ਸਦਨ 'ਚ ਕੰਗਨਾ ਰਣੌਤ ਦੀ ਇਸ ਮੰਗ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਨੇਤਾਵਾਂ 'ਚ ਛਿੜੀ ਸ਼ਬਦੀ ਜੰਗ

Thursday, Jun 27, 2024 - 12:05 PM (IST)

ਸਦਨ 'ਚ ਕੰਗਨਾ ਰਣੌਤ ਦੀ ਇਸ ਮੰਗ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ, ਨੇਤਾਵਾਂ 'ਚ ਛਿੜੀ ਸ਼ਬਦੀ ਜੰਗ

ਮੁੰਬਈ (ਬਿਊਰੋ) - ਬਾਲੀਵੁੱਡ ਅਭਿਨੇਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਨਵੀਂ ਦਿੱਲੀ ਦੇ ਮਹਾਰਾਸ਼ਟਰ ਸਦਨ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਵਿਚ ਰਹਿਣ ਦੀ ਇੱਛਾ ਜ਼ਾਹਰ ਕੀਤੀ। ਇਸ ਨੂੰ ਲੈ ਕੇ ਸੱਤਾਧਾਰੀ ਮਹਾਯੁਤੀ ਅਤੇ ਵਿਰੋਧੀ ਮਹਾ ਵਿਕਾਸ ਅਗਾੜੀ (ਐੱਮ. ਵੀ. ਏ) ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ। ਸ਼ਿਵ ਸੈਨਾ (ਯੂਬੀਟੀ) ਦੇ ਸੰਸਦ ਮੈਂਬਰ ਅਤੇ ਮੁੱਖ ਬੁਲਾਰੇ ਸੰਜੇ ਰਾਉਤ ਨੇ ਕੰਗਨਾ ਨੂੰ ਰਾਸ਼ਟਰਪਤੀ ਭਵਨ ਵਿਚ ਰਹਿਣ ਦੀ ਸਲਾਹ ਦਿੱਤੀ।
ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਨਵੀਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਥਿਤ ਤੌਰ 'ਤੇ ਰਾਸ਼ਟਰੀ ਰਾਜਧਾਨੀ ਦੇ ਮਹਾਰਾਸ਼ਟਰ ਸਦਨ ਵਿਚ ਮੁੱਖ ਮੰਤਰੀ ਦੇ ਆਲੀਸ਼ਾਨ ਰਿਹਾਇਸ਼ ਵਿਚ ਰਹਿਣ ਦੀ ਇੱਛਾ ਜ਼ਾਹਰ ਕੀਤੀ ਹੈ। 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਕੰਗਨਾ ਰਣੌਤ ਨੇ ਮਹਾਰਾਸ਼ਟਰ ਸਦਨ ਦਾ ਦੌਰਾ ਕੀਤਾ ਅਤੇ ਸਾਰੇ ਕਮਰੇ ਦੇਖੇ। ਉਨ੍ਹਾਂ ਨੂੰ ਮੁੱਖ ਮੰਤਰੀ ਦਾ ਵਧੀਆ ਸਜਾਇਆ, ਵਿਸ਼ਾਲ ਅਤੇ ਆਲੀਸ਼ਾਨ ਸੁਇਟ ਪਸੰਦ ਆਇਆ।

