‘ਜਵਾਨ’ ਫ਼ਿਲਮ ਦਾ ਗੀਤ ‘ਚੱਲਿਆ’ ਰਿਲੀਜ਼, ਸ਼ਾਹਰੁਖ ਤੇ ਨਇਨਤਾਰਾ ਦੀ ਦਿਸੀ ਰੋਮਾਂਟਿਕ ਕੈਮਿਸਟਰੀ

08/14/2023 12:10:00 PM

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਦਾ ਅੱਜ ਦੂਜਾ ਗੀਤ ‘ਚੱਲਿਆ’ ਰਿਲੀਜ਼ ਹੋ ਗਿਆ ਹੈ। ‘ਚੱਲਿਆ’ ਗੀਤ ਨੂੰ ਸ਼ਾਹਰੁਖ ਖ਼ਾਨ ਤੇ ਸਾਊਥ ਅਦਾਕਾਰਾ ਨਇਨਤਾਰਾ ’ਤੇ ਫ਼ਿਲਮਾਇਆ ਗਿਆ ਹੈ। ਇਸ ਗੀਤ ’ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਗੀਤ ਨੂੰ ਅਰਿਜੀਤ ਸਿੰਘ ਤੇ ਸ਼ਿਲਪਾ ਰਾਓ ਨੇ ਬੇਹੱਦ ਖ਼ੂਬਸੂਰਤੀ ਨਾਲ ਗਾਇਆ ਹੈ। ਇਸ ਗੀਤ ਦੇ ਬੋਲ ਕੁਮਾਰ ਨੇ ਲਿਖੇ ਹਨ ਤੇ ਸੰਗੀਤ ਅਨਿਰੁਧ ਰਵੀਚੰਦਰ ਵਲੋਂ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ਲਿਆਂਦਾ ਪੈਸਿਆਂ ਦਾ ਹੜ੍ਹ, ‘ਓ. ਐੱਮ. ਜੀ. 2’ ਰਹਿ ਗਈ ਪਿੱਛੇ, ਜਾਣੋ ਕਮਾਈ

ਗੀਤ ਨੂੰ ਫਰਾਹ ਖ਼ਾਨ ਨੇ ਕੋਰੀਓਗ੍ਰਾਫ ਕੀਤਾ ਹੈ, ਜਿਸ ’ਚ ਸ਼ਾਹਰੁਖ ਤੇ ਨਇਨਤਾਰਾ ਦੇ ਡਾਂਸ ਮੂਵਜ਼ ਵਧੀਆ ਲੱਗ ਰਹੇ ਹਨ।

ਦੱਸ ਦੇਈਏ ਕਿ ‘ਜਵਾਨ’ ਫ਼ਿਲਮ 7 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਸ਼ਾਹਰੁਖ ਖ਼ਾਨ ਤੇ ਨਇਨਤਾਰਾ ਤੋਂ ਇਲਾਵਾ ਵਿਜੇ ਸੇਤੁਪਤੀ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਦਕਿ ਦੀਪਿਕਾ ਪਾਦੁਕੋਣ ਸਪੈਸ਼ਲ ਅਪੀਅਰੈਂਸ ’ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਨੂੰ ਐਟਲੀ ਕੁਮਾਰ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News