‘ਫੋਨ ਭੂਤ’ ਦਾ ਧਮਾਕੇਦਾਰ ਡਾਂਸ ਨੰਬਰ ‘ਕਾਲੀ ਤੇਰੀ ਗੁਤ’ ਹੋਇਆ ਰਿਲੀਜ਼

Friday, Oct 21, 2022 - 04:59 PM (IST)

‘ਫੋਨ ਭੂਤ’ ਦਾ ਧਮਾਕੇਦਾਰ ਡਾਂਸ ਨੰਬਰ ‘ਕਾਲੀ ਤੇਰੀ ਗੁਤ’ ਹੋਇਆ ਰਿਲੀਜ਼

ਮੁੰਬਈ (ਬਿਊਰੋ) - ਦਰਸ਼ਕ ਖ਼ਾਸ ਤੌਰ ’ਤੇ ਸੰਗੀਤ ਪ੍ਰੇਮੀ ਅਜੇ ਵੀ ‘ਫੋਨ ਭੂਤ’ ਦੇ ਗੀਤ ‘ਕਿੰਨਾ ਸੋਹਣਾ’ਦੀਆਂ ਵਿਅੰਗਮਈ ਤੇ ਮਜ਼ਾਕੀਆ ਬੀਟਾਂ ਦਾ ਆਨੰਦ ਲੈ ਰਹੇ ਹਨ। ਇਸ ਗੀਤ ’ਚ ਦੁਨੀਆ ਦੀ ਸਭ ਤੋਂ ਖੂਬਸੂਰਤ ਭੂਤ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਤੇ ਈਸ਼ਾਨ ਸਣੇ ਦੋ ਘੋਸਟ ਬਸਟਰਸ ਨਾਲ ਨਜ਼ਰ ਆ ਰਹੀ ਹੈ। ਹੁਣ ਨਿਰਮਾਤਾਵਾਂ ਨੇ ਇਸ ਹਾਰਰ ਕਾਮੇਡੀ ਦਾ ਇਕ ਹੋਰ ਥ੍ਰਿਲਰ ਡਾਂਸ ਨੰਬਰ ‘ਕਾਲੀ ਤੇਰੀ ਗੁਤ’ ਰਿਲੀਜ਼ ਕੀਤਾ ਹੈ। 

ਸਾਲ ਦੇ ਉਤਸੁਕਤਾ ਨਾਲ ਉਡੀਕੇ ਜਾਣ ਵਾਲੇ ਗੀਤਾਂ ’ਚੋਂ ਇਕ ‘ਕਾਲੀ ਤੇਰੀ ਗੁਤ’, ਜੋ ਕਿ ਰਾਏ ਦੁਆਰਾ ਕੰਪੋਜ਼ਡ ਕੀਤਾ ਗਿਆ ਤੇ ਰੋਮੀ ਤੇ ਸਾਕਸ਼ੀ ਹੋਲਕਰ ਦੁਆਰਾ ਗਾਇਆ ਗਿਆ ਹੈ, ਇਕ ਪ੍ਰਸਿੱਧ ਪੁਰਾਣੇ ਪੰਜਾਬੀ ਲੋਕ ਗੀਤ ਦਾ ਰੀਕ੍ਰਿਏਟਿਡ ਵਰਜ਼ਨ ਹੈ।

ਗੁਰਮੀਤ ਸਿੰਘ ਦੁਆਰਾ ਨਿਰਦੇਸ਼ਿਤ ਤੇ ਰਵੀ ਸ਼ੰਕਰਨ ਤੇ ਜਸਵਿੰਦਰ ਸਿੰਘ ਬਾਠ ਦੁਆਰਾ ਲਿਖੀ ਗਈ ‘ਫੋਨ ਭੂਤ’ ਨੂੰ ਐਕਸਲ ਐਂਟਰਟੇਨਮੈਂਟ ਦੁਆਰਾ ਨਿਰਮਿਤ ਕੀਤਾ ਗਿਆ ਹੈ, ਜਿਸ ਦੇ ਹੈੱਡ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖ਼ਤਰ ਹਨ। ਇਹ ਫ਼ਿਲਮ 4 ਨਵੰਬਰ 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News