ਰੈੱਡ ਸਾੜੀ ''ਚ ਕਾਜਲ ਅਗਰਵਾਲ ਨੇ ਫਲਾਂਟ ਕੀਤਾ ਬੇਬੀ ਬੰਪ, ਦੇਖੋ ਖੂਬਸੂਰਤ ਤਸਵੀਰਾਂ

02/25/2022 11:46:51 AM

ਮੁੰਬਈ- ਅਦਾਕਾਰਾ ਕਾਜਲ ਅਗਰਵਾਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਂਗਨੈਂਸੀ ਟਾਈਮ ਦਾ ਆਨੰਦ ਲੈ ਰਹੀ ਹੈ। 

PunjabKesari
ਹਾਲ ਹੀ 'ਚ ਅਦਾਕਾਰਾ ਦੀ ਦੁਬਈ ਦੀ ਗੋਦ ਭਰਾਈ ਹੋਈ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ ਜਿਸ 'ਚ ਅਦਾਕਾਰਾ ਪਤੀ ਗੌਤਮ ਕਿਚਲੂ ਅਤੇ ਪਰਿਵਾਰ ਦੇ ਨਾਲ ਪੋਜ਼ ਦਿੰਦੀ ਨਜ਼ਰ ਆਈ ਸੀ। ਹੁਣ ਕਾਜਲ ਨੇ ਗੋਦ ਭਰਾਈ ਰਸਮ ਦੇ ਦੌਰਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 

PunjabKesari
ਤਸਵੀਰਾਂ 'ਚ ਕਾਜਲ ਰੈੱਡ ਸਿਲਕ ਸਾੜੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਨੈੱਕਲੈੱਸ, ਝੁਮਕੇ ਅਤੇ ਹੱਥਾਂ 'ਚ ਕੰਗਨ ਪਹਿਣੇ ਹੋਏ ਹਨ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari
ਇਸ ਲੁੱਕ 'ਚ ਅਦਾਕਾਰਾ ਬਹੁਤ ਖੂਬਸੂਰਤ ਲੱਗ ਰਹੀ ਹੈ। ਕਾਜਲ ਦੇ ਚਿਹਰੇ 'ਤੇ ਪ੍ਰੈਗਨੈੱਸੀ ਗਲੋਅ ਸਾਫ ਨਜ਼ਰ ਆ ਰਿਹਾ ਹੈ। ਅਦਾਕਾਰਾ ਬੇਬੀ ਬੰਪ ਫਲਾਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਬਰਸਾ ਰਹੇ ਹਨ। 

PunjabKesari
ਦੱਸ ਦੇਈਏ ਕਿ ਅਦਾਕਾਰਾ ਨੇ 30 ਅਕਤੂਬਰ ਨੂੰ ਗੌਤਮ ਕਿਚਲੂ ਨਾਲ ਵਿਆਹ ਕੀਤਾ ਸੀ। ਵਿਆਹ 'ਚ ਸਿਰਫ ਉਨ੍ਹਾਂ ਦਾ ਪਰਿਵਾਰ ਅਤੇ ਕੁਝ ਖਾਸ ਦੋਸਤਾਂ ਨੂੰ ਹੀ ਬੁਲਾਇਆ ਗਿਆ ਸੀ।


Aarti dhillon

Content Editor

Related News