ਐੱਨ. ਟੀ. ਆਰ. ਜੂਨੀਅਰ ਦੀ ਫ਼ਿਲਮ ‘ਦੇਵਰਾ’ ਦਾ ਫਰਸਟ ਲੁੱਕ ਜਾਰੀ
Monday, May 22, 2023 - 10:35 AM (IST)
ਮੁੰਬਈ (ਬਿਊਰੋ)– ਉਹ ਵੱਡਾ ਦਿਨ ਆ ਹੀ ਗਿਆ, ਜਿਸ ਦਾ ਐੱਨ. ਟੀ. ਆਰ. ਜੂਨੀਅਰ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਐੱਨ. ਟੀ. ਆਰ. ਜੂਨੀਅਰ ਨੇ ‘ਦੇਵਰਾ’ ਦੇ ਰੂਪ ’ਚ ਅਧਿਕਾਰਿਕ ਟਾਈਟਲ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਆਸਟਰੇਲੀਆ ’ਚ ਗੁਰਦਾਸ ਮਾਨ ਦੇ ਸ਼ੋਅ ਦਾ ਕ੍ਰੇਜ਼, 11 ਹਜ਼ਾਰ ਡਾਲਰ ’ਚ ਵਿਕੀ ਪਹਿਲੀ ਟਿਕਟ
ਇਸ ਨੂੰ ਪਹਿਲਾਂ ‘ਐੱਨ. ਟੀ. ਆਰ. 30 ’ ਟਾਈਟਲ ਦਿੱਤਾ ਗਿਆ ਸੀ। ਬਹੁਤ ਉਡੀਕੇ ਜਾਣ ਵਾਲੇ ਐਕਸ਼ਨ ਡਰਾਮੇ ਨੂੰ ਕੋਰਤਲਾ ਸ਼ਿਵ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਵੱਡੇ ਖ਼ੁਲਾਸੇ ਨਾਲ ਮੈਨ ਆਫ ਮਾਸਿਸ ਐੱਨ. ਟੀ. ਆਰ. ਜੂਨੀਅਰ ਨੇ ਇੰਟਰਨੈੱਟ ’ਤੇ ਧੂਮ ਮਚਾ ਦਿੱਤੀ।
ਉਸ ਦੇ ਲੁੱਕ ਦੀ ਗੱਲ ਕਰੀਏ ਤਾਂ ਮੈਨ ਆਫ ਮਾਸਿਸ ਐੱਨ. ਟੀ. ਆਰ. ਜੂਨੀਅਰ ਇਕ ਅਲਫ਼ਾ ਮੈਨ ਵਰਗਾ ਦਿਖਾਈ ਦਿੰਦਾ ਹੈ, ਜੋ ਇਕ ਐਕਸ਼ਨ ਮਿਸ਼ਨ ’ਤੇ ਹੈ। ‘ਦੇਵਰਾ’ ਨੂੰ ਯੁਵਸੂਧਾ ਆਰਟਸ ਤੇ ਐੱਨ. ਟੀ. ਆਰ. ਕਲਾ ਤੇ ਨੰਦਾਮੁਰੀ ਕਲਿਆਣ ਰਾਮ ਵਲੋਂ ਪੇਸ਼ ਕੀਤਾ ਗਿਆ ਹੈ।
ਫ਼ਿਲਮ 5 ਅਪ੍ਰੈਲ, 2024 ਨੂੰ ਪੈਨ ਇੰਡੀਆ ਰਿਲੀਜ਼ ਲਈ ਤਿਆਰ ਹੈ। ਫ਼ਿਲਮ ’ਚ ਜਾਨ੍ਹਵੀ ਕਪੂਰ ਤੇ ਸੈਫ ਅਲੀ ਖ਼ਾਨ ਵੀ ਮੁੱਖ ਭੂਮਿਕਾਵਾਂ ’ਚ ਹਨ। ‘ਦੇਵਰਾ’ ਤੇਲਗੂ ਇੰਡਸਟਰੀ ’ਚ ਜਾਨ੍ਹਵੀ ਕਪੂਰ ਦੀ ਡੈਬਿਊ ਫ਼ਿਲਮ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।