ਫ਼ਿਲਮ 'ਜੀ ਵੇ ਸੋਹਣਿਆ ਜੀ' ਦਾ ਟਰੇਲਰ ਰਿਲੀਜ਼, ਸਿਮੀ ਚਾਹਲ ਤੇ ਇਮਰਾਨ ਅੱਬਾਸ ਦੀ ਦਿਸੀ ਰੋਮਾਂਟਿਕ ਕੈਮਿਸਟਰੀ
Friday, Jan 26, 2024 - 03:21 PM (IST)
ਐਂਟਰਟੇਨਮੈਂਟ ਡੈਸਕ - ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਸ਼ਾਨਦਾਰ ਟਰੇਲਰ ਰਾਹੀਂ ਫ਼ਿਲਮ 'ਜੀ ਵੇ ਸੋਹਣਿਆ ਜੀ' ਦੀ ਇੱਕ ਝਲਕ ਦੇਖਣ ਦਾ ਮੌਕਾ ਮਿਲੇਗਾ, ਜਿਸ 'ਚ ਅਸੀਂ ਪਹਿਲੀ ਵਾਰ ਸਿਮੀ ਚਹਿਲ ਅਤੇ ਇਮਰਾਨ ਅੱਬਾਸ ਨੂੰ ਇਕੱਠੇ ਦੇਖਾਂਗੇ। ਫ਼ਿਲਮ ਥਾਪਰ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਅਤੇ ਸਰਲਾ ਰਾਣੀ ਦੁਆਰਾ ਸਹਿ-ਨਿਰਮਿਤ ਹੈ। ਇਹ ਫ਼ਿਲਮ U&I ਫ਼ਿਲਮਾਂ ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ, ਜਿਸ ਨੂੰ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ 'ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਟਰੇਲਰ ਦੇ ਨਾਲ, ਫ਼ਿਲਮ ਦਾ ਮਿਊਜ਼ਿਕ ਯੂ ਐਂਡ ਆਈ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦਰਸ਼ਕ ਇਸ ਫ਼ਿਲਮ ਨੂੰ 16 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਦੇਖਣਗੇ।
ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ
'ਜੀ ਵੇ ਸੋਹਣਿਆ ਜੀ' ਦੇ ਖੂਬਸੂਰਤ ਟਰੇਲਰ 'ਚ ਦਰਸ਼ਕ ਪਹਿਲੀ ਵਾਰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਆਨ-ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ। ਟਰੇਲਰ ਰੋਮਾਂਸ ਦੀ ਇੱਕ ਅਜਿਹੀ ਕਹਾਣੀ ਬਿਆਨ ਕਰੇਗੀ, ਜੋ ਜੋੜੀਆਂ ਨੂੰ ਪਿਆਰ ਕਰਨ ਦਾ ਇੱਕ ਨਵਾਂ ਰਾਹ ਦੇਣਗੇ। ਫ਼ਿਲਮ ਦੀ ਕਹਾਣੀ ਇੱਕ ਮਿਊਜ਼ਿਕਲ ਲਵ-ਸਟੋਰੀ ਹੈ, ਜੋ ਪਿਆਰ ਦੇ ਨਾਲ-ਨਾਲ ਤਕਰਾਰ ਦੀ ਦਾਸਤਾਨ ਦਿੰਦਾ ਹੈ। 'ਜੀ ਵੇ ਸੋਹਣਿਆ ਜੀ' ਦਰਸ਼ਕਾਂ ਨੂੰ ਆਪਣੇ ਪਿਆਰ ਅਤੇ ਕਨੈਕਸ਼ਨ ਦੀ ਦਿਲੀ ਕਹਾਣੀ ਨਾਲ ਲੁਭਾਉਣ ਲਈ ਤਿਆਰ ਹੈ।
ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ, ''ਫ਼ਿਲਮ 'ਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ, ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਸਾਡਾ ਆਤਮਵਿਸ਼ਵਾਸ ਵਧਿਆ ਹੈ। ਅਸੀਂ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਧੰਨਵਾਦ ਹਾਂ। ਸਾਨੂੰ ਯਕੀਨ ਹੈ ਕਿ ਦਰਸ਼ਕ ਸਕਰੀਨ 'ਤੇ ਸ਼ਾਨਦਾਰ ਜੋੜੀ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ।" 'ਜੀ ਵੇ ਸੋਹਣਿਆ ਜੀ' ਦੇ ਲੇਖਕ ਅਤੇ ਨਿਰਦੇਸ਼ਕ, ਥਾਪਰ ਨੇ ਟਰੇਲਰ ਲਾਂਚ 'ਤੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ, "ਇਸ ਫ਼ਿਲਮ ਨੂੰ ਬਣਾਉਣਾ ਪਿਆਰ ਦੀ ਮਿਹਨਤ, ਭਾਵਨਾਵਾਂ ਅਤੇ ਸੱਭਿਆਚਾਰਕ ਕਲਚਰ ਦੀ ਕਹਾਣੀ ਦੇ ਨਾਲ ਬੁਣਿਆ ਗਿਆ ਹੈ। ਟਰੇਲਰ ਇੱਕ ਕਹਾਣੀ ਦੀ ਝਲਕ ਪੇਸ਼ ਕਰਦਾ ਹੈ, ਜੋ ਜ਼ਿੰਦਗੀ 'ਚ ਪਿਆਰ ਦੇ ਰੰਗਾਂ ਨੂੰ ਦਰਸਾਉਂਦਾ ਹੈ। ਦਰਸ਼ਕਾਂ ਲਈ ਸਾਡੇ ਨਾਲ ਇਸ ਸਿਨੇਮਿਕ ਸਫ਼ਰ ਦੀ ਸ਼ੁਰੂਆਤ ਕਰਨ ਲਈ ਉਤਸੁਕ ਹਾਂ।" ਫ਼ਿਲਮ 'ਜੀ ਵੇ ਸੋਹਣਿਆ ਜੀ' 16 ਫਰਵਰੀ 2024 ਨੂੰ ਸਿਨੇਮਾਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।