ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਵਰਿੰਦਾਵਨ ਪਹੁੰਚੀ ਕੰਗਨਾ ਰਣੌਤ, ਪਰਿਵਾਰ ਨਾਲ ਮੰਦਰ ’ਚ ਕੀਤੀ ਪੂਜਾ (ਤਸਵੀਰਾਂ)

Tuesday, Sep 20, 2022 - 11:32 AM (IST)

ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਵਰਿੰਦਾਵਨ ਪਹੁੰਚੀ ਕੰਗਨਾ ਰਣੌਤ, ਪਰਿਵਾਰ ਨਾਲ ਮੰਦਰ ’ਚ ਕੀਤੀ ਪੂਜਾ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਭਗਵਾਨ ’ਚ ਅਟੁੱਟ ਵਿਸ਼ਵਾਸ ਹੈ।ਅਦਾਕਾਰਾ ਨੂੰ ਅਕਸਰ ਪਰਿਵਾਰ ਨਾਲ ਵੱਖ-ਵੱਖ ਮੰਦਰਾਂ ’ਚ ਜਾਂਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਕੰਗਨਾ ਵਰਿੰਦਾਵਨ ਪਹੁੰਚੀ ਸੀ। ਜਿੱਥੋਂ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆ ਹਨ।

PunjabKesari

ਇਹ ਵੀ ਪੜ੍ਹੋ : ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਦਲੇਰ ਮਹਿੰਦੀ ਭਰਾ ਮੀਕਾ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਕੰਗਨਾ ਨੇ ਇੱਥੇ ਸ੍ਰੀ ਬਾਂਕੇ ਬਿਹਾਰੀ ਜੀ ਮਹਾਰਾਜ ਦੇ ਦਰਸ਼ਨ ਕੀਤੇ। ਬਿਹਾਰੀ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਕੰਗਨਾ ਨੇ ਮਥੁਰਾ ਸਥਿਤ ਸ੍ਰੀ ਕ੍ਰਿਸ਼ਨ ਦੇ ਜਨਮ ਸਥਾਨ ’ਤੇ ਪਹੁੰਚ ਕੇ ਦਰਸ਼ਨ ਕੀਤੇ ਅਤੇ ਪੂਜਾ ਕੀਤੀ।

PunjabKesari

ਪੁਲਸ ਸੁਰੱਖਿਆ ਨਾਲ ਆਈ ਕੰਗਨਾ ਨੇ ਸ਼੍ਰੀ ਬਿਹਾਰੀ ਜੀ ਮਹਾਰਾਜ ਦੇ ਦਰਵਾਜ਼ੇ ’ਤੇ ਆਪਣਾ ਸੀਸ ਝੁਕਾਇਆ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਨੇਹਾ ਕੱਕੜ ਬੋਲਡ ਅੰਦਾਜ਼ ’ਚ ਆਈ ਨਜ਼ਰ, ਪਿੰਕ ਗਾਊਨ ’ਚ ਮੁੰਬਈ ਦੀ ਸੜਕ ’ਤੇ ਦਿੱਤੇ ਪੋਜ਼

ਅਦਾਕਾਰਾ ਦੀਆਂ ਵਰਿੰਦਾਵਨ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹਰ ਕੋਈ ਅਦਾਕਾਰਾ ਦੀ ਤਾਰੀਫ਼ ਕਰ ਰਿਹਾ ਹੈ। 

PunjabKesari

ਕੰਗਨਾ ਰਣੌਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। 

PunjabKesari

ਫ਼ਿਲਮ ‘ਐਮਰਜੈਂਸੀ’ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਉਹ ਤੇਜਸ ਅਤੇ ਟੀਕੂ ਵੈਡਸ ਸ਼ੇਰੂ ’ਚ ਵੀ ਨਜ਼ਰ ਆਵੇਗੀ।
 

PunjabKesari


author

Shivani Bassan

Content Editor

Related News