ਜੋਰਡਨ ਸੰਧੂ ਦਾ ਹੋਣ ਜਾ ਰਿਹੈ ਵਿਆਹ, ਤਸਵੀਰਾਂ ਆਈਆਂ ਸਾਹਮਣੇ

01/20/2022 5:49:27 PM

ਚੰਡੀਗੜ੍ਹ (ਬਿਊਰੋ)– ਬੀਤੇ ਕੁਝ ਦਿਨਾਂ ਤੋਂ ਇਹ ਚਰਚਾ ਸੀ ਕਿ ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਹੁਣ ਜੋਰਡਨ ਸੰਧੂ ਨੇ ਖ਼ੁਦ ਇਨ੍ਹਾਂ ਅਫਵਾਹਾਂ ਦੀ ਪੁਸ਼ਟੀ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਜੋਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਜੋਰਡਨ ਆਪਣੇ ਸੱਜਣ-ਮਿੱਤਰਾਂ ਨਾਲ ਨਜ਼ਰ ਆ ਰਹੇ ਹਨ। ਨਾਲ ਹੀ ਪਿੱਛੇ ਬੋਰਡ ’ਤੇ ਲਿਖਿਆ ਹੈ #SaadeJordanDaViah

ਇਸ ਦੀ ਕੈਪਸ਼ਨ ’ਚ ਜੋਰਡਨ ਸੰਧੂ ਨੇ ‘ਵਾਹਿਗੁਰੂ ਜੀ’ ਲਿਖਿਆ ਹੈ। ਸਿਰਫ ਤਸਵੀਰਾਂ ਹੀ ਨਹੀਂ, ਸਗੋਂ ਜੋਰਡਨ ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ’ਚੋਂ ਇਕ ਵੀਡੀਓ ’ਚ ਜੋਰਡਨ ਸਟੇਜ ’ਤੇ ਬੈਠੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਕੋਲ ਸ਼ਗਨ ਵਾਲੀ ਥੈਲੀ ਹੈ। ਦੂਜੀ ਵੀਡੀਓ ’ਚ ਜੋਰਡਨ ਜ਼ਮੀਨ ’ਤੇ ਬੈਠੇ ਹਨ।

PunjabKesari

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਸਿੱਪੀ ਗਿੱਲ ਨੇ ਜੋਰਡਨ ਸੰਧੂ ਨੂੰ ਵਿਆਹ ਦੀਆਂ ਵਧਾਈਆਂ ਦਿੰਦਿਆਂ ਸਨੈਪਚੈਟ ’ਤੇ ਸਟੋਰੀਜ਼ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ’ਚ ਉਹ ਜੋਰਡਨ ਸੰਧੂ ਦੇ ਵਿਆਹ ਦਾ ਡੱਬਾ ਖੋਲ੍ਹਦੇ ਨਜ਼ਰ ਆ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News