ਕੰਗਨਾ ਨੇ ਖੁਦ ਨੂੰ ਦੱਸਿਆ ਸ੍ਰੀਦੇਵੀ ਦੀ ਪ੍ਰਸ਼ੰਸਕ, ਕਿਹਾ- ‘ਕੋਈ ਬੱਚੇ ਦੀ ਤਰ੍ਹਾਂ ਮਾਸੂਮ ਅਤੇ ਮਜ਼ਾਕੀਆ ਕਿਵੇਂ ਹੋ ਸਕਦਾ ਹੈ’

Saturday, Sep 17, 2022 - 02:55 PM (IST)

ਕੰਗਨਾ ਨੇ ਖੁਦ ਨੂੰ ਦੱਸਿਆ ਸ੍ਰੀਦੇਵੀ ਦੀ ਪ੍ਰਸ਼ੰਸਕ, ਕਿਹਾ- ‘ਕੋਈ ਬੱਚੇ ਦੀ ਤਰ੍ਹਾਂ ਮਾਸੂਮ ਅਤੇ ਮਜ਼ਾਕੀਆ ਕਿਵੇਂ ਹੋ ਸਕਦਾ ਹੈ’

ਬਾਲੀਵੁੱਡ ਡੈਸਕ- ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਆਪਣੀ ਅਦਾਕਾਰੀ ਅਤੇ ਬੇਬਾਕ ਅੰਦਾਜ਼ ਨਾਲ ਜਾਣੀ ਜਾਂਦੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੋਰੀ ਸਾਂਝੀ ਕੀਤੀ ਹੈ। 

PunjabKesari

ਇਹ ਵੀ ਪੜ੍ਹੋ : ਬਲੈਕ ਆਊਟਫ਼ਿਟ ’ਚ ਰਣਬੀਰ-ਆਲੀਆ ਦੀ ਸ਼ਾਨਦਾਰ ਲੁੱਕ, ‘ਬ੍ਰਹਮਾਸਤਰ’ ਦੀ ਸਫ਼ਲਤਾ ਨੇ ਚਿਹਰੇ ’ਤੇ ਲਿਆਂਦੀ ਖੁਸ਼ੀ

ਦੱਸ ਦੇਈਏ ਸਟੋਰੀ ’ਚ ਕੰਗਨਾ ਨੇ ਮਰਹੂਮ ਅਦਾਕਾਰਾ ਸ੍ਰੀਦੇਵੀ ਦੇ ਡਾਂਸ ਦੀ ਕਲਿੱਪ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰਾ ਆਪਣੇ ਆਪ ਨੂੰ ਸ੍ਰੀਦੇਵੀ ਦੀ ਵੱਡੀ ਪ੍ਰਸ਼ੰਸਕ ਦੱਸਿਆ  ਹੈ। ਵੀਡੀਓ ਕਲਿੱਪ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਕੋਈ ਬੱਚੇ ਦੀ ਤਰ੍ਹਾਂ ਮਾਸੂਮ ਅਤੇ ਮਜ਼ਾਕੀਆ ਕਿਵੇਂ ਹੋ ਸਕਦਾ ਹੈ ਅਤੇ  ਫਿਰ ਵੀ ਨਸ਼ੀਲੀ ਨਾਰੀ ਕਹਾਣੀ ਨੂੰ ਦਰਸਾਉਂਦਾ ਹੈ, ਮੈਂ ਸ੍ਰੀਦੇਵੀ ਜੀ ਦੀ ਸਭ ਤੋਂ ਵੱਡੀ ਪ੍ਰਸ਼ੰਸਕ ਹਾਂ।’ ਇਸ ਦੇ ਨਾਲ ਅਦਾਕਾਰਾ ਨੇ ਹਾਰਟ ਈਮੋਜ਼ੀ ਲਗਾਇਆ ਹੈ।

PunjabKesari

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਬੰਗਲੇ ਦਾ ਨਾਂ ਕਿਉਂ ਰੱਖਿਆ ‘ਪ੍ਰਤੀਕਸ਼ਾ’, ‘ਕੌਨ ਬਣੇਗਾ ਕਰੋੜਪਤੀ’ ’ਚ ਦੱਸੀ ਵਜ੍ਹਾ

ਇਹ ਵੀਡੀਓ ਕਲਿੱਪ ਗੀਤ 1987 ਦੀ ਫ਼ਿਲਮ ਮਿਸਟਰ ਇੰਡੀਆ ਦੀ ਹੈ ਜਿਸ ’ਚ ਸ੍ਰੀਦੇਵੀ ਅਨਿਲ ਕਪੂਰ ਨਾਲ ਨਜ਼ਰ ਆਈ  ਹੈ। ਸ੍ਰੀਦੇਵੀ ਦੀ ਇਹ ਫ਼ਿਲਮ ਕਾਫ਼ੀ ਮਨੋਰੰਜਨ ਵਾਲੀ ਹੈ।

PunjabKesari

ਕੰਗਨਾ ਰਣੌਤ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਫ਼ਿਲਮ ‘ਐਮਰਜੈਂਸੀ’ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ।

PunjabKesari


author

Shivani Bassan

Content Editor

Related News