ਕੰਗਨਾ ਰਣੌਤ ਦਾ ਖੁੱਲ੍ਹੇ ਸ਼ਬਦਾਂ ''ਚ ਐਲਾਨ, ‘9 ਸਤੰਬਰ ਨੂੰ ਮੁੰਬਈ ਜਾ ਰਹੀ ਹਾਂ, ਕਿਸੇ ਦੇ ਪਿਓ ''ਚ ਹਿੰਮਤ ਹੈ ਤਾਂ ਰੋਕ ਲਓ''
Friday, Sep 04, 2020 - 09:26 PM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਮੁੰਬਈ ਨੂੰ ਲੈ ਕੇ ਇਸ ਤਰ੍ਹਾਂ ਦਾ ਬਿਆਨ ਦਿੱਤਾ, ਜਿਸ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਿਵਸੈਨਾ ਨੇਤਾ ਸੰਜੈ ਰਾਊਤ 'ਤੇ ਕੰਗਨਾ ਨੇ ਧਮਕੀ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਮੁੰਬਈ ਤੋਂ ਉਨ੍ਹਾਂ ਨੂੰ POK ਵਰਗੀਆਂ ਫੀਲਿੰਗ ਆ ਰਹੀਆਂ ਹਨ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਅਨੁਸਾਰ ਧਮਕੀਆਂ ਮਿਲ ਰਹੀਆਂ ਹਨ। ਦਰਅਸਲ, ਸੰਜੈ ਰਾਊਤ ਨੇ ਕੰਗਨਾ ਨੂੰ ਮੁੰਬਈ ਨਾ ਆਉਣ ਲਈ ਕਿਹਾ ਸੀ, ਜਿਸ ਦੇ ਪਲਟਵਾਰ 'ਚ ਕੰਗਨਾ ਨੇ ਇਹ ਜਵਾਬ ਦਿੱਤਾ ਸੀ। ਹੁਣ ਅਦਾਕਾਰਾ ਨੇ ਖੁੱਲ੍ਹੇ ਸ਼ਬਦਾਂ 'ਚ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੇ ਹਫ਼ਤੇ 9 ਸਤੰਬਰ ਨੂੰ ਮੁੰਬਈ ਜਾ ਰਹੀ ਹੈ, ਕਿਸੇ ਦੇ ਪਿਓ 'ਚ ਹਿੰਮਤ ਹੈ ਤਾਂ ਰੋਕ ਲਓ। ਅਦਾਕਾਰਾ ਨੇ ਪਰੇਵਸ਼ ਸਿੰਘ ਸਾਹਿਬ ਦੇ ਟਵੀਟ ਨੂੰ ਰਿਟਵੀਟ ਕਰਦੇ ਹੋਏ ਲਿਖਿਆ, 'ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਮੈਨੂੰ ਮੁੰਬਈ ਵਾਪਸ ਨਾ ਆਉਣ ਦੀ ਧਮਕੀ ਦੇ ਰਹੇ ਹਨ ਤਾਂ ਹੁਣ ਮੈਂ ਹੁਣ ਅਗਲੇ ਹਫ਼ਤੇ 9 ਸਤੰਬਰ ਨੂੰ ਮੁੰਬਈ ਟਰੈਵਲ (ਸਫ਼ਰ) ਕਰਨ ਦਾ ਸੋਚ ਲਿਆ ਹੈ। ਮੈਂ ਜਦ ਮੁੰਬਈ ਏਅਰਪੋਰਟ 'ਤੇ ਜਾਵਾਂਗੀ ਤਾਂ ਟਾਈਮ ਪੋਸਟ ਕਰ ਦੇਵਾਂਗੀ। ਕਿਸੇ ਦੇ ਪਿਉ 'ਚ ਹਿੰਮਤ ਹੈ ਤਾਂ ਰੋਕ ਲਓ।'
I see many people are threatening me to not come back to Mumbai so I have now decided to travel to Mumbai this coming week on 9th September, I will post the time when I land at the Mumbai airport, kisi ke baap mein himmat hai toh rok le 🙂 https://t.co/9706wS2qEd
— Kangana Ranaut (@KanganaTeam) September 4, 2020
