‘ਕਬਜ਼ਾ’ ਫ਼ਿਲਮ ਦਾ ਧਮਾਕੇਦਾਰ ਟਾਈਟਲ ਟਰੈਕ ਰਿਲੀਜ਼, ਦੇਖੋ ਵੀਡੀਓ

Monday, Feb 06, 2023 - 01:45 PM (IST)

‘ਕਬਜ਼ਾ’ ਫ਼ਿਲਮ ਦਾ ਧਮਾਕੇਦਾਰ ਟਾਈਟਲ ਟਰੈਕ ਰਿਲੀਜ਼, ਦੇਖੋ ਵੀਡੀਓ

ਮੁੰਬਈ (ਬਿਊਰੋ)– ਆਨੰਦ ਪੰਡਿਤ ਦੀ ਫ਼ਿਲਮ ‘ਕਬਜ਼ਾ’ ਦੇ ਹਿੰਦੀ ਟੀਜ਼ਰ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ ਹੈ। ਸੁਪਰਸਟਾਰ ਉਪੇਂਦਰ, ਕਿਚਾ ਸੁਦੀਪਾ ਤੇ ਸ਼੍ਰੇਆ ਸਰਨ ਦੀਆਂ ਪਾਵਰਪੈਕ ਭੂਮਿਕਾਵਾਂ ਬਹੁਤ ਹੀ ਦਿਲਚਸਪ ਕਹਾਣੀ ਤੇ ਮਨਮੋਹਕ ਸੰਗੀਤ ਨੇ ਕੁਝ ਹੀ ਸਮੇਂ ’ਚ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਇਹ ਖ਼ਬਰ ਵੀ ਪੜ੍ਹੋ : ਸੜਕ ਹਾਦਸੇ ’ਚ ਵਾਲ-ਵਾਲ ਬਚੀ ਟੀ. ਵੀ. ਅਦਾਕਾਰਾ ਉਰਵਸ਼ੀ ਢੋਲਕੀਆ

ਦਰਸ਼ਕਾਂ ਦੇ ਉਤਸ਼ਾਹ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਿਰਮਾਤਾਵਾਂ ਨੇ ਹੁਣ ਫ਼ਿਲਮ ਦਾ ਟਾਈਟਲ ਟਰੈਕ ‘ਕਬਜ਼ਾ’ ਲਾਂਚ ਕੀਤਾ ਹੈ। ਬਹੁਤ ਉਡੀਕੀ ਜਾ ਰਹੀ ਇਹ ਫ਼ਿਲਮ 17 ਮਾਰਚ, 2023 ਨੂੰ ਪੂਰੇ ਭਾਰਤ ’ਚ ਕੰਨੜ, ਹਿੰਦੀ, ਤਾਮਿਲ ’ਚ ਰਿਲੀਜ਼ ਹੋਣ ਵਾਲੀ ਹੈ।

ਇਹ ਫ਼ਿਲਮ ਆਨੰਦ ਪੰਡਿਤ ਮੋਸ਼ਨ ਪਿਕਚਰਜ਼ ਵਲੋਂ ਸ਼੍ਰੀ ਸਿੱਧੇਸ਼ਵਰ ਇੰਟਰਪ੍ਰਾਈਜ਼ਿਜ਼ ਤੇ ਅਲੰਕਾਰ ਪਾਂਡੀਅਨ ਦੇ ਸਹਿਯੋਗ ਨਾਲ ਬਣਾਈ ਗਈ ਹੈ ਤੇ ਨਿਰਦੇਸ਼ਕ ਆਰ. ਚੰਦਰੂ ਵਲੋਂ ਨਿਰਦੇਸ਼ਿਤ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News