ਜਨਮਦਿਨ ਮੌਕੇ ਪਰਿਵਾਰ ਨਾਲ ਦੇਖੋ ਜਯਾ ਬੱਚਨ ਦੀਆਂ ਯਾਦਗਾਰ ਤਸਵੀਰਾਂ

4/9/2021 1:58:38 PM

ਮੁੰਬਈ (ਬਿਊਰੋ)– ਅਦਾਕਾਰਾ ਤੇ ਨੇਤਾ ਜਯਾ ਬੱਚਨ ਦਾ ਅੱਜ 73ਵਾਂ ਜਨਮਦਿਨ ਹੈ। ਅਮਿਤਾਭ ਬੱਚਨ ਉਨ੍ਹਾਂ ਨੂੰ ‘ਲੇਡੀ ਆਫ ਦਿ ਹਾਊਸ’ ਬੁਲਾਉਂਦੇ ਹਨ। ਜਯਾ ਪੂਰੇ ਪਰਿਵਾਰ ਦੇ ਕਾਫੀ ਕਰੀਬ ਹੈ।

PunjabKesari

ਅਮਿਤਾਭ ਬੱਚਨ ਨੇ ਜਯਾ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਤੇ ਲਿਖਿਆ, ‘ਇਹ ਤੈਅ ਹੋਇਆ ਸੀ ਕਿ ‘ਜ਼ੰਜੀਰ’ ਸਫਲ ਹੋਵੇਗੀ ਤਾਂ ਅਸੀਂ ਕੁਝ ਦੋਸਤਾਂ ਨਾਲ ਪਹਿਲੀ ਵਾਰ ਲੰਡਨ ਜਾਵਾਂਗੇ। ਮੇਰੇ ਪਿਤਾ ਨੇ ਮੈਨੂੰ ਪੁੱਛਿਆ ਸੀ ਕਿ ਕਿਸ ਨਾਲ ਜਾਓਗੇ? ਮੈਂ ਉਨ੍ਹਾਂ ਕੋਲੋਂ ਪੁੱਛਿਆ ਕਿਸ ਦੇ ਨਾਲ ਜਾਵਾਂ। ਉਨ੍ਹਾਂ ਕਿਹਾ ਕਿ ਜਾਣ ਤੋਂ ਪਹਿਲਾਂ ਵਿਆਹ ਕਰਵਾ ਲਓ, ਨਹੀਂ ਤਾਂ ਜਾ ਨਹੀਂ ਪਾਓਗੇ, ਤਾਂ ਮੈਂ ਉਨ੍ਹਾਂ ਦੀ ਆਗਿਆ ਦਾ ਪਾਲਣ ਕੀਤਾ।’

PunjabKesari

ਅਮਿਤਾਭ ਬੱਚਨ ਅਕਸਰ ਆਪਣੇ ਪਰਿਵਾਰ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਤਸਵੀਰ ’ਚ ਜਯਾ ਤੇ ਅਮਿਤਾਭ ਦੀਵਾਲੀ ਮਨਾ ਰਹੇ ਹਨ।

PunjabKesari

ਪਿਛਲੇ ਕ੍ਰਿਸਮਸ ’ਤੇ ਨਵਿਆ ਨਵੇਲੀ ਨੰਦਾ ਨੇ ਆਪਣੀ ਨਾਨੀ ਜਯਾ ਨਾਲ ਇੰਸਟਾਗ੍ਰਾਮ ’ਤੇ ਇਹ ਤਸਵੀਰ ਸਾਂਝੀ ਕੀਤੀ ਸੀ।

PunjabKesari

ਨਵਿਆ ਨਵੇਲੀ ਨੇ ਇਸ ਤਸਵੀਰ ਨੂੰ ਵੀ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ। ਇਸ ਤਸਵੀਰ ’ਚ ਉਹ ਜਯਾ ਬੱਚਨ, ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ, ਅਗਸਤਿਆ ਤੇ ਆਰਾਧਿਆ ਦੇ ਨਾਲ ਪੋਜ਼ ਦੇ ਰਹੀ ਹੈ।

PunjabKesari

ਦੀਵਾਲੀ ਤੋਂ ਪਹਿਲਾਂ ਪੂਰਾ ਬੱਚਨ ਪਰਿਵਾਰ ਇਕ ਫੈਮਿਲੀ ਫੋਟੋ ਲਈ ਇਕੱਠਾ ਹੋਇਆ ਸੀ।

PunjabKesari

ਇਹ ਤਸਵੀਰ ਸਾਲ 2017 ਦੀ ਹੈ, ਉਸ ਸਮੇਂ ਬੱਚਨ ਪਰਿਵਾਰ ਮਾਲਦੀਵ ਵੈਕੇਸ਼ਨ ’ਤੇ ਗਿਆ ਸੀ। ਇਸ ਤਸਵੀਰ ਨੂੰ ਨਵਿਆ ਨਵੇਲੀ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ।

PunjabKesari

ਇਸ ਤਸਵੀਰ ਨੂੰ ਅਭਿਸ਼ੇਕ ਬੱਚਨ ਨੇ ਮੰਮੀ-ਪਾਪਾ ਦੀ ਵਿਆਹ ਦੀ ਵਰ੍ਹੇਗੰਢ ’ਤੇ ਸਾਂਝਾ ਕੀਤਾ ਸੀ। ਹਰ ਸਾਲ 3 ਜੂਨ ਨੂੰ ਬਿੱਗ ਬੀ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਂਦੇ ਹਨ।

PunjabKesari

ਅਭਿਸ਼ੇਕ ਬੱਚਨ ਆਪਣੀ ਮਾਂ ਜਯਾ ਬੱਚਨ ਨਾਲ ਇਕ ਬਿਹਤਰੀਨ ਪੋਜ਼ ਦਿੰਦੇ ਹੋਏ।

PunjabKesari

ਅਮਿਤਾਭ ਤੇ ਜਯਾ ਬੱਚਨ ਬੇਟੀ ਸ਼ਵੇਤਾ ਬੱਚਨ ਤੇ ਬੇਟੇ ਅਭਿਸ਼ੇਕ ਬੱਚਨ ਨਾਲ।

PunjabKesari

ਜਯਾ ਬੱਚਨ ਨਾਲ ਅਭਿਸ਼ੇਕ ਬੱਚਨ ਦੇ ਬਚਪਨ ਦੀ ਤਸਵੀਰ।

PunjabKesari

ਜਯਾ ਬੱਚਨ ਆਪਣੇ ਦੋਵਾਂ ਬੱਚਿਆਂ ਸ਼ਵੇਤਾ ਬੱਚਨ ਨੰਦਾ ਤੇ ਅਭਿਸ਼ੇਕ ਬੱਚਨ ਦੇ ਨਾਲ।

ਨੋਟ– ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh