ਕਰਨ ਸਿੰਘ ਗਰੋਵਰ ਨਾਲ ਤਲਾਕ ਦੇ 8 ਸਾਲ ਬਾਅਦ ਛਲਕਿਆ ਜੈਨੀਫਰ ਵਿੰਗੇਟ ਦਾ ਦਰਦ, ਆਖੀ ਇਹ ਗੱਲ

Friday, Jun 10, 2022 - 12:45 PM (IST)

ਕਰਨ ਸਿੰਘ ਗਰੋਵਰ ਨਾਲ ਤਲਾਕ ਦੇ 8 ਸਾਲ ਬਾਅਦ ਛਲਕਿਆ ਜੈਨੀਫਰ ਵਿੰਗੇਟ ਦਾ ਦਰਦ, ਆਖੀ ਇਹ ਗੱਲ

ਮੁੰਬਈ- ਅਦਾਕਾਰਾ ਜੈਨੀਫਰ ਵਿੰਗੇਟ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਇਕ ਸਮਾਂ ਸੀ ਜਦੋਂ ਜੈਨੀਫਰ ਵਿੰਗੇਟ ਅਤੇ ਕਰਨ ਸਿੰਘ ਗਰੋਵਰ ਇੰਡਸਟਰੀ ਦੇ ਮਸ਼ਹੂਰ ਜੋੜਿਆਂ 'ਚੋਂ ਇਕ ਸਨ। ਦੋਵਾਂ ਨੇ ਕਾਫੀ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2012 'ਚ ਵਿਆਹ ਕੀਤਾ ਸੀ। ਵਿਆਹ ਦੇ ਦੋ ਸਾਲ ਬਾਅਦ ਹੀ ਦੋਵੇਂ ਇਕ-ਦੂਜੇ ਤੋਂ ਵੱਖ ਹੋ ਗਏ। 8 ਸਾਲ ਬਾਅਦ ਅਦਾਕਾਰਾ ਨੇ ਇਸ ਮਾਮਲੇ 'ਤੇ ਗੱਲ ਕੀਤੀ ਹੈ ਅਤੇ ਆਪਣਾ ਦਰਦ ਬਿਆਨ ਕੀਤਾ ਹੈ। 

PunjabKesari
ਜੈਨੀਫਰ ਵਿੰਗੇਟ ਨੇ ਕਿਹਾ-'ਮੇਰੇ ਵੱਖ ਹੋਣ ਦੀ ਖ਼ਬਰ ਪਬਲਿਕ ਹੋ ਗਈ ਸੀ ਅਤੇ ਮੈਂ ਉਸ ਸਮੇਂ ਸੋਸ਼ਲ ਮੀਡੀਆ ਤੇ ਨਹੀਂ ਸੀ। ਲੋਕ ਮੇਰੇ ਅਤੇ ਉਸ ਦੇ ਬਾਰੇ 'ਚ ਬਹੁਤ ਗਲਤ ਗੱਲਾਂ ਲਿਖ ਰਹੇ ਸਨ। ਇਹ ਸਾਡੀ ਪ੍ਰਾਈਵੈਸੀ 'ਤੇ ਸਿੱਧੇ ਹਮਲਾ ਸੀ। ਉਹ ਸਮੇਂ ਮੇਰੇ ਲਈ ਬਹੁਤ ਤਣਾਅ ਪੂਰਨ ਸੀ। ਮੈਂ ਇਕਦਮ ਟੁੱਟ ਗਈ ਸੀ ਅਤੇ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਸੀ। ਮੈਂ ਆਪਣੀ ਹੀ ਇਕ ਦੁਨੀਆ 'ਚ ਚਲੀ ਗਈ। ਕੰਮ ਹੀ ਸੀ ਜਿਸ ਨੇ ਮੈਨੂੰ ਇਕ ਐਨਰਜੀ ਦੇ ਨਾਲ ਵਾਪਸ ਆਉਣ 'ਚ ਮਦਦ ਕੀਤੀ ਸੀ।

PunjabKesari
ਜੈਨੀਫਰ ਵਿੰਗੇਟ ਨੇ ਅੱਗੇ ਕਿਹਾ-'ਮੈਂ ਬਹੁਤ ਸ਼ੁੱਕਰਗੁਜਾਰ ਹਾਂ ਕਿ ਉਹ ਸਾਰੀਆਂ ਚੀਜ਼ਾਂ ਹੋਈਆਂ। ਮੈਨੂੰ ਇਹ ਅਹਿਸਾਸ ਕੀਤਾ ਕਿ ਹੋਰ ਵੀ ਬਹੁਤ ਕੁਝ ਹੈ ਜੋ ਮੈਨੂੰ ਅਜੇ ਆਫਰ ਕਰਨਾ ਹੈ। ਮੈਨੂੰ ਨਵੀਂ ਜ਼ਿੰਦਗੀ ਮਿਲੀ। ਮੈਂ ਜੈਨੀਫਰ 2.0 ਬਣ ਗਈ। ਜਦੋਂ ਮੈਂ ਪਿੱਛੇ ਦੇਖਦੀ ਹਾਂ ਤਿ ਉਹ ਮੇਰੀ ਜ਼ਿੰਦਗੀ ਦਾ ਬਿਹਤਰ ਸਮਾਂ ਸੀ। ਪਰ ਹੁਣ ਮੈਨੂੰ ਅਜਿਹਾ ਨਹੀਂ ਲੱਗਦਾ ਹੈ। ਪਰ ਜੋ ਕੁਝ ਹੋਇਆ, ਉਸ ਨੇ ਕਾਫੀ ਕੁਝ ਬਦਲ ਦਿੱਤਾ ਅਤੇ ਮੈਨੂੰ ਬਿਹਤਰ ਬਣਾ ਦਿੱਤਾ'।

PunjabKesari
ਦੱਸ ਦੇਈਏ ਕਿ ਕਰਨ ਨੇ ਪਹਿਲੇ ਸ਼ਰਧਾ ਨਿਗਮ ਨਾਲ ਵਿਆਹ ਕੀਤਾ। ਇਸ ਤੋਂ ਬਾਅਦ ਜੈਨੀਫਰ ਵਿਆਹ ਕੀਤਾ ਅਤੇ ਫਿਰ ਬਿਪਾਸ਼ਾ ਬਸੁ ਦੇ ਨਾਲ ਸੱਤ ਫੇਰੇ ਲਏ। ਅਦਾਕਾਰ ਇਨ੍ਹੀਂ ਦਿਨੀਂ ਬਿਪਾਸ਼ਾ ਦੇ ਨਾਲ ਆਪਣੀ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ। ਕੰਮ ਦੀ ਗੱਲ ਕਰੀਏ ਤਾਂ 9 ਜੂਨ ਨੂੰ ਜੈਨੀਫਰ 'ਕੋਡ ਐੱਮ ਸੀਜ਼ਨ 2' ਵੈੱਬ ਸੀਰੀਜ਼ ਰਿਲੀਜ਼ ਹੋਈ ਹੈ, ਜੋ ਸਫ਼ਲ ਰਹੀ। ਵੈੱਬ ਸੀਰੀਜ਼ ਦੇ ਹਿੱਟ ਹੋਣ ਨਾਲ ਜੈਨੀਫਰ ਕਾਫੀ ਖੁਸ਼ ਹੈ।


author

Aarti dhillon

Content Editor

Related News