'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ ਪੂਰਾ ਮਾਮਲਾ
Monday, Aug 03, 2026 - 09:40 AM (IST)
ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਕੰਗਨਾ ਰਣੌਤ ਨੇ ‘ਅਣਉਚਿਤ ਟਿੱਪਣੀਆਂ’ ਕਰਨ ’ਤੇ ਰਿਤਿਕ ਰੌਸ਼ਨ ’ਤੇ ਤਿੱਖਾ ਹਮਲਾ ਬੋਲਿਆ ਅਤੇ ਉਨ੍ਹਾਂ ’ਤੇ ‘ਆਨਲਾਈਨ ਟ੍ਰੋਲਿੰਗ’ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਇਆ ਹੈ। ਰਿਤਿਕ ਨੇ ਹਾਲ ਹੀ ’ਚ ‘ਇੰਸਟਾਗ੍ਰਾਮ’ ’ਤੇ ਇਕ ਪੋਸਟ ’ਤੇ ਪ੍ਰਤੀਕਿਰਿਆ ਦਿੱਤੀ ਸੀ, ਜਿਸ ’ਚ ਲਿਖਿਆ ਸੀ ‘ਸਾਨੂੰ ਰਿਤਿਕ ਰੌਸ਼ਨ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।’ ਇਹ ਪੋਸਟ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ’ਤੇ ਕੰਗਨਾ ਦੀਆਂ ਹਾਲੀਆ ਟਿੱਪਣੀਆਂ ਤੋਂ ਬਾਅਦ ਸਾਂਝੀ ਕੀਤੀ ਗਈ ਸੀ।
ਇਹ ਵੀ ਪੜ੍ਹੋ: ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ 'ਟ੍ਰੈਜੇਡੀ ਕੁਈਨ'
ਇਹ ਟ੍ਰੈਂਡ ਉਦੋਂ ਹੋਰ ਤੇਜ਼ ਹੋ ਗਿਆ ਜਦੋਂ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਬੁਲਾਰੇ ਸੌਰਵ ਦਾਸ ਨੇ ਕੰਗਨਾ ਦੀਆਂ ਨਿੱਜੀ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਿਹਾ, "ਮੇਰੇ ਦੋਸਤ ਮੈਨੂੰ ਮੈਸੇਜ ਕਰ ਰਹੇ ਸਨ ਅਤੇ ਪੁੱਛ ਰਹੇ ਸਨ, 'ਉਹ ਤੇਰੀ ਜਾਨ ਦੀ ਦੁਸ਼ਮਣ ਕਿਉਂ ਬਣੀ ਹੋਈ ਹੈ?' ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਮੈਂ ਸ਼ਾਇਦ ਯੰਗ ਰਿਤਿਕ ਰੋਸ਼ਨ ਵਰਗਾ ਦਿਖਦਾ ਹਾਂ। ਮੇਰੇ ਦੋਸਤਾਂ ਨੇ ਮੈਨੂੰ ਇਹੀ ਦੱਸਿਆ। ਮੈਨੂੰ ਹੈਰਾਨੀ ਹੋਈ। ਆਖਿਰਕਾਰ ਮੇਰੇ ਵਰਗੇ ਵਿਅਕਤੀ 'ਤੇ ਉਨ੍ਹਾਂ ਵਰਗੀ ਔਰਤ ਕਿਉਂ ਹਮਲਾ ਕਰੇਗੀ? ਉਸਦੇ ਬਿਆਨ ਨੇ ਜਲਦੀ ਹੀ ਇੱਕ ਵਾਇਰਲ ਟ੍ਰੈਂਡ ਸ਼ੁਰੂ ਕਰ ਦਿੱਤਾ ਅਤੇ ਬਹੁਤ ਸਾਰੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸਦੀ ਤੁਲਨਾ ਰਿਤਿਕ ਅਤੇ ਕੰਗਨਾ ਦੀ 2016 ਦੀ ਚਰਚਿਤ ਕਾਨੂੰਨੀ ਲੜਾਈ ਨਾਲ ਕੀਤੀ। ਉਥੇ ਹੀ ਇਸ ’ਤੇ ਰਿਤਿਕ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਲੋਕਾਂ ਨੂੰ ਆਨਲਾਈਨ ਚਰਚਾ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ ਅਤੇ ਉਹ ਕੋਈ ਵੀ ਰੁਖ ਅਪਣਾਉਣ ਤੋਂ ਪਹਿਲਾਂ ਸਹੀ ਸੰਦਰਭ ਅਤੇ ਤੱਥਾਂ ਨੂੰ ਪਰਖਣਗੇ।
