ਕੰਗਨਾ ਰਣੌਤ ਦੇ ਕਰਨ ਜੌਹਰ ''ਤੇ ਗੰਭੀਰ ਦੋਸ਼, ''ਪਦਮਸ਼੍ਰੀ'' ਵਾਪਸ ਲੈਣ ਦੀ ਕੀਤੀ ਮੰਗ

Tuesday, Aug 18, 2020 - 01:57 PM (IST)

ਕੰਗਨਾ ਰਣੌਤ ਦੇ ਕਰਨ ਜੌਹਰ ''ਤੇ ਗੰਭੀਰ ਦੋਸ਼, ''ਪਦਮਸ਼੍ਰੀ'' ਵਾਪਸ ਲੈਣ ਦੀ ਕੀਤੀ ਮੰਗ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਬੀਤੇ ਦਿਨਾਂ ਤੋਂ ਨੇਪੋਟਿਜ਼ਮ ਤੇ ਫੇਵਰੇਟਿਜ਼ਮ ਨੂੰ ਲੈ ਕੇ ਬਾਲੀਵੁੱਡ 'ਤੇ ਹਮਲਾ ਬੋਲਦੀ ਆਈ ਹੈ। ਉਸ ਦੇ ਨਿਸ਼ਾਨੇ 'ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਤੇ ਸਟਾਰ ਕਿੱਡਸ ਰਹਿੰਦੇ ਹਨ। ਹਾਲ ਹੀ 'ਚ ਕੰਗਨਾ ਨੇ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ 'ਤੇ ਬਣੀ ਫ਼ਿਲਮ 'ਗੁੰਜਨ ਸਕਸੈਨਾ : ਦਿ ਕਰਗਿਲ ਗਰਲ' ਦੀ ਖ਼ੂਬ ਅਲੋਚਨਾ ਕੀਤੀ।
ਹਾਲ ਹੀ 'ਚ ਕੰਗਨਾ ਰਣੌਤ ਨੇ ਟਵੀਟ ਕਰਕੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਟਵੀਟ 'ਚ ਕੰਗਨਾ ਨੇ ਕਿਹਾ, 'ਕਰਨ ਜੌਹਰ ਤੋਂ ਪਦਮਸ਼੍ਰੀ ਵਾਪਸ ਲਿਆ ਜਾਵੇ, ਉਹ ਸ਼ਰੇਆਮ ਮੈਨੂੰ ਫ਼ਿਲਮ ਇੰਡਸਟਰੀ ਤੇ ਅੰਤਰਰਾਸ਼ਟਰੀ ਪਲੇਟਫਾਰਮ ਛੱਡਣ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਕਰੀਅਰ 'ਚ ਵੀ ਕਈ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਸਨ। 'ਉੜੀ' ਅੱਤਵਾਦੀ ਹਮਲੇ ਦੌਰਾਨ ਪਾਕਿਸਤਾਨ ਦਾ ਸਮਰਥਨ ਕੀਤਾ ਤੇ ਹੁਣ ਸਾਡੀ ਸੈਨਾ ਖ਼ਿਲਾਫ਼ ਐਂਟੀਨੇਸ਼ਨਲ ਫ਼ਿਲਮ ਬਣਾਈ।'

ਦੱਸ ਦਈਏ ਕਿ ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਕਰਨ ਜੌਹਰ 'ਤੇ ਅਜਿਹੇ ਤੰਜ ਕੱਸ ਚੁੱਕੀ ਹੈ। ਉਸ ਨੇ ਬੀਤੇ ਦਿਨੀਂ ਟਵੀਟ ਕਰਦੇ ਹੋਏ ਕਿਹਾ ਸੀ, 'ਅਸੀਂ ਰਾਸ਼ਟਰਵਾਦ ਦੀ ਦੁਕਾਨ ਚਲਾਉਣੀ ਹੈ ਪਰ ਦੇਸ਼ਭਗਤੀ ਨਹੀਂ ਦਿਖਾਉਣੀ ਹੈ। ਪਾਕਿਸਤਾਨ ਨਾਲ ਲੜਾਈ ਵਾਲੀ ਫ਼ਿਲਮ ਬਹੁਤ ਪੈਸਾ ਕਮਾਉਂਦੀ ਹੈ, ਅਸੀਂ ਵੀ ਬਣਾਵਾਂਗੇ ਪਰ ਉਸ ਦਾ ਵਿਲੇਨ ਵੀ ਹਿੰਦੁਸਤਾਨੀ ਹੈ। ਹੁਣ ਥਰਡ ਜੇਂਡਰ ਵੀ ਆਰਮੀ 'ਚ ਆ ਗਿਆ ਹੈ ਪਰ ਕਰਨ ਜੌਹਰ ਤੂੰ ਕਦੋ ਸਮਝੇਗਾ, ਇੱਕ ਸੈਨਾਨੀ ਸਿਰਫ਼ ਸੈਨਾਨੀ ਹੈ।'

ਦੱਸਣਯੋਗ ਹੈ ਕਿ ਅਦਾਕਾਰਾ ਸੁਸ਼ਾਂਤ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਕੰਗਨਾ ਲਗਾਤਾਰ ਦੂਜੇ ਸਟਾਰਜ਼ 'ਤੇ ਹਮਲਾ ਬੋਲ ਰਹੀ ਹੈ ਅਤੇ ਨੈਪੋਟਿਜ਼ਮ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਹੈ। ਕੰਗਨਾ ਰਣੌਤ ਤਾਂ ਖ਼ੁਦ ਸੋਸ਼ਲ ਮੀਡੀਆ 'ਤੇ ਨਹੀਂ ਹੈ ਪਰ ਟੀਮ ਕੰਗਨਾ ਰਣੌਤ ਦੇ ਪੇਜ਼ ਰਾਹੀਂ ਕੰਗਨਾ ਆਪਣੀ ਗੱਲ ਰੱਖਦੀ ਹੈ। ਬੇਬਾਕ ਹੋ ਕੇ ਸੋਸ਼ਲ ਮੀਡੀਆ 'ਤੇ ਆਪਣੀ ਆਵਾਜ਼ ਰੱਖਣ ਵਾਲੀ ਅਦਾਕਾਰਾ ਨੇ ਖ਼ਦਸ਼ਾ ਜਤਾਇਆ ਹੈ ਕਿ ਉਨ੍ਹਾਂ ਦਾ ਟਵਿੱਟਰ ਅਕਾਊਂਟ ਜਲਦੀ ਹੀ ਸਸਪੈਂਡ ਕੀਤਾ ਜਾ ਸਕਦਾ ਹੈ।


author

sunita

Content Editor

Related News