ਜੀਵਨ ਜੋਤੀ ਦੇ ਸਿੰਗਲ ਟਰੈਕ ‘ਗਲਤੀਆਂ’ ਦੇ ਵੀਡੀਓ ਨੂੰ ਮਿਲੀਆਂ ਦਰਸ਼ਕਾਂ ਵੱਲੋਂ ਖੂਬ ਪਿਆਰ : ਨਿਰਮਲ ਟੁੱਟ

Saturday, Nov 23, 2024 - 04:06 PM (IST)

ਜੀਵਨ ਜੋਤੀ ਦੇ ਸਿੰਗਲ ਟਰੈਕ ‘ਗਲਤੀਆਂ’ ਦੇ ਵੀਡੀਓ ਨੂੰ ਮਿਲੀਆਂ ਦਰਸ਼ਕਾਂ ਵੱਲੋਂ ਖੂਬ ਪਿਆਰ : ਨਿਰਮਲ ਟੁੱਟ

ਜਲੰਧਰ (ਸੋਮ) - ਅਨੇਕਾਂ ਹੀ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪੱਛਾਣ ਬਣਾਉਣ ਵਾਲਾ ਗਾਇਕ ‘ਜੀਵਨ ਜੋਤੀ’ ਦਾ ਸਿੰਗਲ ਟਰੈਕ ਗੀਤ ‘ਗਲਤੀਆਂ’ ਰਲੀਜ਼ ਹੋਇਆ ਹੈ। ਇਸ ਸਿੰਗਲ ਟਰੈਕ ਦੇ ਵੀਡੀਓ ਨੂੰ ਯੂ -ਟਿਊਬ ’ਤੇ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜਾਣਕਾਰੀ ਦਿੰਦਿਆਂ ਗੀਤਕਾਰ ਨਿਰਮਲ ਟੁੱਟ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪ੍ਰੋਡਿਊਸਰ ਵਿਜੇ ਖੋਤਰਾਂਵਾਲਾ ਅਤੇ ਮਿਉਜ਼ਿਕ ਹੁੱਡ ਰਿਕਾਰਡਜ਼ ਵੱਲੋਂ ਵੱਡੀ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦਾ ਸੰਗੀਤ ‘ਜੰਗ ਵੀ’ ਵੱਲੋਂ ਤੇ ਕਲਮਬੱਧ ਖੁਦ ਮੇਰੇ ਵੱਲੋਂ ਕੀਤਾ ਗਿਆ ਹੈ।

ਇਹ ਵੀ ਪੜ੍ਹੋੋ- 'ਮੈਂ ਨਸ਼ੇ ਦੀ ਆਦੀ ਰਹੀ ਹਾਂ, ਮੈਂ ਨਸ਼ਾ ਲਿਆ ਹੈ'

ਇਸ ਗੀਤ ਦੀ ਵੀਡੀਓਗਰਾਫੀ ਮੰਗਾ ਦੁਰਗਾਪੁਰੀਆ’ ਵੱਲੋਂ ਵੱਖ-ਵੱਖ ਲੋਕੇਸ਼ਨਾਂ ’ਤੇ ਕੀਤੀ ਗਈ ਹੈ । ਇਸ ਗੀਤ ਦੇ ਟੀਮ ਮੈਂਬਰ ਕੀਨੂ ਮਾਡਲ, ਸਰਵੋਤਮ ਸ਼ਰਮਾ, ਜਸ ਚੀਮਾ, ਪਲਕ ਛਾਬੜਾ ਤੇ ਇਤਛਾ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 

 


author

sunita

Content Editor

Related News