ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਹੋਏ ਇਕੱਠੇ, ਤਲਾਕ ਦੀ ਮੰਗ ਸਣੇ ਲਗਾਏ ਸੀ ਗੰਭੀਰ ਇਲਜ਼ਾਮ

Saturday, Aug 13, 2022 - 06:14 PM (IST)

ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਹੋਏ ਇਕੱਠੇ, ਤਲਾਕ ਦੀ ਮੰਗ ਸਣੇ ਲਗਾਏ ਸੀ ਗੰਭੀਰ ਇਲਜ਼ਾਮ

ਜਲੰਧਰ (ਬਿਊਰੋ)– ਗਾਇਕਾ ਜੋਤੀ ਨੂਰਾਂ ਨੇ ਕੁਝ ਦਿਨ ਪਹਿਲਾਂ ਆਪਣੇ ਪਤੀ ’ਤੇ ਗੰਭੀਰ ਇਲਜ਼ਾਮ ਲਗਾਏ ਸਨ। ਜੋਤੀ ਨੂਰਾਂ ਨੇ ਕਿਹਾ ਸੀ ਕਿ ਉਸ ਦਾ ਪਤੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਤੇ ਨਸ਼ਿਆਂ ਦਾ ਆਦੀ ਹੈ।

ਇਸ ਤੋਂ ਇਲਾਵਾ ਜੋਤੀ ਨੂਰਾਂ ਨੇ ਪਤੀ ਤੋਂ ਤਲਾਕ ਦੀ ਅਰਜ਼ੀ ਵੀ ਕੋਰਟ ’ਚ ਦਰਜ ਕੀਤੀ ਸੀ ਪਰ ਹੁਣ ਜੋਤੀ ਨੂਰਾਂ ਤੇ ਉਸ ਦਾ ਪਤੀ ਮੁੜ ਇਕੱਠੇ ਹੋ ਗਏ ਹਨ।

ਇਸ ਗੱਲ ਦੀ ਜਾਣਕਾਰੀ ਦੋਵਾਂ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਉਣ ਮਗਰੋਂ ਹੁਣ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਜੋਤੀ ਨੂਰਾਂ ਤੇ ਉਸ ਦੇ ਪਤੀ ਨੇ ਕਿਹਾ ਕਿ ਪਤੀ-ਪਤਨੀ ’ਚ ਅਣਬਣ ਚੱਲਦੀ ਰਹਿੰਦੀ ਹੈ। ਜੋਤੀ ਦੇ ਪਤੀ ਨੇ ਕਿਹਾ ਕਿ ਜੋ ਕੁਝ ਵੀ ਉਸ ਨੇ ਕਿਹਾ ਹੈ, ਉਹ ਉਸ ਨੇ ਗੁੱਸੇ ’ਚ ਬੋਲਿਆ ਹੈ ਤੇ ਅੱਗੇ ਤੋਂ ਉਹ ਅਜਿਹਾ ਕੁਝ ਨਹੀਂ ਕਰਨਗੇ, ਜਿਸ ਨਾਲ ਜੋਤੀ ਨੂੰ ਪ੍ਰੇਸ਼ਾਨ ਹੋਣਾ ਪਵੇ।

ਇਸ ਤੋਂ ਇਲਾਵਾ ਜੋਤੀ ਨੂਰਾਂ ਨੇ ਕਿਹਾ ਕਿ ਸਾਰਿਆਂ ਦੀਆਂ ਦੁਆਵਾਂ ਦੇ ਚਲਦਿਆਂ ਉਹ ਮੁੜ ਇਕੱਠੇ ਹੋਏ ਹਨ। ਹਾਲਾਂਕਿ ਜੋ ਇਲਜ਼ਾਮ ਜੋਤੀ ਨੂਰਾਂ ਨੇ ਆਪਣੇ ਪਤੀ ’ਤੇ ਪਹਿਲਾਂ ਕੀਤੀ ਪ੍ਰੈੱਸ ਕਾਨਫਰੰਸ ’ਚ ਲਗਾਏ ਸਨ, ਉਨ੍ਹਾਂ ਦਾ ਜਵਾਬ ਜਾਂ ਸਪੱਸ਼ਟੀਕਰਨ ਉਹ ਇਸ ਪ੍ਰੈੱਸ ਕਾਨਫਰੰਸ ਦੌਰਾਨ ਨਹੀਂ ਦੇ ਸਕੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News