ਇਹ ਵੀ ਪੜ੍ਹੋ: 'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ ਰੁਪਿਆ ! ਦਾਨ ਕਰ'ਤੀ ਪੂਰੀ ਫੀਸ

ਉਨ੍ਹਾਂ ਕਿਹਾ, ‘ਮੇਰੇ ਦੋਸਤ, ਸਿਰਫ਼ ਇਸ ਲਈ ‘ਏ’ ਦਾ ਪੱਖ ਲੈਣਾ ਕਿ ਹੁਣ ਤੁਹਾਨੂੰ ‘ਬੀ’ ਪਸੰਦ ਨਹੀਂ ਹੈ, ਇਹ ਸਾਡੇ ਸਮਾਜ ਨੂੰ ਜਕੜੇ ਹੋਏ ਉਸ ਵੱਡੀ ਅਤੇ ਡੂੰਘੀ ਸਮੱਸਿਆ ਦਾ ਇਕ ਛੋਟਾ-ਜਿਹਾ ਹਿੱਸਾ ਹੈ। ਮੈਂ ਇੰਤਜ਼ਾਰ ਕਰਾਂਗਾ ਕਿ ਇਸ ਮੁੱਦੇ ’ਤੇ ਸਹੀ ਸੰਦਰਭ ’ਚ ਅਤੇ ਤੱਥਾਂ ਦੇ ਆਧਾਰ ’ਤੇ ਗੱਲ ਹੋਵੇ। ਉਹੀ ਨਿਰਪੱਖ ਹੋਵੇਗਾ। ਪਰ ਫਿਰ ਵੀ, ਹੁਣ ਇਸ ਦੀ ਪ੍ਰਵਾਹ ਕਿਸ ਨੂੰ ਹੈ?’ ਕੰਗਨਾ ਰਣੌਤ ਨੇ ਰਿਤਿਕ ਰੌਸ਼ਨ ਦੀ ਪ੍ਰਤੀਕਿਰਿਆ ਨਾਲ ਜੁੜੀ ਖ਼ਬਰ ਆਪਣੀ ‘ਇੰਸਟਾਗ੍ਰਾਮ ਸਟੋਰੀ’ ’ਤੇ ਦੁਬਾਰਾ ਸਾਂਝੀ ਕਰਦੇ ਹੋਏ ਕਿਹਾ ਕਿ ਅਦਾਕਾਰ ਨੂੰ ਉਨ੍ਹਾਂ ਲੋਕਾਂ ਦੀ ਨਿੰਦਾ ਕਰਨੀ ਚਾਹੀਦੀ ਹੈ, ਜੋ ਉਨ੍ਹਾਂ ਦੇ ਨਾਂ ਦੀ ਵਰਤੋਂ ਕਰ ਕੇ ਉਨ੍ਹਾਂ (ਕੰਗਨਾ) ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ ਅਤੇ ਆਨਲਾਈਨ ਨਿਸ਼ਾਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ: ਮਸ਼ਹੂਰ Youtuber ਦੀ 27 ਸਾਲ ਉਮਰ 'ਚ ਮੌਤ, ਜਾਰਜੀਆ 'ਚ ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼

ਕੰਗਨਾ ਨੇ ਲਿਖਿਆ, ‘‘ਪਿਆਰੇ ਰਿਤਿਕ, ਮੈਨੂੰ ਖ਼ੁਸ਼ੀ ਹੈ ਕਿ ਤੁਹਾਨੂੰ ਤੁਹਾਡਾ ਆਦਰਸ਼ ਜੀਵਨ ਸਾਥੀ ਸਬਾ ਆਜ਼ਾਦ ਮਿਲ ਗਈ ਹੈ। ਤੁਸੀਂ ਦੋਵੇਂ ਇਕ-ਦੂਜੇ ਨਾਲ ਬਹੁਤ ਵਧੀਆ ਲੱਗਦੇ ਹੋ ਅਤੇ ਇਕ ਵਚਨਬੱਧ ਰਿਸ਼ਤੇ ’ਚ ਹੋ। ਅਜਿਹੇ ’ਚ ਕਿਸੇ ਔਰਤ ਦਾ ਇਸ ਤਰ੍ਹਾਂ ਮਜ਼ਾਕ ਉਡਾਉਣਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ।’’ ਉਨ੍ਹਾਂ ਲਿਖਿਆ, ‘‘ਇਸ ਦੀ ਬਜਾਏ, ਤੁਹਾਨੂੰ ਉਨ੍ਹਾਂ ਸਾਰੇ ਲੋਕਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਜੋ ਤੁਹਾਡਾ ਨਾਂ ਲੈ ਕੇ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ। ਅੱਗ ’ਚ ਘਿਓ ਪਾਉਣਾ ਅਤੇ ਆਪਣੇ ਸਾਥੀ ਨੂੰ ਸ਼ਰਮਿੰਦਾ ਕਰਨਾ ਬੰਦ ਕਰੋ। ਉਮੀਦ ਹੈ ਕਿ ਤੁਹਾਨੂੰ ਸਦਬੁੱਧੀ ਆਵੇਗੀ ਅਤੇ ਤੁਸੀਂ ਅਣਉਚਿਤ ਟਿੱਪਣੀਆਂ ਕਰਨਾ ਬੰਦ ਕਰੋਗੇ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
