''ਗੰਗੂਬਾਈ ਕਾਠੀਆਵਾੜੀ'' ਬਾਰੇ ਕੰਗਨਾ ਦੇ ਤਿੱਖੇ ਬੋਲ, ਕਿਹਾ- ਇਸ ਸ਼ੁੱਕਰਵਾਰ ਸੜ ਕੇ ਸੁਆਹ ਹੋ ਜਾਣਗੇ 200 ਕਰੋੜ

Sunday, Feb 20, 2022 - 01:01 PM (IST)

''ਗੰਗੂਬਾਈ ਕਾਠੀਆਵਾੜੀ'' ਬਾਰੇ ਕੰਗਨਾ ਦੇ ਤਿੱਖੇ ਬੋਲ, ਕਿਹਾ- ਇਸ ਸ਼ੁੱਕਰਵਾਰ ਸੜ ਕੇ ਸੁਆਹ ਹੋ ਜਾਣਗੇ 200 ਕਰੋੜ

ਨਵੀਂ ਦਿੱਲੀ - ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੰਗੂਬਾਈ ਕਾਠੀਆਵਾੜੀ' ਬਹੁਤ ਜਲਦ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਅਦਾਕਾਰਾ ਆਲੀਆ ਭੱਟ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੋਈ ਹੈ। ਇਸ ਦੌਰਾਨ ਕੰਗਨਾ ਰਣੌਤ ਨੇ ਆਲੀਆ ਦੀ ਫਿਲਮ 'ਤੇ ਨਿਸ਼ਾਨਾ ਸਾਧਿਆ ਹੈ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਕੇ ਉਸ ਨੇ ਫਿਲਮ ਮਾਫੀਆ ਦੇ ਨਾਂ 'ਤੇ ਇੰਡਸਟਰੀ ਦੇ ਦੋ ਲੋਕਾਂ ਨੂੰ ਘੇਰ ਲਿਆ ਹੈ।

PunjabKesari

ਕੰਗਨਾ ਨੇ ਆਪਣੀ ਇੰਸਟਾ ਸਟੋਰੀ 'ਤੇ ਲਿਖਿਆ, ਇਸ ਸ਼ੁੱਕਰਵਾਰ ਬਾਕਸ ਆਫਿਸ 'ਤੇ 200 ਕਰੋੜ ਰੁਪਏ ਸੜ ਕੇ ਸੁਆਹ ਹੋ ਜਾਣਗੇ। ਪਾਪਾ (ਫਿਲਮ ਮਾਫੀਆ ਡੈਡੀ) ਦੀ ਪਰੀ, ਜਿਸ ਦੇ ਕੋਲ ਬ੍ਰਿਟਿਸ਼ ਪਾਸਪੋਰਟ ਹੈ, ਕਿਉਂਕਿ ਪਾਪਾ ਇਹ ਸਾਬਤ ਕਰਨਾ ਚਾਹੁੰਦਾ ਹਨ ਕਿ ਰਾਮ ਕਾਮ ਬਿੰਬੋ ਐਕਟਿੰਗ ਕਰ ਸਕਦੀ ਹੈ। ਸ਼ੁੱਕਰਵਾਰ ਨੂੰ ਆਉਣ ਵਾਲੀ ਇਸ ਫਿਲਮ ਦੀ ਸਭ ਤੋਂ ਵੱਡੀ ਕਮੀ ਇਸ ਫਿਲਮ ਦੀ ਕਾਸਟਿੰਗ ਹੈ। ਇਹ ਕਦੇ ਨਹੀਂ ਸੁਧਰਨਗੇ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਹੁਣ ਸਕ੍ਰੀਨ ਹਾਲੀਵੁੱਡ ਅਤੇ ਦੱਖਣ ਵੱਲ ਜਾ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਪਿਛਲੇ ਦਿਨੀਂ ਰਿਲੀਜ਼ ਹੋਈ ਦੀਪਿਕਾ ਪਾਦੁਕੋਣ ਸਟਾਰਰ ਫਿਲਮ 'ਗਹਿਰਾਈਆਂ' 'ਤੇ ਵੀ ਨਿਸ਼ਾਨਾ ਸਾਧਿਆ ਸੀ।

PunjabKesari

ਉਸ ਨੇ ਲਿਖਿਆ- 'ਮੈਂ ਵੀ ਮਿਲੇਨਿਅਲ ਹਾਂ ਪਰ ਮੈਂ ਇਸ ਤਰ੍ਹਾਂ ਦੇ ਰੋਮਾਂਸ ਨੂੰ ਸਮਝਦੀ ਹਾਂ। ਹੁਣ ਜੋ ਮਿਲੇਨਿਅਲ ਜਾਂ ਨਵੇਂ ਵਰਗ ਜਾਂ ਆਧੁਨਿਕ ਹੋਣ ਦੇ ਨਾਂ 'ਤੇ ਪਰੋਸਿਆ ਜਾ ਰਿਹਾ ਹੈ, ਕਿਰਪਾ ਕਰਕੇ ਅਜਿਹਾ ਨਾ ਕਰੋ। ਮਾੜੀਆਂ ਫ਼ਿਲਮਾਂ ਮਾੜੀਆਂ ਹੀ ਹੁੰਦੀਆਂ ਹਨ। ਤੁਸੀਂ ਚਾਹੇ ਜਿੰਨੇ ਮਰਜ਼ੀ ਅੰਗ ਦਿਖਾਓ ਜਾਂ ਅਸ਼ਲੀਲਤਾ ਦਿਖਾਓ, ਪਰ ਫਿਲਮ ਉਸ ਦੇ ਨਾਂ 'ਤੇ ਫ਼ਿਲਮ ਨੂੰ ਨਹੀਂ ਬਚਇਆ ਜਾ ਸਕਦਾ ਅਤੇ ਇਹ ਇੱਕ ਤੱਥ ਹੈ ਕਿ ਫ਼ਿਲਮ ਵਿਚ ਕੋਈ ਗਹਿਰਾਈਆਂ ਵਾਲੀ ਗੱਲ ਨਹੀਂ ਹੈ।

 

 


author

Harinder Kaur

Content Editor

Related News