ਸ਼ਾਹਰੁਖ ਖ਼ਾਨ ਦੀ ਤਬੀਅਤ ਨੂੰ ਲੈ ਕੇ ਜੂਹੀ ਚਾਵਲਾ ਨੇ ਦਿੱਤੀ ਹੈਲਥ ਅਪਡੇਟ

Thursday, May 23, 2024 - 10:19 AM (IST)

ਸ਼ਾਹਰੁਖ ਖ਼ਾਨ ਦੀ ਤਬੀਅਤ ਨੂੰ ਲੈ ਕੇ ਜੂਹੀ ਚਾਵਲਾ ਨੇ ਦਿੱਤੀ ਹੈਲਥ ਅਪਡੇਟ

ਮੁੰਬਈ (ਬਿਊਰੋ): ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਲੈ ਕੇ ਫੈਨਜ਼ ਕਾਫੀ ਚਿੰਤਤ ਨਜ਼ਰ ਆ ਰਹੇ ਹਨ। ਅਦਾਕਾਰ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਰਿਪੋਰਟ ਮੁਤਾਬਕ ਸ਼ਾਹਰੁਖ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋਏ ਸਨ। ਪਤਨੀ ਗੌਰੀ ਖਾਨ ਅਤੇ ਅਦਾਕਾਰਾ ਜੂਹੀ ਚਾਵਲਾ ਉਨ੍ਹਾਂ ਨੂੰ ਮਿਲਣ ਗਏ।ਹੁਣ ਅਦਾਕਾਰਾ ਨੇ ਸ਼ਾਹਰੁਖ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ ਵਾਰਾਨਸੀ ਪੁੱਜੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ, ਕੀਤੀ ਮਾਂ ਗੰਗਾ ਦੀ ਆਰਤੀ

ਅਦਾਕਾਰਾ ਨੇ ਦੱਸਿਆ ਕਿ ਮੰਗਲਵਾਰ ਰਾਤ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਪਰ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹੁਣ ਉਹ ਪਹਿਲਾਂ ਨਾਲੋਂ ਵਧੀਆ ਮਹਿਸੂਸ ਕਰ ਰਹੇ ਹਨ। ਉਹ ਆਈ.ਪੀ.ਐੱਲ ਦੇ ਫਾਈਨਲ ਮੈਚ 'ਚ ਸਟੇਡੀਅਮ ਤੋਂ ਆਪਣੀ ਟੀਮ ਦਾ ਸਮਰਥਨ ਕਰਨਗੇ। ਕਿਉਂਕਿ ਉਨਾਂ ਦੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਸਵੰਦ ਹੈ ਕਿ ਕੇ.ਕੇ.ਆਰ 10 ਸਾਲਾਂ ਬਾਅਦ ਟਰਾਫੀ ਨੂੰ ਕੋਲਕਾਤਾ ਵਾਪਸ ਲਿਆਏਗਾ। 

ਇਹ ਖ਼ਬਰ ਵੀ ਪੜ੍ਹੋ -ਲੂ ਦੀ ਮਾਰ ਨਹੀਂ ਝੱਲ ਸਕੇ ਅਦਾਕਾਰ ਸ਼ਾਹਰੁਖ ਖ਼ਾਨ, ਹਸਪਤਾਲ ਦਾਖ਼ਲ, ਲੱਗਾ ਗਲੂਕੋਜ਼, ਜਾਣੋ ਸਿਹਤ ਦਾ ਹਾਲਤ

ਦੱਸ ਦਈਏ ਕਿ ਮੰਗਲਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕੇ.ਕੇ.ਆਰ ਅਤੇ ਐਸ.ਆਰ.ਐਚ ਵਿਚਾਲੇ ਮੈਚ ਖੇਡਿਆ ਗਿਆ।ਸ਼ਾਹਰੁਖ ਆਪਣੇ ਬੱਚਿਆਂ ਸੁਹਾਨਾ, ਅਬਰਾਮ ਅਤੇ ਆਪਣੀ ਮੈਨੇਜਰ ਪੂਜਾ ਡਡਲਾਨੀ ਨਾਲ ਮੈਚ ਦੇਖਣ ਪਹੁੰਚੇ ਸਨ। ਇਸ ਦੌਰਾਨ ਸ਼ਾਹਰੁਖ ਨੂੰ ਲੂ ਲੱਗ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਕੇਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News