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਕੇਸ ਨੂੰ ਲੈ ਕੇ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਹੀ ਕੋਈ ਨਾ ਕੋਈ ਖ਼ੁਲਾਸਾ ਕਰਦੀ ਰਹਿੰਦੀ ਹੈ। ਇਸ ਕੇਸ ‘ਚ ਡਰੱਗ ਤੇ ਮਨੀ ਲੌਂਡ੍ਰਿੰਗ ਐਂਗਲ ਤੋਂ ਬਾਅਦ ਕੰਗਨਾ ਨੇ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਕੰਗਨਾ ਨੇ ਬੀਤੇ ਦਿਨੀਂ ਸ਼ਿਵ ਸੈਨਾ ਨੇਤਾ ਸੰਜੇ ਰਾਉਤ ‘ਤੇ ਧਮਕੀ ਦੇਣ ਦੇ ਇਲਜ਼ਾਮ ਵੀ ਲਾਏ ਸਨ, ਜਿਸ ‘ਤੇ ਹੁਣ ਸੰਜੇ ਰਾਊਤ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਸ਼ਿਵ ਸੈਨਾ ਸਾਂਸਦ ਸੰਜੇ ਰਾਊਤ ਨੇ ਵੀਰਵਾਰ ਨੂੰ ਕਿਹਾ ਕਿ ਕੰਗਨਾ ਨੂੰ ਟਵਿੱਟਰ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਸਬੂਤਾਂ ਨਾਲ ਪੁਲਸ ਕੋਲ ਜਾਣਾ ਚਾਹੀਦਾ ਹੈ ਤੇ ਸਾਬਤ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੰਗਨਾ ਰਣੌਤ ਨੂੰ ਧਮਕੀ ਦਿੱਤੀ ਹੈ। ਸੰਜੇ ਰਾਊਤ ਨੇ ਮੀਡੀਆ ਨਾਲ ਗੱਲ ਕਰਦਿਆਂ ਅਦਾਕਾਰਾ ਦਾ ਨਾਂ ਲਏ ਬਗੈਰ ਕਿਹਾ, “ਟਵਿੱਟਰ ‘ਤੇ ਬਿਆਨਬਾਜ਼ੀ ਕਰਨ ਦੀ ਥਾਂ ਸਬੂਤ ਲੈ ਕੇ ਪੁਲਸ ਅਤੇ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ।”
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਟਵੀਟ ਵਿਚ ਲਿਖਿਆ ਸੀ, “ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਮੈਨੂੰ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਮੈਨੂੰ ਮੁੰਬਈ ਵਾਪਸ ਨਹੀਂ ਆਉਣਾ ਚਾਹੀਦਾ। ਪਹਿਲਾਂ ਮੁੰਬਈ ਦੀਆਂ ਸੜਕਾਂ ‘ਤੇ ਆਜ਼ਾਦੀ ਦੇ ਨਾਅਰੇ ਲੱਗੇ ਤੇ ਹੁਣ ਖੁੱਲ੍ਹੀ ਧਮਕੀ ਮਿਲ ਰਹੀ ਹੈ। ਇਹ ਮੁੰਬਈ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (PoK) ਦੀ ਤਰ੍ਹਾਂ ਕਿਉਂ ਲੱਗ ਰਹੀ ਹੈ?” ਕੰਗਨਾ ਨੇ ਕਿਹਾ ਸੀ ਕਿ ਉਹ 'ਫ਼ਿਲਮ ਮਾਫੀਆ' ਦੀ ਬਜਾਏ ਮੁੰਬਈ ਪੁਲਸ ਤੋਂ ਡਰਦੀ ਹੈ। ਉਸ ਨੇ ਕਿਹਾ ਸੀ ਕਿ 'ਬਾਲੀਵੁੱਡ 'ਚ ਡਰੱਗ ਮਾਫੀਆ ਦਾ ਪਰਦਾਫਾਸ਼ ਕਰਨ ਲਈ ਉਸ ਨੂੰ ਹਰਿਆਣਾ ਜਾਂ ਹਿਮਾਚਲ ਪ੍ਰਦੇਸ਼ ਪੁਲਸ ਤੋਂ ਸੁਰੱਖਿਆ ਦੀ ਜ਼ਰੂਰਤ ਹੋਏਗੀ ਤੇ ਉਹ ਮੁੰਬਈ ਪੁਲਸ ਤੋਂ ਸੁਰੱਖਿਆ ਸਵੀਕਾਰ ਨਹੀਂ ਕਰੇਗੀ।