ਆਦਿਤਿਆ ''ਤੇ ਕੰਗਨਾ ਰਣੌਤ ਨੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਮੇਰਾ ਕੀਤਾ ਮਾਨਸਿਕ ਸ਼ੋਸ਼ਣ ਤੇ ਦਿੱਤੇ ਸਨ ਬਹੁਤ ਤਸੀਹੇ
Tuesday, Feb 21, 2023 - 01:42 PM (IST)
ਮੁੰਬਈ (ਬਿਊਰੋ) : ਅਦਾਕਾਰਾ ਕੰਗਨਾ ਰਣੌਤ ਨੇ ਟਵਿੱਟਰ 'ਤੇ ਧਮਾਕੇਦਾਰ ਵਾਪਸੀ ਕੀਤੀ ਹੈ। ਕੰਗਨਾ ਨੇ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿੱਟਰ 'ਤੇ ਹੰਗਾਮਾ ਮਚਾ ਦਿੱਤਾ ਹੈ। ਹਾਲ ਹੀ 'ਚ ਕੰਗਨਾ ਨੇ ਇੱਕ ਆਸਕ ਕੰਗਨਾ (#askangana) ਸੈਸ਼ਨ ਕੀਤਾ, ਜਿਸ 'ਚ ਉਹ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੰਦੀ ਨਜ਼ਰ ਆਈ। ਜਦੋਂ ਇੱਕ ਪ੍ਰਸ਼ੰਸਕ ਨੇ ਕੰਗਨਾ ਨੂੰ ਪੁੱਛਿਆ, ਤੁਹਾਡੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਪਲ ਕਿਹੜਾ ਰਿਹਾ ਹੈ? ਇਸ 'ਤੇ ਅਦਾਕਾਰਾ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਜਦੋਂ ਮੈਂ ਬਹੁਤ ਛੋਟੀ ਸੀ ਤਾਂ ਘਰੋਂ ਭੱਜ ਗਈ ਸੀ ਪਰ ਮੁੰਬਈ ਵਰਗੇ ਸ਼ਹਿਰ 'ਚ ਆ ਕੇ ਮੈਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਇੱਥੇ ਕੰਗਨਾ ਨੇ ਅਦਾਕਾਰ ਆਦਿਤਿਆ ਪੰਚੋਲੀ ਦਾ ਨਾਂ ਲਏ ਬਿਨਾਂ ਉਸ 'ਤੇ ਨਿਸ਼ਾਨਾ ਵਿੰਨ੍ਹਿਆ।
ਕੰਗਨਾ ਰਣੌਤ ਨੇ ਲਿਖਿਆ, 'ਮੈਂ ਜਦੋਂ ਘਰ ਛੱਡਿਆ ਜਦੋਂ ਮੈਂ ਬਹੁਤ ਛੋਟੀ ਸੀ, ਫਿਰ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਮਿਲੀ ਜਿਸ ਨੇ ਮੈਨੂੰ ਬਹੁਤ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਦਰਦ ਦਿੱਤਾ। ਤਸੀਹੇ ਦਿੱਤੇ ਪਰ ਦੇਖੋ ਅੱਜ ਮੈਂ ਟੁੱਟ-ਟੁੱਟ ਕੇ ਮਜ਼ਬੂਤ ਹੋ ਗਈ ਹਾਂ... #askangana'
I left home when I was very young then I met someone who subjected me to extreme mental, physical and emotional pain … something in me snapped and I became invincible… #askkangana https://t.co/qKT7PdNE6P
— Kangana Ranaut (@KanganaTeam) February 20, 2023
ਦੱਸ ਦੇਈਏ ਕਿ ਜਦੋਂ ਕੰਗਨਾ ਰਣੌਤ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਤਾਂ ਆਦਿਤਿਆ ਪੰਚੋਲੀ ਨੇ ਉਨ੍ਹਾਂ ਨੂੰ ਫ਼ਿਲਮਾਂ ਦਿਵਾਉਣ 'ਚ ਮਦਦ ਕੀਤੀ ਸੀ। ਹਾਲਾਂਕਿ, ਕਈ ਸਾਲਾਂ ਬਾਅਦ ਕੰਗਨਾ ਨੇ ਮੀਡੀਆ ਸਾਹਮਣੇ ਆਦਿਤਿਆ ਪੰਚੋਲੀ 'ਤੇ ਮਾਨਸਿਕ ਸ਼ੋਸ਼ਣ ਅਤੇ ਘਰ 'ਚ ਨਜ਼ਰਬੰਦੀ ਦਾ ਦੋਸ਼ ਲਗਾਇਆ। ਜਦੋਂ ਉਹ ਇੰਡਸਟਰੀ 'ਚ ਆਪਣਾ ਕਰੀਅਰ ਬਣਾ ਰਹੀ ਸੀ ਤਾਂ ਕੰਗਨਾ ਆਦਿਤਿਆ ਪੰਚੋਲੀ ਨਾਲ ਰਿਸ਼ਤੇ 'ਚ ਸੀ। ਕੰਗਨਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਆਦਿਤਿਆ ਨੇ ਉਸ ਸਮੇਂ ਉਸ ਨੂੰ ਬੰਧਕ ਬਣਾ ਲਿਆ ਸੀ, ਜਦੋਂ ਉਹ ਨਾਬਾਲਗ ਸੀ। ਆਦਿਤਿਆ ਪੰਚੋਲੀ ਵਿਆਹਿਆ ਹੋਇਆ ਸੀ ਅਤੇ ਮੇਰੇ ਤੋਂ ਵੀ ਕਾਫ਼ੀ ਵੱਡਾ ਸੀ। ਸਾਲ 2017 'ਚ ਕੰਗਨਾ ਨੇ ਆਦਿਤਿਆ ਪੰਚੋਲੀ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਸ ਨੇ ਅਦਾਕਾਰ 'ਤੇ ਹਮਲੇ ਅਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।