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਕੰਗਨਾ ਨੂੰ ਰਾਸ਼ਟਰਪਤੀ ਭਵਨ 'ਚ ਠਹਿਰਾਇਆ ਜਾਣਾ ਚਾਹੀਦਾ ਹੈ
ਜਿਵੇਂ ਹੀ ਕੰਗਨਾ ਨੇ ਮੁੱਖ ਮੰਤਰੀ ਦੇ ਸੁਇਟ ਵਿਚ ਰਹਿਣ ਦੀ ਇੱਛਾ ਜ਼ਾਹਰ ਕੀਤੀ, ਮਹਾਰਾਸ਼ਟਰ ਦੇ ਨੇਤਾਵਾਂ ਵਿਚ ਸ਼ਬਦੀ ਜੰਗ ਸ਼ੁਰੂ ਹੋ ਗਈ। ਊਧਵ ਠਾਕਰੇ ਧੜੇ ਦੇ ਸੰਜੇ ਰਾਉਤ ਨੇ ਕੰਗਨਾ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਬੇਤੁਕਾ ਦੱਸਿਆ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਇਸ ਲਈ ਮਹੱਤਵਪੂਰਨ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਚ ਇੱਕ ਵੱਡੇ ਸੁਇਟ ਵਿਚ ਠਹਿਰਾਇਆ ਜਾਣਾ ਚਾਹੀਦਾ ਹੈ। ਕੰਗਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਰਾਸ਼ਟਰਪਤੀ ਨੂੰ ਆਪਣੀ ਰਿਹਾਇਸ਼ 'ਤੇ ਰਹਿਣ ਦੇਣ ਲਈ ਕਹਿ ਸਕਦੀ ਹੈ। ਉਹ ਇੱਕ ਵੱਡੀ ਅਭਿਨੇਤਰੀ ਹੈ ਅਤੇ ਹੁਣ ਉਹ ਸੰਸਦ ਮੈਂਬਰ ਵੀ ਹੈ। ਕੰਗਨਾ ਕਿਸੇ ਵੀ ਹੋਰ ਸੰਸਦ ਮੈਂਬਰ ਦੀ ਤਰ੍ਹਾਂ ਹੈ ਅਤੇ ਉਸ ਨੂੰ ਉਹੀ ਕੁਝ ਮਿਲਣਾ ਚਾਹੀਦਾ ਹੈ ਜੋ ਹੋਰ ਸੰਸਦ ਮੈਂਬਰਾਂ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਹੈ, ਇਸ ਲਈ ਉਨ੍ਹਾਂ ਨੂੰ ਹਿਮਾਚਲ ਭਵਨ ਵਿਚ ਹੀ ਰਹਿਣਾ ਚਾਹੀਦਾ ਹੈ। ਜੇਕਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਉਨ੍ਹਾਂ ਨੂੰ ਆਪਣਾ ਸੁਇਟ ਦੇਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰ ਸਕਦੇ ਹਨ। ਰਾਉਤ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਦੇ ਪ੍ਰੋਟੋਕੋਲ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਸੰਸਦ ਮੈਂਬਰ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਦਿੱਲੀ ਦੇ ਰਾਜ ਘਰਾਂ ਵਿਚ ਅਸਥਾਈ ਰਿਹਾਇਸ਼ ਮੁਹੱਈਆ ਕਰਵਾਈ ਜਾਂਦੀ ਹੈ। ਉਹ ਉਸ ਰਾਜ ਦੇ ਸਦਨ ਵਿਚ ਰਹਿ ਸਕਦਾ ਹੈ, ਜਿਸ ਦੀ ਉਹ ਪ੍ਰਤੀਨਿਧਤਾ ਕਰਦਾ ਹੈ। ਸਥਾਈ ਨਿਵਾਸ ਮਿਲਣ ਤੱਕ ਉਹ ਇੱਥੇ ਰਹਿ ਸਕਦੇ ਹਨ।

ਰਾਉਤ 'ਤੇ ਨਿਤੇਸ਼ ਰਾਣੇ ਦਾ ਜਵਾਬੀ ਹਮਲਾ
ਇਸ ਦੇ ਨਾਲ ਹੀ ਇਸ ਮਾਮਲੇ 'ਚ ਭਾਜਪਾ ਵਿਧਾਇਕ ਨਿਤੀਸ਼ ਰਾਣੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੰਜੇ ਰਾਉਤ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਮੈਂ ਸੰਜੇ ਰਾਉਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਇਕ ਚੁਣੇ ਹੋਏ ਸੰਸਦ ਮੈਂਬਰ ਹਨ, ਉਨ੍ਹਾਂ ਵਾਂਗ ਉਹ ਪਿਛਲੇ ਦਰਵਾਜ਼ੇ ਤੋਂ ਸੰਸਦ ਨਹੀਂ ਪਹੁੰਚੇ ਹਨ। ਉਨ੍ਹਾਂ ਰਾਊਤ ਨੂੰ ਸਵਾਲ ਕੀਤਾ ਕਿ ਜਦੋਂ ਊਧਵ ਠਾਕਰੇ ਮੁੱਖ ਮੰਤਰੀ ਸਨ ਤਾਂ ਸਾਬਕਾ ਪੁਲਸ ਅਧਿਕਾਰੀ ਸਚਿਨ ਵਾਜੇ ਵਰਸ਼ਾ ਬੰਗਲੇ 'ਚ ਕਿੰਨਾ ਸਮਾਂ ਰਹੇ?

