''ਰੌਕੀ ਹੈਂਡਸਮ'' ਨਾਲ ਜਾਨ ਅਬਰਾਹਿਮ ਸਟੰਟ ਨੂੰ ਦੇਣਗੇ ਨਵਾਂ ਮੁਕਾਮ

Wednesday, Mar 16, 2016 - 06:54 PM (IST)

 ''ਰੌਕੀ ਹੈਂਡਸਮ'' ਨਾਲ ਜਾਨ ਅਬਰਾਹਿਮ ਸਟੰਟ ਨੂੰ ਦੇਣਗੇ ਨਵਾਂ ਮੁਕਾਮ

ਮੁੰਬਈ : ਵੱਖ-ਵੱਖ ਕਿਸਮ ਦੀਆਂ ਫਿਲਮਾਂ ਕਰ ਚੁੱਕੇ ਅਦਾਕਾਰ ਅਤੇ ਨਿਰਮਾਤਾ ਜਾਨ ਅਬਰਾਹਿਮ ਨੂੰ ਹਮੇਸ਼ਾ ਤੋਂ ਐਕਸ਼ਨ ਭਰਪੂਰ ਫਿਲਮਾਂ ਪਸੰਦ ਰਹੀਆਂ ਹਨ। ਜਾਨ ਦਾ ਕਹਿਣੈ ਕਿ ਫਿਲਮ ''ਰੌਕੀ ਹੈਂਡਸਮ'' ਵਿਚ ਬਾਲੀਵੁੱਡ ਸਟੰਟ ਨਵੇਂ ਪੱਧਰ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਉਨ੍ਹਾਂ ਨੇ ਕਿਹਾ, ''''ਅਸੀਂ ਸਭ ਆਪਣੇ ਜੀਵਨ ਦੇ ਐਕਸ਼ਨ ਤੋਂ ਆਕਰਸ਼ਿਤ ਹਾਂ। ਅਸੀਂ ਸੁਪਰਹੀਰੋ ਵਾਲੀਆਂ ਫਿਲਮਾਂ ''ਚ ਇਸ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਯਕੀਨਨ ਫਿਲਮਾਂ ''ਚ ਮੇਰੀ ਇਕ ਮਨਪਸੰਦ ਸ਼ੈਲੀ ਹੈ ਅਤੇ ਮੈਂ ਆਪ ਫਿਲਮਾਂ ''ਚ ਕੁਝ ਸਟੰਟ ਕੀਤੇ ਹਨ।''''
ਫਿਲਮ ''ਰੌਕੀ ਹੈਂਡਸਮ'' ਵਿਚ ਜਾਨ ਅਬਰਾਹਿਮ ਇਕ ਵਾਰ ਫਿਰ ਐਕਸ਼ਨ ਹੀਰੋ ਦੇ ਰੂਪ ''ਚ ਵਾਪਸੀ ਕਰ ਰਹੇ ਹਨ। ਇਹ ਫਿਲਮ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਹੈ। ਇਸ ''ਚ ਜਾਨ ਇਕ ਬੱਚੀ ਨੂੰ ਬਚਾਉਂਦੇ ਹੋਏ ਐਕਸ਼ਨ ਕਰਦੇ ਨਜ਼ਰ ਆਉਣਗੇ। ਫਿਲਮ ਦੇ ਟ੍ਰੇਲਰ ''ਚ ਵੀ ਜਾਨ ਆਪਣੇ ਐਕਸ਼ਨ ਅੰਦਾਜ਼ ''ਚ ਨਜ਼ਰ ਆ ਰਹੇ ਹਨ। ਨਿਸ਼ੀਕਾਂਤ ਕਾਮਤ ਦੇ ਨਿਰਦੇਸ਼ਨ ਤਹਿਤ ਫਿਲਮ ''ਰੌਕੀ ਹੈਂਡਸਮ'' ਵਿਚ ਸ਼ਰੁਤੀ ਹਾਸਨ ਵੀ ਕੰਮ ਕਰ ਰਹੀ ਹੈ। ਇਹ ਫਿਲਮ 25 ਮਾਰਚ ਨੂੰ ਰਿਲੀਜ਼ ਹੋਵੇਗੀ।


Related News