ਆਦਿੱਤਿਆ ਚੋਪੜਾ ‘ਜਿਮ’ ਨੂੰ ਵਾਪਸ ਲਿਆਉਣਾ ਚਾਹੁੰਦੇ ਤਾਂ ਕੀ ਬਹੁਤ ਚੰਗੀ ਗੱਲ ਹੈ!

Thursday, Feb 09, 2023 - 11:23 AM (IST)

ਆਦਿੱਤਿਆ ਚੋਪੜਾ ‘ਜਿਮ’ ਨੂੰ ਵਾਪਸ ਲਿਆਉਣਾ ਚਾਹੁੰਦੇ ਤਾਂ ਕੀ ਬਹੁਤ ਚੰਗੀ ਗੱਲ ਹੈ!

ਮੁੰਬਈ (ਬਿਊਰੋ) : ਵਾਈ. ਆਰ. ਐੱਫ. ਦੀ ਸਪਾਈ ਯੂਨੀਵਰਸ ਨੇ ਫ਼ਿਲਮ‘ਪਠਾਨ’ ’ਚ ਆਪਣੇ ਸਭ ਤੋਂ ਬਦਨਾਮ ਖਲਨਾਇਕ ਨੂੰ ਜੌਨ ਅਬ੍ਰਾਹਮ ਉਰਫ਼ ‘ਜਿਮ’ ਦੇ ਰੂਪ ’ਚ ਪੇਸ਼ ਕੀਤਾ ਹੈ। ਇਸ ਨਕਾਰਾਤਮਕ ਕਿਰਦਾਰ ਲਈ ਜੌਨ ਦੀ ਸਾਰਿਆਂ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਗੈਰੀ ਸੰਧੂ ਤੇ ਸੋਨਮ ਬਾਜਵਾ ਨੇ ਤੁਰਕੀ ਅਤੇ ਸੀਰੀਆ 'ਚ ਹੋਈ ਤਬਾਹੀ 'ਤੇ ਪ੍ਰਗਟਾਇਆ ਦੁੱਖ, ਪੋਸਟ 'ਚ ਆਖੀ ਇਹ ਗੱਲ

ਜੌਨ ਅਬ੍ਰਾਹਮ ਨੇ ਕਿਹਾ, ‘ਪਠਾਨ ’ਚ ਜਿਮ ਦੀ ਭੂਮਿਕਾ ਨਿਭਾਉਣ ਲਈ ਮੈਨੂੰ ਜਿੰਨਾ ਪਿਆਰ ਮਿਲ ਰਿਹਾ ਹੈ, ਉਹ ਬਹੁਤ ਵਧੀਆ ਹੈ। ਮੈਂ ਸ਼ੁਕਰਗੁਜ਼ਾਰ ਹਾਂ ਕਿ ‘ਪਠਾਨ’ ਇੰਨੀ ਵੱਡੀ ਇਤਿਹਾਸਕ ਬਲਾਕਬਸਟਰ ਫ਼ਿਲਮ ਬਣ ਗਈ ਹੈ। ਉਨ੍ਹਾਂ ਦਾ ਕਹਿਣਾ ਹੈ, ‘ਜੇਕਰ ਜਿਮ ’ਤੇ ਫ਼ਿਲਮ ਬਣੀ ਤਾਂ ਇਸ ’ਚ ਬਹੁਤ ਕੁਝ ਕੀਤਾ ਜਾ ਸਕਦਾ ਹੈ। ਮੈਨੂੰ ਨਹੀਂ ਪਤਾ ਕਿ ਆਦਿੱਤਿਆ ਚੋਪੜਾ ਦੇ ਦਿਮਾਗ ’ਚ ਕੀ ਚੱਲ ਰਿਹਾ ਹੈ। ਹੁਣ ਤੱਕ, ਮੈਂ ਉਸ ਪਿਆਰ ਦਾ ਆਨੰਦ ਮਾਣ ਰਿਹਾ ਹਾਂ ਜੋ ਮੈਨੂੰ ਮਿਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਗ੍ਰੈਮੀ ਐਵਾਰਡ 'ਚ ਸਿੱਧੂ ਮੂਸੇਵਾਲਾ ਸਣੇ ਇਨ੍ਹਾਂ ਭਾਰਤੀ ਕਲਾਕਾਰਾਂ ਨੂੰ ਦਿੱਤੀ ਗਈ ਸ਼ਰਧਾਂਜਲੀ

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News