ਕੰਗਨਾ ਨੂੰ ਤਾਂ ਥੱਪੜ ਹੀ ਪਿਆ ਹੈ ਪਰ, ਜ਼ਿੰਦਾ ਹੈ : ਸਵਰਾ

Sunday, Jun 16, 2024 - 09:33 AM (IST)

ਕੰਗਨਾ ਨੂੰ ਤਾਂ ਥੱਪੜ ਹੀ ਪਿਆ ਹੈ ਪਰ, ਜ਼ਿੰਦਾ ਹੈ : ਸਵਰਾ

ਮੁੰਬਈ- ਨਵੀਂ ਚੁਣੀ ਗਈ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਹਾਲ ਹੀ 'ਚ ਚੰਡੀਗੜ੍ਹ ਏਅਰਪੋਰਟ ’ਤੇ ਸੀ. ਆਈ. ਐੱਸ. ਐੱਫ. ਮਹਿਲਾ ਜਵਾਨ ਨੇ ਥੱਪੜ ਮਾਰ ਦਿੱਤਾ ਸੀ, ਜਿਸ ਦੇ ਬਾਅਦ ਅਦਾਕਾਰਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ। ਇਸ ਮਾਮਲੇ ਨੂੰ ਲੈ ਕੇ ਦੇਸ਼ 2 ਹਿੱਸਿਆਂ 'ਚ ਵੰਡ ਗਿਆ ਸੀ। ਕੋਈ ਮਹਿਲਾ ਜਵਾਨ ਨੂੰ ਸਪੋਰਟ ਕਰ ਰਿਹਾ ਸੀ ਤਾਂ ਕੋਈ ਕੰਗਨਾ ਦੇ ਹੱਕ 'ਚ ਗੱਲ ਕਹਿ ਰਿਹਾ ਸੀ।
ਉੱਥੇ, ਇਸ 'ਤੇ ਬਾਲੀਵੁੱਡ ਤੋਂ ਵੀ ਕਈ ਅਭਿਨੇਤਾਵਾਂ ਨੇ ਰਿਐਕਸ਼ਨ ਦਿੱਤੇ। ਇਸੇ 'ਚੋਂ ਹੁਣ ਸਵਰਾ ਭਾਸਕਰ ਨੇ ਵੀ ਇਸ ਥੱਪੜ ਕਾਂਡ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਘਟਨਾ ਦੀ ਆਲੋਚਨਾ ਤਾਂ ਕੀਤੀ ਹੀ, ਕਿਹਾ ਕਿ ਕੰਗਨਾ ਨੂੰ ਤਾਂ ਥੱਪੜ ਹੀ ਪਿਆ ਹੈ ਪਰ, ਜ਼ਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ- ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

ਇਕ ਮੀਡੀਆ ਰਿਪੋਰਟ ਮੁਤਾਬਕ ਸਵਰਾ ਭਾਸਕਰ ਨੇ ਕਿਹਾ ਹੈ ਕਿ ਕੰਗਨਾ ਨਾਲ ਜੋ ਵੀ ਘਟਨਾ ਵਾਪਰੀ ਉਸ ਨੂੰ ਇਕ ਜ਼ਿੰਮੇਵਾਰ ਨਾਗਰਿਕ ਗਲਤ ਹੀ ਦੱਸੇਗਾ। ਸਵਰਾ ਨੇ ਮੰਨਿਆ ਕਿ ਕੰਗਨਾ ਨਾਲ ਜੋ ਹੋਇਆ ਗਲਤ ਹੋਇਆ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਨਾਲ ਵੀ ਕੁੱਟਮਾਰ ਕਰਨਾ ਠੀਕ ਨਹੀਂ ਹੈ। ਸਵਰਾ ਨੇ ਅੱਗੇ ਇਹ ਵੀ ਕਿਹਾ ਕਿ ਲੋਕ ਕੰਗਨਾ ਦੇ ਦੱਖਣਪੰਥੀ ਹਮਾਇਤੀਆਂ ਨੂੰ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਇਸ ਵਾਰ ਨਹੀਂ ਬੋਲਣਾ ਚਾਹੀਦਾ ਕਿਉਂਕਿ ਉਹ ਉਹੀ ਹਨ, ਜੋ ਲਿਚਿੰਗ ਨੂੰ ਸਹੀ ਠਹਿਰਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ- 'ਬਿੱਗ ਬੌਸ OTT 3' 'ਚ TV ਦੀ ਇਹ ਨੂੰਹ ਲਾਏਗੀ ਹੌਟਨੈੱਸ ਦਾ ਜਲਵਾ, ਅਨਿਲ ਕਪੂਰ ਦੇ ਸ਼ੋਅ ਦੀ ਵਧਾਏਗੀ ਰੌਣਕ!

