ਬਾਕਸ ਆਫਿਸ 'ਤੇ 'ਕਲਕੀ 2898 AD' ਦਾ ਦਬਦਬਾ ਕਾਇਮ, 6 'ਚ ਕਮਾਏ ਇੰਨੇ ਕਰੋੜ

07/03/2024 4:07:38 PM

ਮੁੰਬਈ (ਬਿਊਰੋ) : ਨਾਗ ਅਸ਼ਵਿਨ ਦੀ ਫ਼ਿਲਮ 'ਕਲਕੀ 2898 AD' ਨੇ ਆਪਣੀ ਧਮਾਕੇਦਾਰ ਕਮਾਈ ਨਾਲ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਪ੍ਰਭਾਸ, ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਕਮਲ ਹਾਸਨ ਦੀ ਕਾਸਟ ਦੇ ਜਾਦੂ ਨੇ ਸਭ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ। ਫ਼ਿਲਮ ਨੇ ਦੁਨੀਆ ਭਰ 'ਚ 625 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸੋਮਵਾਰ ਨੂੰ ਕਲੈਕਸ਼ਨ 'ਚ 60 ਪ੍ਰਤੀਸ਼ਤ ਦੀ ਗਿਰਾਵਟ ਦੇ ਬਾਵਜੂਦ ਫ਼ਿਲਮ ਮੰਗਲਵਾਰ ਨੂੰ ਆਪਣੀ ਗਤੀ ਨੂੰ ਬਰਕਰਾਰ ਰੱਖਣ 'ਚ ਕਾਮਯਾਬ ਰਹੀ।

ਸੈਕਨਿਲਕ ਦੇ ਅਨੁਸਾਰ, 'ਕਲਕੀ 2898 AD' ਨੇ ਆਪਣੇ 6ਵੇਂ ਦਿਨ ਸਾਰੀਆਂ ਭਾਸ਼ਾਵਾਂ 'ਚ 27.85 ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਸ 'ਚ ਹਿੰਦੀ (14 ਕਰੋੜ ਰੁਪਏ), ਤੇਲਗੂ (11.2 ਕਰੋੜ ਰੁਪਏ), ਤਾਮਿਲ (1.2 ਕਰੋੜ ਰੁਪਏ), ਕੰਨੜ (0.25 ਰੁਪਏ) ਅਤੇ ਮਲਿਆਲਮ (1.2 ਕਰੋੜ) ਸ਼ਾਮਿਲ ਹਨ। 6 ਦਿਨਾਂ ਬਾਅਦ ਭਾਰਤੀ ਬਾਕਸ ਆਫਿਸ 'ਤੇ ਫ਼ਿਲਮ ਦਾ ਕੁੱਲ ਕਲੈਕਸ਼ਨ 371 ਕਰੋੜ ਰੁਪਏ ਦੇ ਕਰੀਬ ਪਹੁੰਚ ਗਿਆ ਹੈ।

6 ਦਿਨਾਂ ਦੀ ਕਮਾਈ 'ਚ ਤੇਲਗੂ ਬੋਲਣ ਵਾਲੇ ਖ਼ੇਤਰਾਂ ਦਾ ਸਭ ਤੋਂ ਵੱਡਾ ਯੋਗਦਾਨ 193.2 ਕਰੋੜ ਰੁਪਏ ਹੈ। ਹਿੰਦੀ 142 ਕਰੋੜ ਰੁਪਏ ਕਮਾ ਕੇ ਦੂਜੇ ਸਭ ਤੋਂ ਵੱਡੇ ਬਾਜ਼ਾਰ ਵਜੋਂ ਉੱਭਰੀ ਹੈ। ਇਸ ਨੇ ਤਾਮਿਲ, ਕੰਨੜ ਅਤੇ ਮਲਿਆਲਮ ਬਾਜ਼ਾਰਾਂ 'ਚ ਕ੍ਰਮਵਾਰ 21 ਕਰੋੜ ਰੁਪਏ, 2.4 ਕਰੋੜ ਰੁਪਏ ਅਤੇ 12.4 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦੂਜੇ ਪਾਸੇ ਦੁਨੀਆ ਭਰ 'ਚ 800 ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਕੇ ਇਹ ਸਾਲ ਦੀ ਪਹਿਲੀ ਬਲਾਕਬਸਟਰ ਬਣਨ ਵੱਲ ਵੱਧ ਰਹੀ ਹੈ। ਫ਼ਿਲਮ ਨੂੰ ਨਾ ਸਿਰਫ਼ ਸਮੀਖਿਅਕਾਂ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ ਸਗੋਂ ਫ਼ਿਲਮ ਜਗਤ ਤੋਂ ਵੀ ਕਾਫੀ ਤਾਰੀਫ਼ ਮਿਲ ਰਹੀ ਹੈ। ਹਾਲ ਹੀ 'ਚ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਵਰੁਣ ਧਵਨ, ਅਰਜੁਨ ਕਪੂਰ, ਨੌਜਵਾਨ ਨਿਰਦੇਸ਼ਕ ਐਂਟਲੀ ਨੇ ਫ਼ਿਲਮ ਦੀ ਤਾਰੀਫ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News