿਹਤ ਦਾ ਪੂਰਾ ਧਿਆਨ ਰੱਖ ਰਹੀ ਹੈ।

ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਇਲਾਵਾ ਕੰਗਨਾ ਰਣੌਤ ‘ਤੇਜਸ’ ’ਚ ਨਜ਼ਰ ਆਵੇਗੀ। ਇਸ ’ਚ ਕੰਗਨਾ ਪਾਇਲਟ ਦੀ ਭੂਮਿਕਾ ’ਚ ਨਜ਼ਰ ਆਵੇਗੀ। ਕੰਗਨਾ ਤਿੰਨ ਮਹੀਨਿਆਂ ਬਾਅਦ ਸੋਮਵਾਰ ਨੂੰ ਮੁੰਬਈ ਪਹੁੰਚੀ। ਇਸ ਦੌਰਾਨ ਉਸ ਨੂੰ ਏਅਰਪੋਰਟ ’ਤੇ ਭਾਰੀ ਸੁਰੱਖਿਆ ਨਾਲ ਵੇਖਿਆ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਗਈ। ਇਸ ਸੁਰੱਖਿਆ ਕਾਰਨ ਲੋਕਾਂ ਨੇ ਉਸ ਨੂੰ ਟਰੋਲ ਵੀ ਕੀਤਾ।

ਨੋਟ– ਕੰਗਨਾ ਵਲੋ ਸਾਂਝੀ ਕੀਤੀ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News