ਸ਼ੋਅ ‘ਲੌਕ ਅੱਪ’ ’ਚ ਕੰਗਨਾ ਰਣੌਤ ਦਾ ਬੋਲਡ ਲੁੱਕ ਆਇਆ ਸਾਹਮਣੇ

Friday, Feb 11, 2022 - 10:45 AM (IST)

ਸ਼ੋਅ ‘ਲੌਕ ਅੱਪ’ ’ਚ ਕੰਗਨਾ ਰਣੌਤ ਦਾ ਬੋਲਡ ਲੁੱਕ ਆਇਆ ਸਾਹਮਣੇ

ਮੁੰਬਈ (ਬਿਊਰੋ)– ਆਲਟ ਬਾਲਾਜੀ ਤੇ ਐੱਮ. ਐਕਸ. ਪਲੇਅਰ ਨੇ ਰਿਐਲਿਟੀ ਸ਼ੋਅ ‘ਲੌਕ ਅੱਪ’ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ’ਚ ਬੋਲਡ ਤੇ ਗਲੈਮਰੈੱਸ ਕੰਗਨਾ ਰਣੌਤ ਪ੍ਰਸ਼ੰਸਕਾਂ ਲਈ ਬੈਕਡਰਾਪ ’ਚ ਪੁਲਸ ਦੇ ਨਾਲ ਇਕ ਜੇਲ੍ਹ ਸੈੱਟਅੱਪ ’ਚ ਪੋਜ਼ ਦਿੰਦੀ, ਮੁਕਾਬਲੇਬਾਜ਼ਾਂ ਨੂੰ ਬੰਦ ਕਰਨ ਤੇ ਹੁਣ ਤਕ ਦੇ ਸਭ ਤੋਂ ਵੱਡੇ ਰਿਐਲਿਟੀ ਸ਼ੋਅ ਨੂੰ ਹਰੀ ਝੰਡੀ ਦਿਖਾਉਣ ਦਾ ਵਾਅਦਾ ਕਰਦੇ ਹੋਏ ਚਮਚਮਾਉਂਦੀ ਹੱਥਕੜੀ ਫੜੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘83’ ਤੋਂ ਬਾਅਦ ‘ਜਯੇਸ਼ਭਾਈ ਜ਼ੋਰਦਾਰ’ ਦੀ ਪਾਰੀ ਖੇਡਣ ਲਈ ਤਿਆਰ ਨੇ ਰਣਵੀਰ ਸਿੰਘ

ਕੰਗਨਾ ਨੇ ਸੋਸ਼ਲ ਮੀਡੀਆ ’ਤੇ ਫਰਸਟ ਲੁੱਕ ਪੋਸਟ ਕਰਦਿਆਂ ਲਿਖਿਆ, ‘ਮੇਰੇ ਸਾਹਮਣੇ ਹੁਣ ਸਾਰਿਆਂ ਨੂੰ ਗੋਡੇ ਟੇਕਣੇ ਪੈਣਗੇ। ਇਸ ਵਾਰ ਬਦਤਰ ਜੇਲ੍ਹ ’ਚ ਹੋਵੇਗੀ ਅੱਤਿਆਚਾਰੀ ਖੇਡ।’

ਦੱਸ ਦੇਈਏ ਕਿ ਕੰਗਨਾ ਦੇ ਸ਼ੋਅ ਦਾ ਪ੍ਰੀਮੀਅਰ 27 ਫਰਵਰੀ, 2022 ਨੂੰ ਆਲਟ ਬਾਲਾਜੀ ਤੇ ਐੱਮ. ਐਕਸ. ਪਲੇਅਰ ’ਤੇ ਹੋਵੇਗਾ।

ਇਸ ਸ਼ੋਅ ਨੂੰ ਲੈ ਕੇ ਕੰਗਨਾ ਰਣੌਤ ਬੇਹੱਦ ਉਤਸ਼ਾਹਿਤ ਹੈ। ਸ਼ੋਅ ਨੂੰ ਏਕਤਾ ਕਪੂਰ ਵਲੋਂ ਬਣਾਇਆ ਜਾ ਰਿਹਾ ਹੈ। ਦੋਵਾਂ ਦਾ ਇਕੱਠਿਆਂ ਸ਼ੋਅ ਦੇਖਣ ਲਈ ਲੋਕ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News