9 ਸਾਲ ਦੇ ਰਿਲੇਸ਼ਨ ਤੋਂ ਬਾਅਦ ਵੱਖ ਹੋ ਗਏ ਸਨ ਜੌਨ-ਬਿਪਾਸ਼ਾ, ਕੀਤੇ ਸੀ ਵੱਡੇ ਖ਼ੁਲਾਸੇ

Tuesday, May 25, 2021 - 05:25 PM (IST)

9 ਸਾਲ ਦੇ ਰਿਲੇਸ਼ਨ ਤੋਂ ਬਾਅਦ ਵੱਖ ਹੋ ਗਏ ਸਨ ਜੌਨ-ਬਿਪਾਸ਼ਾ, ਕੀਤੇ ਸੀ ਵੱਡੇ ਖ਼ੁਲਾਸੇ

ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਤੇ ਬਿਪਾਸ਼ਾ ਬਸੂ ਪੂਰੇ 9 ਸਾਲਾਂ ਤਕ ਸੀਰੀਅਸ ਰਿਲੇਸ਼ਨ ’ਚ ਸਨ। ਇੰਨੇ ਲੰਮੇ ਸਮੇਂ ਤਕ ਨਾਲ ਰਹਿਣ ਦੇ ਚਲਦਿਆਂ ਇਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਗੱਲ ਦੀ ਬੇਸਬਰੀ ਨਾਲ ਉਡੀਕ ਸੀ ਕਿ ਕਦੋਂ ਇਹ ਜੋੜੀ ਆਪਣੇ ਵਿਆਹ ਦਾ ਐਲਾਨ ਕਰੇਗੀ? ਪਰ ਹੋਇਆ ਠੀਕ ਇਸ ਦੇ ਉਲਟ, ਦੋਵਾਂ ਦੇ ਰਸਤੇ ਇਕ-ਦੂਜੇ ਤੋਂ ਹਮੇਸ਼ਾ ਲਈ ਵੱਖ ਹੋ ਗਏ।

ਬਿਪਾਸ਼ਾ ਨਾਲ ਬ੍ਰੇਕਅੱਪ ਤੋਂ ਬਾਅਦ ਜੌਨ ਨੇ ਕਈ ਮੌਕਿਆਂ ’ਤੇ ਕਿਹਾ ਸੀ ਕਿ ਉਸ ਦੇ ਤੇ ਬਿਪਾਸ਼ਾ ਵਿਚਾਲੇ ਆਪਸੀ ਸਹਿਮਤੀ ਨਾਲ ਬ੍ਰੇਕਅੱਪ ਹੋਇਆ ਸੀ। ਹਾਲਾਂਕਿ ਬਿਪਾਸ਼ਾ ਨੇ ਕੁਝ ਹੋਰ ਹੀ ਕਹਾਣੀ ਦੁਨੀਆ ਨੂੰ ਸੁਣਾਈ। ਇਕ ਇੰਟਰਵਿਊ ’ਚ ਬਿਪਾਸ਼ਾ ਨੇ ਦੱਸਿਆ ਸੀ, ‘ਨਹੀਂ, ਸਾਡਾ ਬ੍ਰੇਕਅੱਪ ਆਪਸੀ ਸਹਿਮਤੀ ਨਾਲ ਨਹੀਂ ਹੋਇਆ ਸੀ। ਕੋਈ ਵੀ ਬ੍ਰੇਕਅੱਪ ਇੰਝ ਦੋਸਤਾਨਾ ਤਰੀਕੇ ਨਾਲ ਨਹੀਂ ਹੁੰਦਾ, ਨਹੀਂ ਤਾਂ ਕਦੇ ਬ੍ਰੇਕਅੱਪ ਹੁੰਦੇ ਹੀ ਨਾ।’

ਬਿਪਾਸ਼ਾ ਨੇ ਅੱਗੇ ਕਿਹਾ, ‘ਮੈਨੂੰ ਇੰਝ ਲੱਗਾ ਜਿਵੇਂ ਮੈਨੂੰ ਇਕੱਲਿਆਂ ਛੱਡ ਦਿੱਤਾ ਗਿਆ ਹੋਵੇ, ਅੱਜ ਜਦੋਂ ਮੈਂ ਪਿਛਲੇ ਦਿਨਾਂ ਬਾਰੇ ਸੋਚਦੀ ਹਾਂ ਤਾਂ ਲੱਗਦਾ ਹੈ ਕਿ ਮੈਂ ਕਿੰਨੀ ਮੂਰਖ ਸੀ। ਮੈਂ ਕਈ ਮੌਕਿਆਂ ਨੂੰ ਗੁਆ ਦਿੱਤਾ, ਸਿਰਫ  ਇਸ ਲਈ ਤਾਂ ਕਿ ਮੈਂ ਇਕ ਵਿਅਕਤੀ ਦੇ ਪਿੱਛੇ ਮਜ਼ਬੂਤ ਪਿੱਲਰ ਵਾਂਗ ਖੜ੍ਹੀ ਰਹਾਂ।’

ਬਿਪਾਸ਼ਾ ਨੇ ਕਿਹਾ, ‘ਮੈਂ ਆਪਣੇ ਰਿਲੇਸ਼ਨ ਨੂੰ ਸਮਾਂ ਦੇ ਰਹੀ ਸੀ ਪਰ ਮੈਨੂੰ ਬਾਅਦ ’ਚ ਸਮਝ ਆਇਆ ਕਿ ਜਿਨ੍ਹਾਂ ਚੀਜ਼ਾਂ ’ਚ ਆਪਣਾ ਸਮਾਂ ਲਗਾ ਰਹੀ ਸੀ, ਉਹ ਸਭ ਅਚਾਨਕ ਖ਼ਤਮ ਹੋ ਚੁੱਕੀ ਹੈ।’

ਦੱਸਣਯੋਗ ਹੈ ਕਿ ਬ੍ਰੇਕਅੱਪ ਤੋਂ ਬਾਅਦ ਜਿਥੇ ਜੌਨ ਅਬ੍ਰਾਹਮ ਨੇ ਪ੍ਰਿਆ ਰੁੰਚਾਲ ਨਾਲ ਵਿਆਹ ਕਰਵਾ ਲਿਆ ਸੀ, ਉਥੇ ਬਿਪਾਸ਼ਾ ਨੇ ਟੀ. ਵੀ. ਸੈਲੇਬ੍ਰਿਟੀ ਤੇ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਸਾਲ 2016 ’ਚ ਵਿਆਹ ਕਰਵਾ ਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News