ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ’ਚ 29 ਸਾਲ ਕੀਤੇ ਪੂਰੇ, ਗਾਇਕ ਨੇ ਪਹਿਲੀ ਐਲਬਮ ਦਾ ਪੋਸਟਰ ਕੀਤਾ ਸਾਂਝਾ

Monday, Sep 05, 2022 - 02:55 PM (IST)

ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ’ਚ 29 ਸਾਲ ਕੀਤੇ ਪੂਰੇ, ਗਾਇਕ ਨੇ ਪਹਿਲੀ ਐਲਬਮ ਦਾ ਪੋਸਟਰ ਕੀਤਾ ਸਾਂਝਾ

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ’ਤੇ ਮਸ਼ਹੂਰ ਗਾਇਕ ਜੈਜ਼ੀ ਬੀ ਨੇ ਆਪਣੇ ਗੀਤਾਂ ਨਾਲ ਦੇਸ਼-ਵਿਦੇਸ਼ ’ਚ ਖੂਬ ਨਾਂ ਬਣਾਇਆ ਹੈ। ਗਾਇਕ ਜੈਜ਼ੀ ਬੀ ਦੇ ਗੀਤ ਹਰ ਫ਼ੰਕਸ਼ਨ ’ਚ ਸੁਣਨ ਨੂੰ ਮਿਲਦੇ ਹੈ। ਜੈਜ਼ੀ ਨੇ ਆਪਣੀ ਗਾਇਕੀ ਨਾਲ ਪੰਜਾਬੀਆਂ ਦੇ ਦਿਲਾਂ ’ਤੇ ਵੱਖਰੀ ਪਹਿਚਾਣ ਬਣਾਈ ਹੈ। ਗਾਇਕ ਦਾ ਨਵਾਂ ਗੀਤ ਕੁਝ ਹੀ ਮਿੰਟਾਂ ’ਚ ਵਾਇਰਲ ਹੋ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ : ਸੋਨੂੰ ਸੂਦ ਨੇ ਆਪਣੇ ਪਰਿਵਾਰ ਨਾਲ ਬੱਪਾ ਨੂੰ ਦਿੱਤੀ ਵਿਦਾਈ, ਪਤਨੀ ਗਣੇਸ਼ ਜੀ ਦੇ ਕੰਨ ’ਚ ਕੁਝ ਬੋਲਦੀ ਆਈ ਨਜ਼ਰ

ਹਾਲ ਹੀ ’ਚ ਗਾਇਕ ਜੈਜ਼ੀ ਬੀ ਨੇ ਇੰਸਟਾਗ੍ਰਾਮ ਰਾਹੀ ਇਕ ਪੋਸਟ ਰਾਹੀ ਇਕ ਪੋਸਟਰ ਸਾਂਝਾ ਕੀਤਾ ਹੈ। ਇਹ ਪੋਸਟਰ ਗਾਇਕ ਨੇ ਇੰਡਸਟਰੀ ’ਚ 29 ਸਾਲ ਪੂਰੇ ਹੋਣ ਦੀ ਖੁਸ਼ੀ ’ਚ  ਸਾਂਝਾ ਕੀਤਾ ਹੈ। ਇਹ ਸਾਂਝਾ ਕੀਤਾ ਪੋਸਟਰ ਗਾਇਕ ਦੀ ਪਹਿਲੀ ਐਲਬਮ ਦਾ ਹੈ ਜੋ 1993 ’ਚ ਰਿਲੀਜ਼ ਹੋਈ ਸੀ। ਇਸ ਦੇ ਨਾਲ ਜੈਜ਼ੀ ਬੀ ਨੇ ਕੈਪਸ਼ਨ ਵੀ ਦਿੱਤੀ ਹੈ। ਅਦਾਕਾਰਾ ਨੇ ਲਿਖਿਆ ਹੈ ਕਿ ‘ਮੇਰੇ ਸੰਗੀਤਕ ਸਫਰ ਦਾ ਪਹਿਲਾ ਪੋਸਟਰ 1993।’

PunjabKesari

ਦੱਸ  ਦੇਈਏ ਗਾਇਕ ਅਤੇ ਅਦਾਕਾਰ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ’ਚ 29 ਸਾਲ ਪੂਰੇ ਕਰ ਲਏ ਹਨ। ਆਪਣੇ 29 ਸਾਲਾਂ ਦੇ ਕਰੀਅਰ ’ਚ ਉਨ੍ਹਾਂ ਨੇ ਇੰਡਸਟਰੀ ਨੂੰ ਇਕ ਤੋਂ ਵਧ ਕੇ ਇਕ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਗਾਇਕ ਨੇ ਇਕ ਹੋਰ ਪੋਸਟ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ ਜਿਸ ’ਚ ਗਾਇਕ ਨੇ ਆਪਣੇ ਸਾਰੀਆਂ ਐਲਬਮਾਂ ਦੀ ਤਸਵੀਰ ਸਾਂਝੀ ਕੀਤੀ ਹੈ।

PunjabKesari

ਇਸ ਦੇ ਨਾਲ ਗਾਇਕ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘1993 ਤੋਂ ਅੱਜ ਤੱਕ ਤੁਸੀਂ ਬਹੁਤ ਪਿਆਰ ਦਿੱਤਾ, ਲਵ ਯੂ ਆਲ, ਆਉਣ ਵਾਲੀ ਐਲਬਮ ਦਾ ਟਾਈਟਲ ਕੁਮੈਂਟ ’ਚ ਲਿਖੋ।’ ਜੈਜ਼ੀ ਬੀ ਦੀ ਪੋਸਟ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ ਅਤੇ ਆਪਣੀ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮਨੀਸ਼ ਪਾਲ ਦੀ ਧੀ ਨੂੰ ਦੇਖ ਲੋਕ ਰਹਿ ਗਏ ਹੈਰਾਨ, ਹਰ ਪਾਸੇ ਹੋ ਰਹੀਆਂ ਸਾਇਸ਼ਾ ਪਾਲ ਦੀਆਂ ਚਰਚਾਵਾਂ

ਜੈਜ਼ੀ ਬੀ ਦੇ ਗੀਤਾਂ ਦੀ ਗੱਲ ਕਰੀਏ ਗਾਇਕ ਨੂੰ 1993 ਤੋਂ ਲੈ ਕੇ ਹੁਣ ਤੱਕ ਆਪਣੇ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਗਾਇਕ ਦੀ ਐਲਬਮ ‘ਬੋਰਨ ਰੈੱਡੀ’ ਹਾਲ ਹੀ ’ਚ ਰਿਲੀਜ਼ ਹੋਇਆ ਹੈ।  

 


author

Shivani Bassan

Content Editor

Related News