ਇਹ ਖ਼ਬਰ ਵੀ ਪੜ੍ਹੋ- ਦੋਸਾਂਝ ਕਲਾਂ ਤੋਂ ਜਿਮੀ ਫਾਲਨ ਤੱਕ, ਦਿਲਜੀਤ ਦਾ ਸਫਰ

ਕੰਗਨਾ ਨੇ ਮਹਾਰਾਸ਼ਟਰ ਦੀ ਤੁਲਨਾ ਕੀਤੀ ਸੀ ਪਾਕਿਸਤਾਨ ਨਾਲ 
ਕਾਂਗਰਸ ਦੀ ਸਾਬਕਾ ਮੰਤਰੀ ਯਸ਼ੋਮਤੀ ਠਾਕੁਰ ਨੇ ਕਿਹਾ ਕਿ ਅਭਿਨੇਤਰੀ ਕੰਗਨਾ ਰਣੌਤ ਹੁਣੇ-ਹੁਣੇ ਸੰਸਦ ਮੈਂਬਰ ਬਣੀ ਹੈ, ਉਸ ਨੂੰ ਅਜਿਹੇ ਮਾਮਲਿਆਂ 'ਚ ਪ੍ਰੋਟੋਕੋਲ ਦੀ ਜਾਣਕਾਰੀ ਨਹੀਂ ਹੋਵੇਗੀ, ਜਿਸ ਕਾਰਨ ਉਨ੍ਹਾਂ ਨੇ ਇਹ ਮੰਗ ਕੀਤੀ ਹੋ ਸਕਦੀ ਹੈ। ਉਸੇ ਸਮੇਂ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਸਪੀ) ਦੇ ਰਾਸ਼ਟਰੀ ਬੁਲਾਰੇ ਕਲਾਈਡ ਕ੍ਰਾਸਟੋ ਨੇ ਕਿਹਾ ਕਿ ਕੰਗਨਾ ਰਣੌਤ ਨੇ ਲਗਭਗ ਤਿੰਨ ਸਾਲ ਪਹਿਲਾਂ ਉਸ ਸਮੇਂ ਦੇ ਐੱਮ. ਵੀ. ਏ. ਮੁੱਖ ਮੰਤਰੀ ਊਧਵ ਠਾਕਰੇ ਨਾਲ ਟਕਰਾਅ ਦੌਰਾਨ ਮੁੰਬਈ ਅਤੇ ਮਹਾਰਾਸ਼ਟਰ ਦੀ ਤੁਲਨਾ ਪਾਕਿਸਤਾਨ ਨਾਲ ਕੀਤੀ ਸੀ। ਹੁਣ ਉਹ ਅਚਾਨਕ ਦਾਅਵਾ ਕਰਦੀ ਹੈ ਕਿ ਮਹਾਰਾਸ਼ਟਰ ਉਸ ਦੇ ਦੂਜੇ ਘਰ ਵਰਗਾ ਹੈ, ਤਾਂ ਫਿਰ ਉਸ ਨੇ ਆਪਣੇ 'ਜਨਮ ਸਥਾਨ' ਦੀ ਬਜਾਏ ਆਪਣੇ 'ਕਾਰਜ ਸਥਾਨ' ਤੋਂ ਲੋਕ ਸਭਾ ਚੋਣਾਂ ਕਿਉਂ ਨਹੀਂ ਲੜੀਆਂ?

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News