ਇਸ ਦੇ ਨਾਲ ਹੀ ਸਵਰਾ ਭਾਸਕਰ ਨੇ ਕੰਗਨਾ ਦੇ ਮਾਮਲੇ ਨੂੰ ਦੇਸ਼ ਦੇ ਗੰਭੀਰ ਮੁੱਦੇ ਨਾਲ ਜੋੜਦੇ ਹੋਏ ਕਿਹਾ ਕਿ ਕੰਗਨਾ ਨੂੰ ਤਾਂ ਥੱਪੜ ਪਿਆ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਉਹ ਜ਼ਿੰਦਾ ਹਨ। ਉਨ੍ਹਾਂ ਕੋਲ ਸੁਰੱਖਿਆ ਵੀ ਹੈ।

ਅਦਾਕਾਰਾ ਕਹਿੰਦੀ ਹੈ ਕਿ ਇਸ ਦੇਸ਼ 'ਚ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਟ੍ਰੇਨ 'ਚ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ। ਦੰਗਿਆਂ 'ਚ ਸੁਰੱਖਿਆ ਮੁਲਾਜ਼ਮਾਂ ਨੂੰ ਲੋਕਾਂ ਨਾਲ ਕੁੱਟਮਾਰ ਕਰਦੇ ਹੋਏ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ- ਜੌਰਜੀਆ ਨਾਲ PM ਮੋਦੀ ਦੀ ਵੀਡੀਓ ਵੇਖ ਬੋਲੀ ਕੰਗਨਾ ਰਣੌਤ, ਕਿਹਾ- ਉਹ ਔਰਤਾਂ ਨੂੰ ਮਹਿਸੂਸ ਕਰਵਾਉਂਦੇ ਨੇ...

ਇੰਨਾ ਹੀ ਨਹੀਂ ਸਵਰਾ ਭਾਸਕਰ ਨੇ ਕੰਗਨਾ ਰਣੌਤ ਦੇ ਪੁਰਾਣੇ ਟਵੀਟਸ ਦਾ ਵੀ ਜ਼ਿਕਰ ਕੀਤਾ, ਜਿਸ 'ਚ ਅਦਾਕਾਰਾ ਨੇ ਕਾਂਸ 'ਚ ਆਸਕਰ 'ਚ ਕ੍ਰਿਸ ਰਾਕ ਨੂੰ ਥੱਪੜ ਮਾਰਨ ਲਈ ਵਿਲ ਸਮਿਥ ਦਾ ਬਚਾਅ ਕੀਤਾ ਸੀ। ਇਸ ਨੂੰ ਲੈ ਕੇ ਸਵਰਾ ਨੇ ਕਿਹਾ ਕਿ ਕੰਗਨਾ ਦੇ ਕੇਸ 'ਚ ਕੀ ਹੈ ਕਿ ਉਸਨੇ ਖੁਦ ਆਪਣੇ ਪਲੇਟਫਾਰਮ ਦੀ ਵਰਤੋਂ ਹਿੰਸਾ ਨੂੰ ਸਹੀ ਠਹਿਰਾਉਣ ਲਈ ਕੀਤੀ ਹੈ। ਇਸ ਦੇ ਲਈ ਕਈ ਵਾਰ ਅਦਾਕਾਰਾ ਨੂੰ ਟਵਿਟਰ ਵਲੋਂ ਬੈਨ ਵੀ ਕੀਤਾ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

DILSHER

Content Editor

Related News